DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

India China Airspace: ਪਾਕਿਸਤਾਨ ਵੱਲੋਂ ਹਵਾਈ ਖੇਤਰ ਬੰਦ ਰੱਖਣ ਕਾਰਨ ਚੀਨ ਰਾਹੀਂ ਬਦਲਵੇਂ ਹਵਾਈ ਰੂਟ ਦੀ ਭਾਲ ’ਚ ਹੈ ਭਾਰਤ

ਸ਼ਿਨਜਿਆਂਗ ਦੇ ਹਵਾਈ ਖੇਤਰ ਦੀ ਵਰਤੋਂ ਲਈ ਚੀਨ ਨਾਲ ਗੱਲਬਾਤ ਦੀ ਸੰਭਾਵਨਾ

  • fb
  • twitter
  • whatsapp
  • whatsapp
featured-img featured-img
ਸਰਕਾਰੀ ਸੂਤਰਾਂ ਅਨੁਸਾਰ, ਅੰਤਰਰਾਸ਼ਟਰੀ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਲਈ ਭਾਰਤ-ਚੀਨ ਦੁਵੱਲੀ ਗੱਲਬਾਤ ਵਿੱਚ ਬਦਲਵੇਂ ਉਡਾਣ ਮਾਰਗਾਂ (ਫਲਾਈਟ ਪਾਥਸ) ਦਾ ਮੁੱਦਾ ਵੀ ਸ਼ਾਮਲ ਰਿਹਾ ਹੈ। ਫੋਟੋ: ਏ.ਐੱਨ.ਆਈ.
Advertisement

India China Airspace: ਭਾਰਤ ਆਪਣੀਆਂ ਹਵਾਈ ਕੰਪਨੀਆਂ ਲਈ ਚੀਨ ਦੇ ਸ਼ਿਨਜਿਆਂਗ ਹਵਾਈ ਖੇਤਰ ਰਾਹੀਂ ਬਦਲਵੇਂ ਹਵਾਈ ਰੂਟ ਦੀ ਸਹੂਲਤ ਹਾਸਲ ਕਰਨ ਦੀ ਸੰਭਾਵਨਾ ’ਤੇ ਵਿਚਾਰ ਕਰ ਰਿਹਾ ਹੈ। ਇਸ ਕਦਮ ਨਾਲ ਯੂਰਪ ਅਤੇ ਉੱਤਰੀ ਅਮਰੀਕਾ ਜਾਣ ਵਾਲੀਆਂ ਉਡਾਣਾਂ ਦਾ ਸਫ਼ਰ ਕਾਫ਼ੀ ਛੋਟਾ ਹੋ ਸਕਦਾ ਹੈ। ਇਸ ਨਾਲ ਪਾਕਿਸਤਾਨ ਵੱਲੋਂ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਲਗਾਤਾਰ ਬੰਦ ਰੱਖਣ ਕਾਰਨ ਪੈਣ ਵਾਲਾ ਵਾਧੂ ਵਿੱਤੀ ਬੋਝ ਵੀ ਘਟ ਸਕਦਾ ਹੈ।

ਸੂਤਰਾਂ ਅਨੁਸਾਰ ਬਦਲਵੇਂ ਹਵਾਈ ਰੂਟਾਂ ਦੀ ਵਰਤੋਂ ਦਾ ਮੁੱਦਾ ਭਾਰਤ ਅਤੇ ਚੀਨ ਦਰਮਿਆਨ ਵਿਆਪਕ ਪੱਧਰ ’ਤੇ ਚੱਲ ਰਹੀ ਗੱਲਬਾਤ ਦਾ ਹਿੱਸਾ ਰਿਹਾ ਹੈ। ਨਵੀਂ ਦਿੱਲੀ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਬਿਹਤਰ ਬਣਾਉਣ ਅਤੇ ਤੇਜ਼ੀ ਨਾਲ ਵਧ ਰਹੇ ਹਵਾਬਾਜ਼ੀ ਖੇਤਰ ਨੂੰ ਸਹਿਯੋਗ ਦੇਣ ਲਈ ਨਵੇਂ ਰਸਤੇ ਲੱਭ ਰਹੀ ਹੈ।

Advertisement

ਹਾਲਾਂਕਿ ਇਸ ਤਰ੍ਹਾਂ ਦੀ ਕਿਸੇ ਵੀ ਵਿਵਸਥਾ ਲਈ ਚੀਨੀ ਅਧਿਕਾਰੀਆਂ ਦੀ ਮਨਜ਼ੂਰੀ ਲਾਜ਼ਮੀ ਹੋਵੇਗੀ, ਕਿਉਂਕਿ ਸ਼ਿਨਜਿਆਂਗ ਦੇ ਹਵਾਈ ਖੇਤਰ ਦੇ ਕੁਝ ਹਿੱਸੇ ਅਜੇ ਵੀ ਫ਼ੌਜ ਦੇ ਕੰਟਰੋਲ ਹੇਠ ਹਨ।

Advertisement

ਏਅਰ ਇੰਡੀਆ ਸਮੇਤ ਭਾਰਤੀ ਹਵਾਈ ਕੰਪਨੀਆਂ ’ਤੇ ਵਧਿਆ ਬੋਝ

ਪਿਛਲੇ ਸਾਲ ਭਾਰਤ ਅਤੇ ਪਾਕਿਸਤਾਨ ਦਰਮਿਆਨ ਤਣਾਅ ਵਧਣ ਤੋਂ ਬਾਅਦ ਪਾਕਿਸਤਾਨ ਨੇ ਭਾਰਤੀ ਹਵਾਈ ਕੰਪਨੀਆਂ ਲਈ ਆਪਣਾ ਹਵਾਈ ਖੇਤਰ ਮੁੜ ਨਹੀਂ ਖੋਲ੍ਹਿਆ। ਇਸ ਕਾਰਨ ਭਾਰਤੀ ਹਵਾਈ ਕੰਪਨੀਆਂ, ਖਾਸ ਕਰਕੇ ਏਅਰ ਇੰਡੀਆ, ਸਭ ਤੋਂ ਵੱਧ ਪ੍ਰਭਾਵਿਤ ਹੋਈਆਂ ਹਨ।

ਯੂਰਪ, ਅਮਰੀਕਾ ਅਤੇ ਕੈਨੇਡਾ ਜਾਣ ਵਾਲੀਆਂ ਉਡਾਣਾਂ ਨੂੰ ਹੁਣ ਅਰਬ ਸਾਗਰ ਅਤੇ ਮੱਧ ਏਸ਼ੀਆ ਦੇ ਉੱਪਰੋਂ ਲੰਬੇ ਰੂਟ ਲੈਣੇ ਪੈ ਰਹੇ ਹਨ। ਇਸ ਕਾਰਨ ਜਹਾਜ਼ਾਂ ਵਿੱਚ ਵਧੇਰੇ ਤੇਲ ਖਰਚ ਹੁੰਦਾ ਹੈ, ਚਾਲਕ ਦਲ ਦਾ ਖਰਚ ਵਧਦਾ ਹੈ ਅਤੇ ਯਾਤਰਾ ਦਾ ਸਮਾਂ ਵੀ ਲੰਬਾ ਹੋ ਜਾਂਦਾ ਹੈ।

ਹਵਾਬਾਜ਼ੀ ਖੇਤਰ ਦੇ ਅਨੁਮਾਨਾਂ ਅਨੁਸਾਰ, ਇਸ ਵਾਧੂ ਸੰਚਾਲਨ ਬੋਝ ਕਾਰਨ ਹਰ ਸਾਲ ਸੈਂਕੜੇ ਮਿਲੀਅਨ ਡਾਲਰ ਦਾ ਵਾਧੂ ਖਰਚਾ ਪੈ ਰਿਹਾ ਹੈ।

ਏਅਰ ਇੰਡੀਆ ਨੇ ਸਰਕਾਰ ਨੂੰ ਚੀਨ ਨਾਲ ਗੱਲਬਾਤ ਕਰਨ ਲਈ ਕਿਹਾ

ਏਅਰ ਇੰਡੀਆ ਨੇ ਸਰਕਾਰ ਨੂੰ ਰਸਤਾ ਬਦਲਣ ਲਈ ਚੀਨ ਨਾਲ ਗੱਲਬਾਤ ਕਰਨ ਦੀ ਰਸਮੀ ਅਪੀਲ ਕੀਤੀ ਹੈ। ਏਅਰਲਾਈਨ ਚਾਹੁੰਦੀ ਹੈ ਕਿ ਸ਼ਿਨਜਿਆਂਗ ਦੇ ਉੱਪਰੋਂ ਲੰਘਣ ਵਾਲੇ ਹਵਾਈ ਰਸਤੇ ਦੀ ਵਰਤੋਂ ਲਈ ਚੀਨ ਤੋਂ ਮਨਜ਼ੂਰੀ ਲਈ ਜਾਵੇ।

ਏਅਰ ਇੰਡੀਆ ਦਾ ਮੰਨਣਾ ਹੈ ਕਿ ਜੇ ਇਹ ਰੂਟ ਮਿਲ ਜਾਂਦਾ ਹੈ ਤਾਂ ਯੂਰਪ ਅਤੇ ਉੱਤਰੀ ਅਮਰੀਕਾ ਲਈ ਅਹਿਮ ਲੰਬੀ ਦੂਰੀ ਵਾਲੀਆਂ ਉਡਾਣਾਂ ਵਿੱਚ ਉਸ ਦੀ ਮੁਕਾਬਲੇ ਦੀ ਸਮਰੱਥਾ ਮੁੜ ਬਿਹਤਰ ਹੋ ਸਕਦੀ ਹੈ। ਇਸ ਦੇ ਨਾਲ ਹੀ ਜਹਾਜ਼ਾਂ ਦੀ ਵਰਤੋਂ ਵੀ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਕੀਤੀ ਜਾ ਸਕੇਗੀ।

ਏਅਰਲਾਈਨ ਨੇ ਅਨੁਮਾਨ ਲਾਇਆ ਹੈ ਕਿ ਜੇਕਰ ਚੀਨ ਵੱਲੋਂ ਇਸ ਹਵਾਈ ਰਸਤੇ ਦੀ ਵਰਤੋਂ ਦੀ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਹਰ ਹਫ਼ਤੇ ਕਾਫ਼ੀ ਵੱਡੀ ਰਕਮ ਦੀ ਬੱਚਤ ਹੋ ਸਕਦੀ ਹੈ।

Advertisement
×