ਨਵੀਂ ਦਿੱਲੀ, 24 ਅਕਤੂਬਰ
ਵਿਅਕਤੀਗਤ ਕਰਦਾਤਾਵਾਂ ਲਈ ਵਿੱਤੀ ਸਾਲ 2019-20 ਆਮਦਨ ਕਰ ਰਿਟਰਨ (ਆਈਟੀਆਰ) ਦਾਖਲ ਕਰਨ ਦਾ ਸਮਾਂ ਇਕ ਮਹੀਨੇ ਹਰ ਵਧਾ ਦਿੱਤਾ ਗਿਆ ਹੈ ਤੇ ਰਿਟਰਨ ਹੁਣ 31 ਦਸੰਬਰ ਤੱਕ ਭਰੀ ਜਾ ਸਕਦੀ ਹੈ। ਵਿੱਤੀ ਮੰਤਰਾਲੇ ਨੇ ਕਿਹਾ ਕਿ ਜਿਨ੍ਹਾਂ ਕਰਦਾਤਾਵਾਂ ਦੇ ਖਾਤਿਆਂ ਦਾ ਆਡਿਟ ਹੋਣ ਦੀ ਜ਼ਰੂਰਤ ਹੈ,
ਉਹ ਰਿਟਰਨ 31 ਜਨਵਰੀ 2021 ਤੱਕ ਭਰ ਸਕਦੇ ਹਨ। ਸਰਕਾਰ ਨੇ ਮਈ ਵਿੱਚ ਪਹਿਲਾਂ ਰਿਟਰਨ ਭਰਨ ਦੀ ਤਰੀਕ 31 ਜੁਲਾਈ ਤੋਂ ਵਧਾ ਕੇ 30 ਨਵੰਬਰ ਕਰ ਦਿੱਤੀ ਸੀ।