ਨਵੀਂ ਦਿੱਲੀ, 28 ਜਨਵਰੀ
ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਨੇ ਵਿੱਤੀ ਸਾਲ 2020-21 ਦਾ ਬਜਟ ਪੇਸ਼ ਕਰਨ ਤੋਂ ਪਹਿਲਾਂ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਨੂੰ ਖਦਸ਼ਾ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਗਲਤ ਮਲਤ ਅੰਕੜਿਆਂ ਨਾਲ ਸੁਨਹਿਰੀ ਕਹਾਣੀ ਘੜਨ ਦੀ ਕੋਸ਼ਿਸ਼ ਕਰਨਗੇ। ਸਾਬਕਾ ਵਿੱਤ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਕਰੋਨਾ ਸੰਕਟ ਤੋਂ ਪਹਿਲਾਂ ਸਰਕਾਰ ਆਰਥਿਕਤਾ ਵਿੱਚ ਆਈ ਗਿਰਾਵਟ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਸੀ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ, “ਸਾਲ 2020-21 ਨਕਾਰਾਤਮਕ ਵਾਧੇ ਦੇ ਨਾਲ ਖਤਮ ਹੋਵੇਗਾ। ਸਾਲ ਦੇ ਸ਼ੁਰੂ ਵਿਚ ਲਗਾਏ ਅੰਦਾਜ਼ੇ ਅਨੁਸਾਰ ਇਕ ਵੀ ਅੰਕੜਾ ਹਾਸਲ ਨਹੀਂ ਕੀਤਾ ਜਾ ਸਕੇਗਾ। ਮਾਲੀਏ ਦੇ ਟੀਚੇ ਵੱਡੇ ਖੱਪੇ ਨਾਲ ਪਛੜ ਜਾਵੇਗਾ, ਪੂੰਜੀ ਨਿਵੇਸ਼ ਨੂੰ ਭਾਰੀ ਸੱਟ ਵੱਜੇਗੀ, ਮਾਲੀਆ ਘਾਟਾ 5 ਪ੍ਰਤੀਸ਼ਤ ਦੇ ਕਰੀਬ ਹੋਵੇਗਾ ਅਤੇ ਵਿੱਤੀ ਘਾਟਾ 7 ਪ੍ਰਤੀਸ਼ਤ ਤੋਂ ਵੱਧ ਹੋ ਜਾਵੇਗਾ।”