
ਨਵੀਂ ਦਿੱਲੀ, 30 ਜਨਵਰੀ
ਅਡਾਨੀ ਗਰੁੱਪ ਨੇ ਹਿੰਡਨਬਰਗ ਰਿਸਰਚ ਦੇ ਦੋਸ਼ਾਂ ਦੇ ਜਵਾਬ 'ਚ ਜਾਰੀ 413 ਪੰਨਿਆਂ ਦਾ ਸਪੱਸ਼ਟੀਕਰਨ ਦਿੱਤਾ ਹੈ। ਇਸ ’ਤੇ ਹਿੰਡਨਬਰਗ ਰਿਸਰਚ ਨੇ ਅੱਜ ਕਿਹਾ ਕਿ ਉਹ ਮੰਨਦਾ ਹੈ ਕਿ ਭਾਰਤ ਵੱਡਾ ਲੋਕਤੰਤਰ ਅਤੇ ਉੱਭਰਦੀ ਮਹਾਂਸ਼ਕਤੀ ਹੈ। ਅਡਾਨੀ ਸਮੂਹ ਭਾਰਤ ਦੇ ਭਵਿੱਖ ਨੂੰ ਯੋਜਨਾਬੱਧ ਢੱਗ ਨਾਲ ਲੁੱਟ ਕੇ ਰੋਕ ਰਿਹਾ ਹੈ। ਹਿੰਡਨਬਰਗ ਨੇ ਅਡਾਨੀ ਸਮੂਹ ਦੇ ਇਸ ਦੋਸ਼ ਨੂੰ ਰੱਦ ਕਰ ਦਿੱਤਾ ਹੈ ਕਿ ਉਸ ਦੀ ਰਿਪੋਰਟ ਭਾਰਤ ’ਤੇ ਹਮਲਾ ਸੀ। ਹਿੰਡਨਬਰਗ ਨੇ ਕਿਹਾ ਕਿ ਧੋਖਾਧੜੀ ਨੂੰ ਰਾਸ਼ਟਰਵਾਦ ਜਾਂ ਵਧਾਅ ਚੜਾਅ ਕੇ ਪ੍ਰਤੀਕਰਮ ਰਾਹੀਂ ਢਕਿਆ ਨਹੀਂ ਜਾ ਸਕਦਾ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ