ਜੀਐੱਸਟੀ: ਕੇਂਦਰ ਵੱਲੋਂ 20 ਸੂਬਿਆਂ ਨੂੰ 68,825 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਮਨਜ਼ੂਰੀ

ਜੀਐੱਸਟੀ: ਕੇਂਦਰ ਵੱਲੋਂ 20 ਸੂਬਿਆਂ ਨੂੰ 68,825 ਕਰੋੜ ਰੁਪਏ ਦਾ ਕਰਜ਼ਾ ਲੈਣ ਨੂੰ ਮਨਜ਼ੂਰੀ

ਨਵੀਂ ਦਿੱਲੀ, 13 ਅਕਤੂਬਰ

ਕੇਂਦਰ ਨੇ ਮੰਗਲਵਾਰ ਨੂੰ 20 ਸੂਬਿਆਂ ਨੂੰ ਜੀਐੱਸਟੀ ਮਾਲੀਏ ’ਚ ਆਈ ਕਮੀ ਨੂੰ ਪੂਰਾ ਕਰਨ ਲਈ ਖੁੱਲ੍ਹੇ ਬਾਜ਼ਾਰ ’ਚੋਂ 68,825 ਕਰੋੜ ਰੁਪਏ ਦਾ ਕਰਜ਼ ਲੈਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਨ੍ਹਾਂ ਸੂਬਿਆਂ ’ਚ ਪੰਜਾਬ ਸਮੇਤ ਅੱਠ ਹੋਰ ਸੂਬੇ ਸ਼ਾਮਲ ਨਹੀਂ ਹਨ। ਜ਼ਿਕਰਯੋਗ ਹੈ ਕਿ ਜੀਐੱਸਟੀ ਕੌਂਸਲ ਦੀ ਸੋਮਵਾਰ ਨੂੰ ਹੋਈ ਬੈਠਕ ’ਚ ਆਊਂਦੇ ਸਮੇਂ ’ਚ ਜੀਐੱਸਟੀ ਊਗਰਾਹੀ ’ਚ ਆਈ ਕਮੀ ਨੂੰ ਪੂਰਾ ਕਰਨ ਲਈ ਕੇਂਦਰ ਦੇ ਸੂਬਿਆਂ ਨੂੰ ਕਰਜ਼ ਲੈਣ ਦੀ ਤਜਵੀਜ਼ ’ਤੇ ਕੋਈ ਸਹਿਮਤੀ ਨਹੀਂ ਬਣ ਸਕੀ ਸੀ। ਮੌਜੂਦਾ ਵਿੱਤੀ ਵਰ੍ਹੇ ’ਚ ਕੁੱਲ 2.35 ਲੱਖ ਕਰੋੜ ਰੁਪਏ ਦੀ ਕਮੀ ਆਊਣ ਦਾ ਅੰਦੇਸ਼ਾ ਹੈ। ਕੇਂਦਰ ਨੇ ਅਗਸਤ ’ਚ ਸੂਬਿਆਂ ਨੂੰ ਦੋ ਬਦਲ ਦਿੱਤੇ ਸਨ। ਇਸ ਤਹਿਤ ਜਾਂ ਤਾਂ ਊਹ ਆਰਬੀਆਈ ਤੋਂ 97 ਹਜ਼ਾਰ ਕਰੋੜ ਰੁਪਏ ਦਾ ਕਰਜ਼ ਲੈ ਸਕਦੇ ਸਨ ਜਾਂ ਫਿਰ ਬਾਜ਼ਾਰ ਤੋਂ 2.35 ਲੱਖ ਕਰੋੜ ਰੁਪਏ ਦਾ ਊਧਾਰ ਚੁੱਕ ਸਕਦੇ ਸਨ। ਮੰਗਲਵਾਰ ਨੂੰ ਜਾਰੀ ਬਿਆਨ ਮੁਤਾਬਕ ਵਿੱਤ ਮੰਤਰਾਲੇ ਅਧੀਨ ਆਊਣ ਵਾਲੇ ਖ਼ਰਚਾ ਵਿਭਾਗ ਨੇ 20 ਸੂਬਿਆਂ ਨੂੰ 68,825 ਕਰੋੜ ਰੁਪਏ ਦੀ ਵਾਧੂ ਰਕਮ ਜੁਟਾਊਣ ਦੀ ਮਨਜ਼ੂਰੀ ਦੇ ਦਿੱਤੀ ਹੈ। ਇਸ ’ਚ ਕਿਹਾ ਗਿਆ ਹੈ ਕਿ ਜੀਐੱਸਡੀਪੀ ਦੇ 0.5 ਫ਼ੀਸਦ ਦੇ ਹਿਸਾਬ ਨਾਲ ਵਾਧੂ ਕਰਜ਼ਾ ਲੈਣ ਦੀ ਮਨਜ਼ੂਰੀ ਦਿੱਤੀ ਗਈ ਹੈ। -ਪੀਟੀਆਈ   

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All