Gold Price Drops: ਸਸਤਾ ਹੋਇਆ ਸੋਨਾ; ਕੀਮਤਾਂ ’ਚ ਗਿਰਾਵਟ ਤੋਂ ਬਾਅਦ ਜਾਣੋ ਨਵਾਂ ਭਾਅ
ਮੰਗ ਘਟਣ ਕਾਰਨ ਸੋਨੇ ਦੀਆਂ ਕੀਮਤਾਂ ਡਿੱਗ ਕੇ 1,54,252 ਰੁਪਏ ਪ੍ਰਤੀ 10 ਗ੍ਰਾਮ ਹੋਈਆਂ
Advertisement
ਸਰਾਫਾ ਬਾਜ਼ਾਰ ਵਿੱਚ ਮੰਗ ਕਮਜ਼ੋਰ ਹੋਣ ਕਾਰਨ ਸੋਨੇ ਦੀਆਂ ਕੀਮਤਾਂ ਵਿੱਚ 208 ਰੁਪਏ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਸ ਦਾ ਭਾਅ ਘੱਟ ਕੇ 1,54,252 ਰੁਪਏ ਪ੍ਰਤੀ 10 ਗ੍ਰਾਮ ਰਹਿ ਗਿਆ।
Advertisement
ਮਲਟੀ ਕਮੋਡਿਟੀ ਐਕਸਚੇਂਜ ਉੱਤੇ ਅਕਤੂਬਰ ਡਿਲਿਵਰੀ ਵਾਲੇ ਪੀਲੇ ਸੋਨੇ ਦੇ 208 ਰੁਪਏ ਤੇ 0.13 ਫ਼ੀਸਦੀ ਦੀ ਗਿਰਾਵਟ ਨਾਲ 1,54,252 ਰੁਪਏ ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਪਾਰ ਕਰਦੇ ਨਜ਼ਰ ਆਏ। ਮਾਹਿਰਾਂ ਦਾ ਮੰਨਣਾ ਹੈ ਕਿ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇਹ ਕਮੀ ਮੁੱਖ ਤੌਰ 'ਤੇ ਬਾਜ਼ਾਰ ਵਿੱਚ ਘੱਟ ਮੰਗ ਕਾਰਨ ਆਈ ਹੈ।
Advertisement
ਇਸ ਦੇ ਨਾਲ ਹੀ, ਵਿਸ਼ਵ ਪੱਧਰ 'ਤੇ ਨਿਊਯਾਰਕ ਵਿੱਚ ਸੋਨੇ ਦਾ ਭਾਅ 0.12 ਫ਼ੀਸਦੀ ਡਿੱਗ ਕੇ 4,432.26 ਅਮਰੀਕੀ ਡਾਲਰ ਪ੍ਰਤੀ ਔਂਸ ਉੱਤੇ ਆ ਗਿਆ।
Advertisement
×

