ਚਾਲੂ ਵਿੱਤੀ ਸਾਲ ਦੇ ਪਹਿਲੇ ਅੱਧ ਵਿੱਚ ਸੋਨੇ ਦੀ ਦਰਾਮਦ 57 ਫ਼ੀਸਦ ਘਟੀ

ਚਾਲੂ ਵਿੱਤੀ ਸਾਲ ਦੇ ਪਹਿਲੇ ਅੱਧ ਵਿੱਚ ਸੋਨੇ ਦੀ ਦਰਾਮਦ 57 ਫ਼ੀਸਦ ਘਟੀ

ਨਵੀਂ ਦਿੱਲੀ, 18 ਅਕਤੂਬਰ

ਮੌਜੂਦਾ ਵਿੱਤੀ ਸਾਲ ਦੇ ਪਹਿਲੇ ਅੱਧ (ਅਪਰੈਲ-ਸਤੰਬਰ) ਦੌਰਾਨ ਸੋਨੇ ਦੀ ਦਰਾਮਦ 57 ਪ੍ਰਤੀਸ਼ਤ ਘਟ ਕੇ 6.8 ਅਰਬ ਡਾਲਰ ਭਾਵ 50,658 ਕਰੋੜ ਰੁਪਏ ਰਹੀ। ਇਹ ਜਾਣਕਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਤੋਂ ਪ੍ਰਾਪਤ ਕੀਤੀ ਗਈ ਹੈ। ਕੋਵਿਡ-19 ਮਹਾਮਾਰੀ ਦੌਰਾਨ ਮੰਗ ਘਟਣ ਕਾਰਨ ਸੋਨੇ ਦੀ ਦਰਾਮਦ ਘਟ ਗਈ ਹੈ। ਸੋਨੇ ਦੀ ਦਰਾਮਦ ਦੇਸ਼ ਦੇ ਚਾਲੂ ਖਾਤੇ ਘਾਟੇ (ਸੀਏਡੀ) ਨੂੰ ਪ੍ਰਭਾਵਿਤ ਕਰਦੀ ਹੈ। ਪਿਛਲੇ ਵਿੱਤੀ ਵਰ੍ਹੇ ਦੀ ਇਸੇ ਮਿਆਦ ਵਿਚ ਸੋਨੇ ਦੀ ਦਰਾਮਦ 15.8 ਅਰਬ ਡਾਲਰ ਜਾਂ 1,10,259 ਕਰੋੜ ਰੁਪਏ ਰਹੀ ਸੀ। ਇਸ ਤਰ੍ਹਾਂ ਅਪਰੈਲ-ਸਤੰਬਰ ਦੌਰਾਨ ਚਾਂਦੀ ਦੀ ਦਰਾਮਦ ਵੀ 63 ਫੀਸਦ ਘੱਟ ਕੇ 73.35 ਕਰੋੜ ਡਾਲਰ ਜਾਂ 5,543 ਕਰੋੜ ਰੁਪੲੇ ਰਹਿ ਗਈ। ਇਨ੍ਹਾਂ ਦੋਵਾਂ ਧਾਤਾਂ ਦੀ ਦਰਾਮਦ ਵਿੱਚ ਕਮੀ ਨਾਲ ਦੇਸ਼ ਦੇ ਚਾਲੂ ਖਾਤੇ ਦਾ ਘਾਟਾ ਵੀ ਘਟਿਆ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All