DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੋਨਾ ਤੇ ਚਾਂਦੀ ਦਾ ਭਾਅ ਨਵੀਂ ਸਿਖਰ ’ਤੇ

ਪੀਲੀ ਧਾਤ 7300 ਰੁਪਏ ਦੇ ਵਾਧੇ ਨਾਲ 1.66 ਲੱਖ ਪ੍ਰਤੀ ਤੋਲਾ ਹੋਈ; ਚਾਂਦੀ ਦੇ ਭਾਅ ਵਿਚ ਵੀ 40,500 ਰੁਪਏ ਪ੍ਰਤੀ ਕਿਲੋ ਦਾ ਇਜ਼ਾਫ਼ਾ

  • fb
  • twitter
  • whatsapp
  • whatsapp
Advertisement

ਸੇਨੇ ਤੇ ਚਾਂਦੀ ਦੀ ਚਮਕ ਵਧਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿਵੇਸ਼ਕਾਂ ਦੀ ਮਜ਼ਬੂਤ ​​ਮੰਗ ਅਤੇ ਵਧਦੇ ਭੂ-ਸਿਆਸੀ ਤੇ ਵਪਾਰਕ ਤਣਾਅ ਦਰਮਿਆਨ ਕੌਮੀ ਰਾਜਧਾਨੀ ਵਿੱਚ ਮੰਗਲਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ। ਦੋਵੇਂ ਕੀਮਤੀ ਧਾਤਾਂ ਰਿਕਾਰਡ ਉਚਾਈ ’ਤੇ ਪਹੁੰਚ ਗਈਆਂ।

ਬਾਜ਼ਾਰ ਮਾਹਿਰਾਂ ਅਨੁਸਾਰ 99.9 ਫੀਸਦ ਸ਼ੁੱਧਤਾ ਵਾਲਾ ਸੋਨਾ 7,300 ਰੁਪਏ ਜਾਂ 4.6 ਫੀਸਦ ਦੇ ਉਛਾਲ ਨਾਲ 1,66,000 ਰੁਪਏ ਪ੍ਰਤੀ 10 ਗ੍ਰਾਮ (ਸਾਰੇ ਟੈਕਸਾਂ ਸਮੇਤ) ਦੇ ਸਿਖਰਲੇ ਪੱਧਰ ’ਤੇ ਪਹੁੰਚ ਗਿਆ। ਪੀਲੀ ਧਾਤ ਸ਼ੁੱਕਰਵਾਰ ਨੂੰ 1,58,700 ਰੁਪਏ ਪ੍ਰਤੀ 10 ਗ੍ਰਾਮ ’ਤੇ ਬੰਦ ਹੋਈ ਸੀ। 77ਵੇਂ ਗਣਤੰਤਰ ਦਿਹਾੜੇ ਕਰਕੇ ਸੋਮਵਾਰ ਨੂੰ ਸਰਾਫਾ ਬਾਜ਼ਾਰ ਬੰਦ ਸਨ।

Advertisement

ਉਧਰ ਚਾਂਦੀ ਦੀ ਚਮਕ ਵੀ ਲਗਾਤਾਰ ਬਰਕਰਾਰ ਹੈ। ਸਰਾਫਾ ਬਾਜ਼ਾਰਾਂ ਵਿੱਚ ਇੱਕ ਹੋਰ ਸੈਸ਼ਨ ਦੌਰਾਨ ਚਾਂਦੀ ਨੇ ਸੋਨੇ ਨੂੰ ਪਛਾੜ ਦਿੱਤਾ। ਚਿੱਟੀ ਧਾਤ 40,500 ਰੁਪਏ ਜਾਂ 12.3 ਫੀਸਦ ਦੇ ਵਾਧੇ ਨਾਲ 3,70,000 ਰੁਪਏ ਪ੍ਰਤੀ ਕਿਲੋਗ੍ਰਾਮ (ਸਾਰੇ ਟੈਕਸਾਂ ਸਮੇਤ) ਦੀ ਨਵੀਂ ਸਿਖਰ ’ਤੇ ਪਹੁੰਚ ਗਈ। ਪਿਛਲੇ ਬਾਜ਼ਾਰੀ ਸੈਸ਼ਨ ਵਿੱਚ ਇਹ ਧਾਤ 3,29,500 ਰੁਪਏ ਪ੍ਰਤੀ ਕਿਲੋਗ੍ਰਾਮ ’ਤੇ ਟਿਕ ਗਈ ਸੀ।

Advertisement

Advertisement
×