ਸੋਨੇ-ਚਾਂਦੀ ਦੀਆਂ ਕੀਮਤਾਂ ਨੇ ਤੋੜੇ ਸਾਰੇ ਰਿਕਾਰਡ: ਸੋਨਾ 1.38 ਲੱਖ ਅਤੇ ਚਾਂਦੀ 2.14 ਲੱਖ ਦੇ ਪਾਰ
ਕੌਮਾਂਤਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਅੱਜ ਕੌਮੀਂ ਰਾਜਧਾਨੀ ਦਿੱਲੀ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ, ਸੋਨੇ ਦੀ ਕੀਮਤ 1,685 ਰੁਪਏ ਦੇ...
ਕੌਮਾਂਤਰੀ ਬਾਜ਼ਾਰ ਵਿੱਚ ਕੀਮਤੀ ਧਾਤਾਂ ਦੀਆਂ ਵਧਦੀਆਂ ਕੀਮਤਾਂ ਦੇ ਚਲਦਿਆਂ ਅੱਜ ਕੌਮੀਂ ਰਾਜਧਾਨੀ ਦਿੱਲੀ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੇ ਹੁਣ ਤੱਕ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਆਲ ਇੰਡੀਆ ਸਰਾਫ਼ਾ ਐਸੋਸੀਏਸ਼ਨ ਅਨੁਸਾਰ, ਸੋਨੇ ਦੀ ਕੀਮਤ 1,685 ਰੁਪਏ ਦੇ ਵਾਧੇ ਨਾਲ 1,38,200 ਰੁਪਏ ਪ੍ਰਤੀ 10 ਗ੍ਰਾਮ ਦੇ ਇਤਿਹਾਸਕ ਪੱਧਰ ’ਤੇ ਪਹੁੰਚ ਗਈ ਹੈ।
ਸਿਰਫ਼ ਸੋਨਾ ਹੀ ਨਹੀਂ, ਚਾਂਦੀ ਦੀਆਂ ਕੀਮਤਾਂ ਵਿੱਚ ਵੀ ਜ਼ਬਰਦਸਤ ਤੇਜ਼ੀ ਦੇਖਣ ਨੂੰ ਮਿਲੀ ਹੈ। ਚਾਂਦੀ ਦੀ ਕੀਮਤ 10,400 ਰੁਪਏ ਪ੍ਰਤੀ ਕਿੱਲੋ ਵਧ ਕੇ 2,14,500 ਰੁਪਏ (ਸਾਰੇ ਟੈਕਸਾਂ ਸਮੇਤ) ਦੇ ਨਵੇਂ ਸਿਖਰ ’ਤੇ ਪਹੁੰਚ ਗਈ ਹੈ।
ਮਾਹਰਾਂ ਅਨੁਸਾਰ ਇਸ ਤੇਜ਼ੀ ਦੇ ਪਿੱਛੇ ਕਈ ਵੱਡੇ ਕਾਰਨ ਹਨ ਜਿਵੇਂ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਿੱਚ ਕਟੌਤੀ ਅਤੇ ਉੱਥੋਂ ਦੀ ਆਰਥਿਕਤਾ ਵਿੱਚ ਅਨਿਸ਼ਚਿਤਤਾ ਕਾਰਨ ਨਿਵੇਸ਼ਕਾਂ ਦਾ ਭਰੋਸਾ ਸੋਨੇ-ਚਾਂਦੀ ’ਤੇ ਵਧਿਆ ਹੈ, ਦੁਨੀਆ ਭਰ ਵਿੱਚ ਵਧ ਰਹੇ ਜੰਗੀ ਹਾਲਾਤ ਅਤੇ ਤਣਾਅ ਕਾਰਨ ਲੋਕ ਸੋਨੇ ਨੂੰ ਸੁਰੱਖਿਅਤ ਨਿਵੇਸ਼ ਮੰਨ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਚਾਂਦੀ ਦੀ ਮਾਈਨਿੰਗ ਵਿੱਚ ਰੁਕਾਵਟਾਂ ਅਤੇ ਘੱਟ ਸਟਾਕ ਕਾਰਨ ਸਪਲਾਈ ਘੱਟ ਰਹੀ ਹੈ, ਜਦੋਂ ਕਿ ਉਦਯੋਗਿਕ ਮੰਗ ਲਗਾਤਾਰ ਵਧ ਰਹੀ ਹੈ।
ਕੌਮਾਂਤਰੀ ਬਾਜ਼ਾਰ ਵਿੱਚ ਵੀ ਸੋਨਾ 4,420 ਡਾਲਰ ਪ੍ਰਤੀ ਔਂਸ ਅਤੇ ਚਾਂਦੀ 69.45 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਏ ਹਨ।

