DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Gold and Silver Price Hike: ਸੋਨਾ-ਚਾਂਦੀ ਦੀਆਂ ਕੀਮਤਾਂ ਵਿੱਚ ਇਤਿਹਾਸਕ ਵਾਧਾ; ਕੇਂਦਰ ਵੱਲੋਂ ਇੰਪੋਰਟ ਡਿਊਟੀ 6% ਤੋਂ ਵਧਾ ਕੇ 15% ਕੀਤੀ

ਪ੍ਰਧਾਨ ਮੰਤਰੀ ਦੀ ਅਪੀਲ ਤੋਂ ਮਹਿਜ਼ ਦੋ ਦਿਨਾਂ ਬਾਅਦ ਲਿਆ ਫੈਸਲਾ; ਆਮ ਆਦਮੀ ਨੂੰ ਲੱਗਾ ਵੱਡਾ ਝਟਕਾ

  • fb
  • twitter
  • whatsapp
  • whatsapp
Advertisement

ਜਿਵੇਂ ਕਿ ਪਹਿਲਾਂ ਹੀ ਕਿਆਸ ਲਗਾਏ ਜਾ ਰਹੇ ਸਨ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਅੱਜ ਅਚਾਨਕ ਭਾਰੀ ਉਛਾਲ ਦੇਖਣ ਨੂੰ ਮਿਲਿਆ ਹੈ। ਕੇਂਦਰ ਸਰਕਾਰ ਨੇ ਸੋਨੇ ਅਤੇ ਚਾਂਦੀ ’ਤੇ ਲੱਗਣ ਵਾਲੀ ਇੰਪੋਰਟ ਡਿਊਟੀ (ਦਰਾਮਦ ਡਿਊਟੀ) ਨੂੰ ਮੌਜੂਦਾ 6 ਫੀਸਦੀ ਤੋਂ ਵਧਾ ਕੇ ਸਿੱਧਾ 15 ਫੀਸਦੀ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਬੀਤੀ ਰਾਤ 12 ਵਜੇ ਤੋਂ ਲਾਗੂ ਹੋ ਗਈਆਂ ਹਨ, ਜਿਸ ਕਾਰਨ ਘਰੇਲੂ ਬਾਜ਼ਾਰ ਵਿੱਚ ਸੋਨਾ ਤੇ ਚਾਂਦੀ ਕਾਫ਼ੀ ਮਹਿੰਗੇ ਹੋ ਗਏ ਹਨ।

ਨਿਵੇਸ਼ਕਾਂ ਲਈ ਮੁਸ਼ਕਲ ਸਮਾਂ

ਲੁਧਿਆਣਾ ਵਰਗੇ ਉਦਯੋਗਿਕ ਹੱਬ ਵਿੱਚ, ਜਿੱਥੇ ਸੋਨੇ-ਚਾਂਦੀ ਦੀ ਖਰੀਦੋ-ਫਰੋਖਤ ਅਤੇ ਨਿਵੇਸ਼ ਬਹੁਤ ਵੱਡੇ ਪੱਧਰ ’ਤੇ ਹੁੰਦਾ ਹੈ, ਉੱਥੇ ਜੌਹਰੀ ਪਹਿਲਾਂ ਹੀ ਪਿਛਲੇ ਦੋ ਮਹੀਨਿਆਂ ਤੋਂ ਗਾਹਕਾਂ ਦੀ ਘੱਟ ਆਮਦ ਕਾਰਨ ਚਿੰਤਤ ਸਨ। ਹੁਣ ਇੰਪੋਰਟ ਡਿਊਟੀ ਵਿੱਚ ਇਸ ਭਾਰੀ ਵਾਧੇ ਨੇ ਜਵੈਲਰੀ ਇੰਡਸਟਰੀ ਦੇ ਫਿਕਰ ਹੋਰ ਵਧਾ ਦਿੱਤੇ ਹਨ। ਸਥਾਨਕ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਗਹਿਣਿਆਂ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਪਹੁੰਚ ਸਕਦਾ ਹੈ।

Advertisement

ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਬਿਆਨ ਜਾਰੀ ਕਰਕੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਵਿਦੇਸ਼ੀ ਮੁਦਰਾ ਭੰਡਾਰ ਨੂੰ ਬਚਾਉਣ ਲਈ ਘੱਟੋ-ਘੱਟ ਇੱਕ ਸਾਲ ਤੱਕ ਸੋਨੇ ਜਾਂ ਗਹਿਣਿਆਂ ਵਿੱਚ ਨਿਵੇਸ਼ ਘੱਟ ਕਰਨ। ਪ੍ਰਧਾਨ ਮੰਤਰੀ ਦੀ ਇਸ ਅਪੀਲ ਨੂੰ ਇੱਕ ਸੰਕੇਤ ਵਜੋਂ ਦੇਖਿਆ ਜਾ ਰਿਹਾ ਸੀ, ਪਰ ਕਿਸੇ ਨੂੰ ਇਹ ਉਮੀਦ ਨਹੀਂ ਸੀ ਕਿ ਸਰਕਾਰ ਇੰਨੀ ਜਲਦੀ ਟੈਕਸ ਵਧਾ ਦੇਵੇਗੀ। ਇੱਕ ਘਰੇਲੂ ਮਹਿਲਾ ਕਾਜਲ ਨੇ ਕਿਹਾ, “ ਸਾਨੂੰ ਅੰਦਾਜ਼ਾ ਤਾਂ ਸੀ ਕਿ ਅਜਿਹਾ ਕੁਝ ਹੋਵੇਗਾ, ਪਰ ਇਹ ਸਭ ਕੁਝ ਇੰਨੀ ਜਲਦੀ ਹੋ ਜਾਵੇਗਾ, ਇਸਦੀ ਉਮੀਦ ਨਹੀਂ ਸੀ।” ਇਸ ਬਿਆਨ ਤੋਂ ਬਾਅਦ ਔਰਤਾਂ ਅਤੇ ਸਮਾਜਿਕ ਹਲਕਿਆਂ ਵਿੱਚ ਇਹ ਚਰਚਾ ਛਿੜ ਗਈ ਸੀ ਕਿ ਜਿਨ੍ਹਾਂ ਕੋਲ ਨਕਦੀ ਹੈ, ਉਹ ਜਲਦੀ ਸੋਨਾ ਖਰੀਦ ਲੈਣ, ਕਿਉਂਕਿ ਆਉਣ ਵਾਲੇ ਸਮੇਂ ਵਿੱਚ ਇਹ ਬਜਟ ਤੋਂ ਬਾਹਰ ਹੋ ਸਕਦਾ ਹੈ।

Advertisement

ਵਿਆਹਾਂ ਦੇ ਬਜਟ ’ਤੇ ਪਵੇਗਾ ਅਸਰ

ਸਰਕਾਰ ਦਾ ਇਹ ਅਚਾਨਕ ਲਿਆ ਗਿਆ ਫੈਸਲਾ ਉਨ੍ਹਾਂ ਪਰਿਵਾਰਾਂ ਲਈ ਸਦਮੇ ਵਰਗਾ ਹੈ ਜਿਨ੍ਹਾਂ ਦੇ ਬੱਚਿਆਂ ਦੇ ਵਿਆਹ ਤੈਅ ਹੋ ਚੁੱਕੇ ਹਨ ਅਤੇ ਉਹ ਗਹਿਣੇ ਖਰੀਦਣ ਦੀ ਤਿਆਰੀ ਵਿੱਚ ਸਨ। ਕੀਮਤਾਂ ਵਿੱਚ ਆਏ ਇਸ ਅਚਾਨਕ ਉਛਾਲ ਨੇ ਮੱਧ ਵਰਗੀ ਪਰਿਵਾਰਾਂ ਦੇ ਵਿਆਹਾਂ ਦੇ ਬਜਟ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

Advertisement
×