Fuel Price Update: ਈਂਧਨ ਦੀਆਂ ਕੀਮਤਾਂ 'ਚ ਨਵੇਂ ਬਦਲਾਅ; ਜਾਣੋ ਹੁਣ ਤੁਹਾਡੀ ਜੇਬ 'ਤੇ ਕਿੰਨਾ ਪਵੇਗਾ ਅਸਰ?
Fuel Price Update: ਘਰੇਲੂ ਏਅਰਲਾਈਨਾਂ ਲਈ ATF ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ; ਪੈਟਰੋਲ, ਡੀਜ਼ਲ, ਘਰੇਲੂ ਐਲਪੀਜੀ ਦੀਆਂ ਦਰਾਂ ਸਥਿਰ
Advertisement
Fuel Price Update: ਘਰੇਲੂ ਏਅਰਲਾਈਨਾਂ ਲਈ ਐਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਕੀਮਤਾਂ ਸ਼ੁੱਕਰਵਾਰ ਕੋਈ ਬਦਲਾਅ ਨਹੀਂ ਕੀਤਾ ਗਿਆ। ਇੰਡੀਅਨ ਆਇਲ ਨੇ ਕਿਹਾ ਸਰਕਾਰੀ ਤੇਲ ਕੰਪਨੀਆਂ ਨੇ ਏਅਰਲਾਈਨਾਂ ਅਤੇ ਖਪਤਕਾਰਾਂ ਦੀ ਸੁਰੱਖਿਆ ਲਈ ਵਿਸ਼ਵਵਿਆਪੀ ਤੇਲ ਕੀਮਤਾਂ ਵਿੱਚ ਹੋਏ ਵਾਧੇ ਨੂੰ ਖੁਦ ਸਹਿਣ ਕਰਨ ਦਾ ਫੈਸਲਾ ਕੀਤਾ ਹੈ।
ਪੈਟਰੋਲ, ਡੀਜ਼ਲ ਅਤੇ ਘਰੇਲੂ ਐੱਲ ਪੀ ਜੀ ਸਿਲੰਡਰਾਂ ਦੀਆਂ ਪ੍ਰਚੂਨ ਕੀਮਤਾਂ ਨੂੰ ਵੀ ਸਥਿਰ ਰੱਖਿਆ ਗਿਆ ਹੈ, ਜਿਸ ਨਾਲ ਖਪਤਕਾਰਾਂ ਨੂੰ ਅੰਤਰਰਾਸ਼ਟਰੀ ਕੀਮਤਾਂ ਦੀ ਅਸਥਿਰਤਾ ਤੋਂ ਬਚਾਇਆ ਜਾ ਸਕੇ।
ਇੱਕ ਬਿਆਨ ਵਿੱਚ ਆਈਓਸੀ (IOC) ਨੇ ਕਿਹਾ ਕਿ ਆਮ ਜਨਤਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਖ ਈਂਧਨਾਂ ਦੀ ਦਰ ਵਿੱਚ ਕੋਈ ਸੋਧ ਨਹੀਂ ਕੀਤੀ ਗਈ ਹੈ। ਅਭਿਆਸ ਅਨੁਸਾਰ ਏ ਟੀ ਐੱਫ ਦੀਆਂ ਕੀਮਤਾਂ ਵਿੱਚ ਇਨਪੁਟ ਲਾਗਤ ਦੇ ਅਧਾਰ 'ਤੇ ਹਰ ਮਹੀਨੇ ਦੀ 1 ਤਾਰੀਖ ਨੂੰ ਸੋਧ ਕੀਤੀ ਜਾਂਦੀ ਹੈ।
Advertisement
ਜਦੋਂ ਕਿ ਘਰੇਲੂ ਏਅਰਲਾਈਨਾਂ ਲਈ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਪਰ ਅੰਤਰਰਾਸ਼ਟਰੀ ਕੈਰੀਅਰਾਂ ਲਈ ਕੀਮਤਾਂ ਵਿੱਚ ਵਾਧਾ ਹੋਇਆ ਹੈ। ਆਈਓਸੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਪ੍ਰਚੂਨ ਕੀਮਤਾਂ ਖਪਤਕਾਰਾਂ ਲਈ ਬਿਨਾਂ ਬਦਲਾਅ ਰਹੀਆਂ, ਜੋ ਕੁੱਲ ਖਪਤ ਦਾ ਲਗਪਗ 90 ਫੀਸਦੀ ਹਿੱਸਾ ਹਨ।
ਇਸੇ ਤਰ੍ਹਾਂ ਲਗਪਗ 33 ਕਰੋੜ ਖਪਤਕਾਰਾਂ ਲਈ ਘਰੇਲੂ ਐੱਲਪੀਜੀ (14.2 ਕਿਲੋਗ੍ਰਾਮ ਸਿਲੰਡਰ) ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਜਨਤਕ ਵੰਡ ਪ੍ਰਣਾਲੀ (PDS) ਤਹਿਤ ਵੰਡੇ ਜਾਣ ਵਾਲੇ ਮਿੱਟੀ ਦੇ ਤੇਲ ਦੀਆਂ ਕੀਮਤਾਂ ਵੀ ਸਥਿਰ ਰਹੀਆਂ।
Advertisement
Advertisement
×

