British Airways ਦੇ ਸਾਬਕਾ ਮੁਖੀ ਵਿਲੀਅਮ ਵਾਲਸ਼ ਬਣੇ IndiGo ਦੇ ਨਵੇਂ CEO
Peter Elbers ਦੀ ਜਗ੍ਹਾ ਲੈਣਗੇ ਵਿਲੀਅਮ ਵਾਲਸ਼
ਇੰਟਰਗਲੋਬ ਐਵੀਏਸ਼ਨ ਲਿਮਟਿਡ (IndiGo) ਦੇ ਬੋਰਡ ਨੇ ਅੱਜ ਵਿਲੀਅਮ ਵਾਲਸ਼ ਨੂੰ ਕੰਪਨੀ ਦਾ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (CEO) ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਵਾਲਸ਼, ਪੀਟਰ ਐਲਬਰਜ਼ ਦੀ ਜਗ੍ਹਾ ਲੈਣਗੇ। ਇਹ ਫੈਸਲਾ ਦਸੰਬਰ 2025 ਵਿੱਚ ਇੰਡੀਗੋ ਦੀਆਂ ਸੈਂਕੜੇ ਉਡਾਣਾਂ ਰੱਦ ਹੋਣ ਕਾਰਨ ਪੈਦਾ ਹੋਏ ਵਿਵਾਦ ਅਤੇ ਰੈਗੂਲੇਟਰੀ ਜਾਂਚ ਤੋਂ ਕੁਝ ਮਹੀਨਿਆਂ ਬਾਅਦ ਲਿਆ ਗਿਆ ਹੈ। ਉਸ ਸਮੇਂ ਉਡਾਣਾਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀ ਭਾਰਤ ਭਰ ਦੇ ਹਵਾਈ ਅੱਡਿਆਂ 'ਤੇ ਫਸ ਗਏ ਸਨ, ਜਿਸ ਨਾਲ ਏਅਰਲਾਈਨ ਦੀ ਕਾਫੀ ਕਿਰਕਿਰੀ ਹੋਈ ਸੀ।
ਵਿਲੀਅਮ ਵਾਲਸ਼ ਇਸ ਵੇਲੇ ਇੰਟਰਨੈਸ਼ਨਲ ਏਅਰ ਟਰਾਂਸਪੋਰਟ ਐਸੋਸੀਏਸ਼ਨ (IATA) ਦੇ ਡਾਇਰੈਕਟਰ ਜਨਰਲ ਹਨ ਅਤੇ ਇਸ ਤੋਂ ਪਹਿਲਾਂ ਬ੍ਰਿਟਿਸ਼ ਏਅਰਵੇਜ਼ ਅਤੇ IAG (ਇੰਟਰਨੈਸ਼ਨਲ ਏਅਰਲਾਈਨਜ਼ ਗਰੁੱਪ) ਦੇ CEO ਵਜੋਂ ਸੇਵਾਵਾਂ ਨਿਭਾ ਚੁੱਕੇ ਹਨ। ਇੰਡੀਗੋ ਦੇ ਚੇਅਰਮੈਨ ਵਿਕਰਮ ਸਿੰਘ ਮਹਿਤਾ ਅਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਨੇ ਵਾਲਸ਼ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਵਿਸ਼ਵ ਪੱਧਰੀ ਤਜਰਬਾ ਇੰਡੀਗੋ ਨੂੰ ਵਿਕਾਸ ਦੇ ਨਵੇਂ ਪੜਾਅ 'ਤੇ ਲੈ ਕੇ ਜਾਵੇਗਾ। ਵਾਲਸ਼ ਨੂੰ ਗੁੰਝਲਦਾਰ ਮਾਰਕੀਟ ਸਥਿਤੀਆਂ ਨੂੰ ਸੰਭਾਲਣ ਅਤੇ ਵੱਡੀਆਂ ਏਅਰਲਾਈਨਾਂ ਨੂੰ ਸਫਲਤਾਪੂਰਵਕ ਚਲਾਉਣ ਲਈ ਜਾਣਿਆ ਜਾਂਦਾ ਹੈ, ਜਿਸ ਨਾਲ ਭਾਰਤੀ ਹਵਾਬਾਜ਼ੀ ਬਾਜ਼ਾਰ ਵਿੱਚ ਇੰਡੀਗੋ ਦੀ ਸਥਿਤੀ ਹੋਰ ਮਜ਼ਬੂਤ ਹੋਣ ਦੀ ਉਮੀਦ ਹੈ।

