ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ : The Tribune India

ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਦੇਹਾਂਤ

ਮੁੰਬਈ, 14 ਅਗਸਤ

ਮਸ਼ਹੂਰ ਸ਼ੇਅਰ ਬਾਜ਼ਾਰ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦਾ ਅੱਜ ਸਵੇਰੇ ਦੇਹਾਂਤ ਹੋ ਗਿਆ। ਉਹ 62 ਸਾਲਾਂ ਦੇ ਸਨ। ਸੂਤਰਾਂ ਮੁਤਾਬਕ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਭਾਰਤ ਦੇ ਵਾਰਨ ਬਫੇ ਵਜੋਂ ਜਾਣੇ ਜਾਂਦੇ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ। ਝੁਨਝੁਨਵਾਲਾ ਦੀ ਮੌਤ 'ਤੇ ਸੋਗ ਪ੍ਰਗਟ ਕਰਦੇ ਹੋਏ ਉਪ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਆਰਥਿਕ ਜਗਤ 'ਚ ਅਮਿੱਟ ਛਾਪ ਛੱਡੀ ਹੈ। ਫੋਰਬਸ ਮੁਤਾਬਕ ਝੁਨਝੁਨਵਾਲਾ ਦੀ ਕੁੱਲ ਜਾਇਦਾਦ 5.8 ਅਰਬ ਡਾਲਰ ਸੀ। ਕਈ ਵਾਰ ਉਨ੍ਹਾਂ ਦੀ ਤੁਲਨਾ ਵਾਰਨ ਬਫੇ ਨਾਲ ਕੀਤੀ ਗਈ। ਉਨ੍ਹਾਂ ਨੂੰ ਭਾਰਤੀ ਬਾਜ਼ਾਰਾਂ ਦਾ 'ਬਿੱਗ ਬੁੱਲ' ਵੀ ਕਿਹਾ ਜਾਂਦਾ ਸੀ। ਉਨ੍ਹਾਂ ਹਾਲ ਹੀ ਵਿੱਚ ਜੈੱਟ ਏਅਰਵੇਜ਼ ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਵਿਨੈ ਦੁਬੇ ਅਤੇ ਇੰਡੀਗੋ ਦੇ ਸਾਬਕਾ ਮੁਖੀ ਆਦਿਤਿਆ ਘੋਸ਼ ਦੇ ਨਾਲ ਦੇਸ਼ ਦੀ ਨਵੀਂ ਕਿਫਾਇਤੀ ਏਅਰਲਾਈਨ ਆਕਾਸ਼ ਏਅਰ ਦੀ ਸ਼ੁਰੂਆਤ ਕੀਤੀ। ਏਅਰਲਾਈਨ ਨੇ ਇਸ ਮਹੀਨੇ ਮੁੰਬਈ ਤੋਂ ਅਹਿਮਦਾਬਾਦ ਦੀ ਉਡਾਣ ਨਾਲ ਆਪਣਾ ਸੰਚਾਲਨ ਸ਼ੁਰੂ ਕੀਤਾ ਸੀ। ਝੁਨਝੁਨਵਾਲਾ ਦੇਸ਼ ਦੇ 48ਵੇਂ ਸਭ ਤੋਂ ਅਮੀਰ ਵਿਅਕਤੀ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਜਰਾਤ ਵਿਚ ਚੋਣ ਪਿੜ ਭਖਿਆ

ਗੁਜਰਾਤ ਵਿਚ ਚੋਣ ਪਿੜ ਭਖਿਆ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਮੁਲਕ ਨਾਲ ਕਦਮ ਤਾਲ ਦਾ ਤਰੱਦਦ

ਅਵੱਲੜੇ ਦਰਦ ਲਿਬਾਸ ਦੇ

ਅਵੱਲੜੇ ਦਰਦ ਲਿਬਾਸ ਦੇ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

2024 ਦੀਆਂ ਚੋਣਾਂ ਲਈ ਭਾਜਪਾ ਦੀ ਰਣਨੀਤੀ

ਸ਼ਹਿਰ

View All