DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Employees ਵੱਲੋਂ Meta ਖ਼ਿਲਾਫ਼ Lawsuit ਦਾਇਰ

ਮੈਡੀਕਲ ਤੇ ਹੋਰ ਛੁੱਟੀ ’ਤੇ ਗਏ ਮੁਲਾਜ਼ਮਾਂ ਦੀ ਏ ਆਈ ਅਾਧਾਰ ’ਤੇ ਛਾਂਟੀ ਕਰਨ ਦਾ ਦਾਅਵਾ

  • fb
  • twitter
  • whatsapp
  • whatsapp
Advertisement

ਮੈਟਾ ਦੇ 26 ਮੁਲਾਜ਼ਮਾਂ ਦੇ ਸਮੂਹ ਨੇ ਕੰਪਨੀ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਮੁਲਾਜ਼ਮਾਂ ਦਾ ਦੋਸ਼ ਹੈ ਕਿ ਮੈਟਾ ਨੇ ਛਾਂਟੀ ਲਈ ਵਿਅਕਤੀਆਂ ਦੀ ਚੋਣ ਕਰਨ ਵਾਸਤੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏ ਆਈ) ਸਿਸਟਮ ਦੀ ਵਰਤੋਂ ਕੀਤੀ ਅਤੇ ਇਸ ਦੌਰਾਨ ਖ਼ਾਸ ਤੌਰ ’ਤੇ ਉਨ੍ਹਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ਨੇ ਡਾਕਟਰੀ, ਮਾਪਿਆਂ ਸਬੰਧੀ ਜਾਂ ਪਰਿਵਾਰਕ ਛੁੱਟੀ ਲਈ ਹੋਈ ਸੀ।

ਇਹ ਵਿਅਕਤੀ ਉਨ੍ਹਾਂ 8000 ਮੁਲਾਜ਼ਮਾਂ ’ਚ ਸ਼ਾਮਲ ਹਨ, ਜੋ ਕੰਪਨੀ ਦੇ ਕੁੱਲ ਕਰਮਚਾਰੀਆਂ ਦਾ ਕਰੀਬ 10 ਫ਼ੀਸਦ ਹਨ, ਜਿਨ੍ਹਾਂ ਨੂੰ ਮੈਟਾ ਨੇ ਮਈ ਵਿੱਚ ਨੌਕਰੀ ਤੋਂ ਕੱਂਢਣ ਦਾ ਐਲਾਨ ਕੀਤਾ ਸੀ। ਕੈਲੀਫੋਰਨੀਆ ਦੇ ਓਕਲੈਂਡ ਵਿੱਚ ਸੰਘੀ ਅਦਾਲਤ ਵਿੱਚ ਸੋਮਵਾਰ ਦੇਰ ਰਾਤ ਦਾਇਰ ਕੀਤੇ ਗਏ ਮੁਕੱਦਮੇ ਵਿੱਚ ਦੋਸ਼ ਲਾਇਆ ਗਿਆ ਹੈ ਕਿ ਕੰਪਨੀ ਨੇ ਇਹ ਤੈਅ ਕਰਨ ਲਈ ਕਈ ਤਰੀਕੇ ਵਰਤੇ ਕਿ ਕਿਸ ਨੂੰ ਨੌਕਰੀ ਤੋਂ ਕੱਢਿਆ ਜਾਵੇ। ਇਨ੍ਹਾਂ ਵਿੱਚ ਅੰਦਰੂਨੀ ਏ ਆਈ ਸਿਸਟਮ, ਕੀਸਟ੍ਰੋਕ ਅਤੇ ਸਰਗਰਮੀ-ਨਿਗਰਾਨੀ ਡੇਟਾ, ਏ ਆਈ ਟੋਕਨ-ਵਰਤੋਂ ਡੈਸ਼ਬੋਰਡ ਅਤੇ ਐਲਗੋਰਿਦਮ-ਅਧਾਰਿਤ ਪ੍ਰਦਰਸ਼ਨ ਦਰਜਾਬੰਦੀ ਸ਼ਾਮਲ ਸਨ।

Advertisement

ਮੁਕੱਦਮੇ ਵਿੱਚ ਸ਼ਾਮਲ ਸਾਰੇ 26 ਗੁਮਨਾਮ ਮੁਲਾਜ਼ਮਾਂ ਨੇ ਸੁਰੱਖਿਅਤ ਛੁੱਟੀ ਲਈ ਸੀ ਅਤੇ ਵਿਸ਼ੇਸ਼ ਲੋੜਾਂ ਕਾਰਨ ਉਨ੍ਹਾਂ ਵਾਜਬ ਰਿਹਾਇਸ਼ ਦੀ ਬੇਨਤੀ ਕੀਤੀ ਸੀ ਜਾਂ ਉਨ੍ਹਾਂ ਨੂੰ ਉਹ ਸਹੂਲਤ ਮਿਲੀ ਸੀ। ਹਾਲਾਂਕਿ ਉਨ੍ਹਾਂ ਨੂੰ ਆਪਣੀ ਬਰਖ਼ਾਸਤਗੀ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ, ਪਰ ਸਾਰੇ 26 ਮੁਲਾਜ਼ਮ ਅਜੇ ਵੀ ਮੈਟਾ ਵਿੱਚ ਕੰਮ ਕਰ ਰਹੇ ਹਨ, ਅਤੇ ਉਨ੍ਹਾਂ ਨੂੰ ਨੌਕਰੀਆਂ ਤੋਂ ਕੱਢਣ ਦਾ ਅਮਲ 22 ਜੁਲਾਈ ਤੋਂ ਸ਼ੁਰੂ ਹੋਵੇਗਾ।

Advertisement

Advertisement
×