ਖਾਣਯੋਗ ਤੇਲ ਦਾ ਉਤਪਾਦਨ 9.6 ਮਿਲੀਅਨ ਟਨ ਰਹਿਣ ਦੇ ਆਸਾਰ
ਸਾਲ 2025-26 ਵਿੱਚ ਭਾਰਤ ’ਚ ਖਾਣਯੋਗ ਤੇਲ ਦਾ ਉਤਪਾਦਨ 9.6 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਭਾਰਤ ਨੂੰ ਕਰੀਬ 16.7 ਮਿਲੀਅਨ ਟਨ ਖਾਣਯੋਗ ਤੇਲ ਦਰਾਮਦ ਕਰਨਾ ਪਏਗਾ। ਇਹ ਦਾਅਵਾ ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ...
ਸਾਲ 2025-26 ਵਿੱਚ ਭਾਰਤ ’ਚ ਖਾਣਯੋਗ ਤੇਲ ਦਾ ਉਤਪਾਦਨ 9.6 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ ਅਤੇ ਘਰੇਲੂ ਲੋੜਾਂ ਦੀ ਪੂਰਤੀ ਲਈ ਭਾਰਤ ਨੂੰ ਕਰੀਬ 16.7 ਮਿਲੀਅਨ ਟਨ ਖਾਣਯੋਗ ਤੇਲ ਦਰਾਮਦ ਕਰਨਾ ਪਏਗਾ। ਇਹ ਦਾਅਵਾ ਇੰਡੀਅਨ ਵੈਜੀਟੇਬਲ ਆਇਲ ਪ੍ਰੋਡਿਊਸਰਜ਼ ਐਸੋਸੀਏਸ਼ਨ (ਆਈ ਵੀ ਪੀ ਏ) ਨੇ ਕੀਤਾ ਹੈ। ਭਾਰਤ ਸੋਇਆਬੀਨ ਤੇਲ ਮੁੱਖ ਤੌਰ ’ਤੇ ਅਰਜਨਟੀਨਾ ਤੇ ਬ੍ਰਾਜ਼ੀਲ ਤੋਂ ਦਰਾਮਦ ਕਰਦਾ ਹੈ; ਪਾਲਮ ਆਇਲ ਮਲੇਸ਼ੀਆ ਤੇ ਇੰਡੋਨੇਸ਼ੀਆ ਤੋਂ ਆਉਂਦਾ ਹੈ। ਕੁੱਲ ਘਰੇਲੂ ਮੰਗ ਦੀ ਪੂਰਤੀ ਲਈ ਦੇਸ਼ ਨੂੰ ਮਿਕਦਾਰ ਦਾ 60 ਫੀਸਦ ਦਰਾਮਦ ਕਰਨਾ ਪੈਂਦਾ ਹੈ।
ਕੁਆਲਾਲੰਪੁਰ ਵਿਚ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਈ ਵੀ ਪੀ ਏ ਦੇ ਪ੍ਰਧਾਨ ਸੁਧਾਕਰ ਦੇਸਾਈ ਨੇ ਕਿਹਾ ਕਿ ‘ਆਲਮੀ ਪੱਧਰ ’ਤੇ ਖਾਣਯੋਗ ਤੇਲ ਬਾਜ਼ਾਰ ਵਪਾਰ ਵਿਚ ਬਦਲਾਅ, ਬਾਇਓਫਿਊਲ ਨੇਮਾਂ ਤੇ ਸਪਲਾਈ ਵਿਚ ਸਖ਼ਤੀ ਕਰਕੇ ਢਾਂਚਾਗਤ ਅਸਥਿਰਤਾ ਦੇ ਦੌਰ ’ਚੋਂ ਲੰਘ ਰਿਹਾ ਹੈ।’ ਦੇਸਾਈ, ਜੋ ਇਮਾਮੀ ਐਗਰੋਟੈੱਕ ਲਿਮਟਿਡ ਦੇ ਸੀ ਈ ਓ ਵੀ ਹਨ, ਨੇ ਕਿਹਾ ਕਿ ਭੂਸਿਆਸੀ ਪੁਨਰਗਠਨ ਨੇ ਆਲਮੀ ਵਪਾਰ ਗਲਿਆਰਿਆਂ ਨੂੰ ਬਦਲ ਦਿੱਤਾ ਹੈ। ‘ਗਲੋਬਲ ਖਾਣਯੋਗ ਤੇਲਾਂ ਵਿੱਚ ਢਾਂਚਾਗਤ ਤਬਦੀਲੀਆਂ ਨੂੰ ਨੈਵੀਗੇਟ ਕਰਨਾ: ਭਾਰਤ ’ਤੇ ਅਸਰ’ ਵਿਸ਼ੇ ’ਤੇ ਸ੍ਰੀ ਦੇਸਾਈ ਨੇ ਕਿਹਾ, ‘‘ਚੁੰਗੀ, ਨੇਮਾਂ ਜਾਂ ਵਪਾਰ ਪ੍ਰਵਾਹ ਵਿੱਚ ਛੋਟੇ ਫੇਰਬਦਲ ਸਪਲਾਈ ਲੜੀ ਵਿੱਚ ਅਸਪਸ਼ਟ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਪੈਦਾ ਕਰ ਰਹੇ ਹਨ।’’

