DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਤਿਉਹਾਰੀ ਸੇਲ ਦੇ ਪਹਿਲੇ ਦੋ ਦਿਨਾਂ ਵਿੱਚ ਈ-ਕਾਮਰਸ ਕੰਪਨੀਆਂ ਨੇ 24,000 ਕਰੋੜ ਰੁਪਏ ਦਾ ਵੇਚਿਆ ਸਾਮਾਨ

ਸਲਾਹਕਾਰ ਕੰਪਨੀ ਰੈੱਡਸੀਰ ਸਟ੍ਰੈਟਜੀ ਕੰਸਲਟੈਂਟਸ ਨੇ ਦਿੱਤੀ ਜਾਣਕਾਰੀ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਤਿਉਹਾਰੀ ਸੀਜ਼ਨ ਦੀ ਸੇਲ ਦੇ ਪਹਿਲੇ ਦੋ ਦਿਨਾਂ ਵਿੱਚ ਈ-ਕਾਮਰਸ ਕੰਪਨੀਆਂ ਨੇ ਲਗਪਗ 24,000 ਕਰੋੜ ਰੁਪਏ ਦਾ ਸਾਮਾਨ ਵੇਚਿਆ ਹੈ। ਆਰਡਰਾਂ ਦੀ ਗਿਣਤੀ ਵਿੱਚ ਜ਼ਬਰਦਸਤ ਵਾਧੇ ਦੇ ਦਮ 'ਤੇ ਇਹ ਵਿਕਰੀ ਦਰਜ ਕੀਤੀ ਗਈ, ਜਿਸ ਵਿੱਚ ਕੀਮਤ ਦੇ ਹਿਸਾਬ ਨਾਲ ਮੋਬਾਈਲ ਫ਼ੋਨਾਂ ਦੀ ਹਿੱਸੇਦਾਰੀ ਸਭ ਤੋਂ ਵੱਧ ਰਹੀ। ਸਲਾਹਕਾਰ ਕੰਪਨੀ ਰੈੱਡਸੀਰ ਸਟ੍ਰੈਟਜੀ ਕੰਸਲਟੈਂਟਸ ਨੇ ਇਹ ਜਾਣਕਾਰੀ ਦਿੱਤੀ ਹੈ।

ਸਲਾਹਕਾਰ ਫ਼ਰਮ ਦਾ ਅੰਦਾਜ਼ਾ ਹੈ ਕਿ ਗਾਹਕਾਂ ਨੇ ਐਮਾਜ਼ਾਨ, ਫਲਿੱਪਕਾਰਟ, ਮੀਸ਼ੋ, ਆਜੀਓ ਅਤੇ ਕਈ ਹੋਰ ਔਨਲਾਈਨ ਪਲੇਟਫਾਰਮਾਂ 'ਤੇ ਕੁੱਲ ਮਿਲਾ ਕੇ ਲਗਪਗ ਅੱਠ ਤੋਂ ਨੌਂ ਕਰੋੜ ਆਰਡਰ ਦਿੱਤੇ।

Advertisement

ਰੈੱਡਸੀਰ ਸਟ੍ਰੈਟਜੀ ਕੰਸਲਟੈਂਟਸ ਦੇ ਐਸੋਸੀਏਟ ਪਾਰਟਨਰ ਨਿਖਿਲ ਦਲਾਲ ਨੇ ਪੀ ਟੀ ਆਈ ਨੂੰ ਦੱਸਿਆ ਕਿ ਸ਼ੁਰੂਆਤੀ ਦੋ ਦਿਨ ਇਹ ਦਰਸਾਉਂਦੇ ਹਨ ਕਿ ਭਾਰਤ ਵਿੱਚ ਤਿਉਹਾਰੀ ਈ-ਕਾਮਰਸ ਦਾ ਦਾਇਰਾ ਹੋਰ ਫੈਲ ਰਿਹਾ ਹੈ। ਇਸ ਵਾਧੇ ਵਿੱਚ ਆਰਡਰਾਂ ਦੀ ਗਿਣਤੀ ਦਾ ਮੁੱਖ ਯੋਗਦਾਨ ਹੈ, ਜਿੱਥੇ ਖਪਤਕਾਰ ਸਿਰਫ਼ ਮੋਬਾਈਲ ਤੱਕ ਸੀਮਤ ਨਾ ਰਹਿ ਕੇ ਫੈਸ਼ਨ, ਇਲੈਕਟ੍ਰਾਨਿਕਸ ਅਤੇ ਘਰੇਲੂ ਉਪਕਰਣਾਂ 'ਤੇ ਵੀ ਖੁੱਲ੍ਹ ਕੇ ਖ਼ਰਚ ਕਰ ਰਹੇ ਹਨ।

Advertisement

ਉਨ੍ਹਾਂ ਕਿਹਾ, "ਸਸਤੇ ਅਤੇ ਕਿਫ਼ਾਇਤੀ ਫੈਸ਼ਨ ਉਤਪਾਦਾਂ ਦੀ ਮੰਗ ਸਭ ਤੋਂ ਵੱਖਰੀ ਨਜ਼ਰ ਆਈ, ਕਿਉਂਕਿ ਦੂਜੀ ਸ਼੍ਰੇਣੀ (ਟੀਅਰ-2) ਅਤੇ ਛੋਟੇ ਸ਼ਹਿਰਾਂ ਦੇ ਗਾਹਕਾਂ ਨੇ ਕਿਫ਼ਾਇਤੀ ਕੀਮਤਾਂ 'ਤੇ ਤਿਉਹਾਰੀ ਕੱਪੜੇ ਖ਼ਰੀਦੇ। ਸ਼ੁਰੂਆਤੀ ਦੋ ਦਿਨਾਂ ਵਿੱਚ ਕੁੱਲ ਵਪਾਰਕ ਮੁੱਲ (GMV) 2.5 ਅਰਬ ਡਾਲਰ (ਲਗਪਗ 24,200 ਕਰੋੜ ਰੁਪਏ) ਤੋਂ ਵੱਧ ਰਿਹਾ ਅਤੇ ਕਰੀਬ 6 ਤੋਂ 6.5 ਕਰੋੜ ਖ਼ਰੀਦਦਾਰ ਹੁਣ ਤੱਕ ਸੇਲ ਵਿੱਚ ਹਿੱਸਾ ਲੈ ਚੁੱਕੇ ਹਨ।"

ਫ਼ਰਮ ਨੇ ਦੱਸਿਆ ਕਿ ਜੀ ਐੱਮ ਵੀ (GMV) ਵਿੱਚ ਇਹ ਵਾਧਾ ਆਮ ਕਾਰੋਬਾਰੀ ਦਿਨਾਂ (BAU) ਦੀ ਰੋਜ਼ਾਨਾ ਔਸਤ ਦਰ ਨਾਲੋਂ ਲਗਪਗ ਛੇ ਗੁਣਾ ਵੱਧ ਰਿਹਾ।

ਅੰਦਾਜ਼ਿਆਂ ਅਨੁਸਾਰ, ਕੀਮਤ ਦੇ ਪੱਖ ਤੋਂ ਮੋਬਾਈਲ ਸਭ ਤੋਂ ਵੱਡੀ ਸ਼੍ਰੇਣੀ ਬਣੀ ਰਹੀ, ਪਰ ਵੱਡੇ ਘਰੇਲੂ ਉਪਕਰਣਾਂ ਅਤੇ ਇਲੈਕਟ੍ਰਾਨਿਕਸ ਦੀ ਵਿਕਰੀ ਬਾਜ਼ਾਰ ਦੀ ਔਸਤ ਵਾਧਾ ਦਰ ਨਾਲੋਂ ਤੇਜ਼ੀ ਨਾਲ ਵਧੀ।

ਕੁੱਲ ਵਿਕਰੀ ਵਿੱਚ ਮੋਬਾਈਲ ਫ਼ੋਨਾਂ ਦੀ ਹਿੱਸੇਦਾਰੀ 38 ਤੋਂ 40 ਫ਼ੀਸਦੀ ਯਾਨੀ ਲਗਪਗ 9,100 ਤੋਂ 9,600 ਕਰੋੜ ਰੁਪਏ ਰਹਿਣ ਦਾ ਅੰਦਾਜ਼ਾ ਹੈ। ਕੁੱਲ ਵਿਕਰੀ ਵਿੱਚ ਕੰਜ਼ਿਊਮਰ ਇਲੈਕਟ੍ਰਾਨਿਕਸ ਦੀ ਹਿੱਸੇਦਾਰੀ ਕਰੀਬ 25 ਤੋਂ 27 ਫ਼ੀਸਦੀ (6,000 ਤੋਂ 6,500 ਕਰੋੜ ਰੁਪਏ) ਅਤੇ ਫੈਸ਼ਨ ਉਤਪਾਦਾਂ ਦੀ ਹਿੱਸੇਦਾਰੀ 15 ਤੋਂ 18 ਫ਼ੀਸਦੀ (ਲਗਪਗ 3,630 ਤੋਂ 4,350 ਕਰੋੜ ਰੁਪਏ) ਰਹਿਣ ਦੀ ਸੰਭਾਵਨਾ ਹੈ।

ਰੈੱਡਸੀਰ ਅਨੁਸਾਰ, ਸ਼ੁਰੂਆਤੀ ਦਿਨਾਂ ਵਿੱਚ ਖ਼ਰੀਦਦਾਰੀ ਕਰਨ ਵਾਲਿਆਂ ਵਿੱਚ ਲਗਪਗ ਇੱਕ-ਤਿਹਾਈ ਹਿੱਸੇਦਾਰੀ 'ਜੈਨ ਜ਼ੀ' (ਨੌਜਵਾਨ ਪੀੜ੍ਹੀ) ਦੀ ਰਹੀ।

Advertisement
×