ਦੀਪਤੀ ਨਵਲ ਨੇ ਖੁਦਕੁਸ਼ੀ ਦੇ ਖਿਅਾਲਾਂ ਨਾਲ ਸੰਘਰਸ਼ ਸਾਂਝਾ ਕੀਤਾ

ਦੀਪਤੀ ਨਵਲ ਨੇ ਖੁਦਕੁਸ਼ੀ ਦੇ ਖਿਅਾਲਾਂ ਨਾਲ ਸੰਘਰਸ਼ ਸਾਂਝਾ ਕੀਤਾ

ਮੁੰਬਈ, 16 ਜੂਨ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਮਗਰੋਂ ਅੱਜ ਸੀਨੀਅਰ ਅਦਾਕਾਰਾ ਦੀਪਤੀ ਨਵਲ ਨੇ 90ਵਿਆਂ ਦੌਰਾਨ ਆਪਣੇ ਮਾਨਸਿਕ ਤਣਾਅ ਕਾਰਨ ਖ਼ੁਦਕੁਸ਼ੀ ਕਰ ਲੈਣ ਦੇ ਖ਼ਿਆਲਾਂ ਨਾਲ ਸੰਘਰਸ਼ ਸਾਂਝਾ ਕੀਤਾ ਹੈ।  ਨਵਲ ਨੇ ਆਪਣੇ ਮਾਨਸਿਕ ਤਣਾਅ ਨਾਲ ਸੰਘਰਸ਼ ਦੌਰਾਨ ਲਿਖੀ ਇੱਕ ਕਵਿਤਾ ਫੇਸਬੁੱਕ ’ਤੇ ਸਾਂਝੀ ਕਰਦਿਆਂ ਸੁਸ਼ਾਂਤ ਨੂੰ ਸ਼ਰਧਾਂਜਲੀ ਦਿੱਤੀ ਹੈ। ਦੱਸਣਯੋਗ ਹੈ ਕਿ ਐਤਵਾਰ ਨੂੰ 34 ਵਰ੍ਹਿਆਂ ਦੇ ਸੁਸ਼ਾਂਤ ਦੀ ਲਾਸ਼ ਊਸ ਦੇ ਬਾਂਦਰਾ ਸਥਿਤ ਘਰ ’ਚੋਂ ਲਟਕਦੀ ਹੋਈ ਮਿਲੀ ਸੀ। ਪੁਲੀਸ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਸੁਸ਼ਾਂਤ ਮਾਨਸਿਕ ਤਣਾਅ ਨਾਲ ਜੂਝ ਰਿਹਾ ਸੀ ਅਤੇ ਇਸ ਸਬੰਧੀ ਊਸ ਦੀ ਦਵਾਈ ਚੱਲਦੀ ਸੀ। ਨਵਲ ਨੇ ਲਿਖਿਆ,‘‘ਇਹ ਕਾਲੇ ਦਿਨ ਨੇ....ਕਿੰਨਾ ਕੁਝ ਵਾਪਰ ਰਿਹਾ ਹੈ -ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ... ਬਲਕਿ ਸੁੰਨ ਹੋ ਗਿਆ ਹੈ। ਅੱਜ ਮੇਰਾ ਕਈ ਵਰ੍ਹੇ ਪਹਿਲਾਂ ਲਿਖੀ ਕਵਿਤਾ ਸਾਂਝੀ ਕਰਨ ਦਾ ਜੀਅ ਕੀਤਾ। ਇਹ ਕਵਿਤਾ ਮੈਂ ਊਦੋਂ ਲਿਖੀ ਸੀ ਜਦੋਂ ਮੈਂ ਤਣਾਅ, ਚਿੰਤਾ, ਖ਼ੁਦਕੁਸ਼ੀ ਦੇ ਖ਼ਿਆਲਾਂ ਨਾਲ ਲੜ ਰਹੀ ਸੀ।’’ 68 ਵਰ੍ਹਿਆਂ ਦੀ ਨਵਲ ਨੇ ਆਪਣੀ ਇਸ ਕਵਿਤਾ ਨੂੰ ‘ਬਲੈਕ ਵਿੰਡ’ ਦਾ ਨਾਂ ਦਿੱਤਾ ਹੈ। ਊਸ ਨੇ ਸੁਸ਼ਾਂਤ ਦੀ ਮੌਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਦੱਸਿਆ। - ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੋਡੇ ਹੇਠ ਆਈ ਧੌਣ

ਗੋਡੇ ਹੇਠ ਆਈ ਧੌਣ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਲੰਡਨ ’ਚ ਫੁੱਟਬਾਲ ਪ੍ਰਤੀ ਦੀਵਾਨਗੀ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਘੁੰਮ ਫਿਰ ਕੇ ਦੇਖਿਆ ਦੇਸ਼ ਕਿਊਬਾ

ਸ਼ਹਿਰ

View All