ਨਵੀਂ ਦਿੱਲੀ: ਸਰਕਾਰੀ ਮਾਲਕੀ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਐੱਲਪੀਜੀ ਖਪਤਕਾਰਾਂ ਨੂੰ ਵੱਡੀ ਰਾਹਤ ਦਿੰਦਿਆਂ 19 ਕਿਲੋ ਵਜ਼ਨ ਵਾਲੇ ਕਮਰਸ਼ੀਅਲ (ਵਪਾਰਕ) ਰਸੋਈ ਗੈਸ ਸਿਲੰਡਰ ਦੀ ਕੀਮਤ ਵਿਚ 158 ਰੁਪਏ ਦੀ ਕਟੌਤੀ ਕੀਤੀ ਹੈ। ਨਵੀਂ ਕੀਮਤ ਅੱਜ ਤੋਂ ਹੀ ਅਮਲ ਵਿਚ ਆ ਗਈ ਹੈ। ਕਟੌਤੀ ਨਾਲ ਦਿੱਲੀ ਵਿੱਚ 19 ਕਿਲੋ ਦੇ ਵਪਾਰਕ ਐੱਲਪੀਜੀ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ 1522 ਰੁਪਏ ਹੋ ਗਈ ਹੈ। ਉਧਰ ਜਹਾਜ਼ਾਂ ਲਈ ਵਰਤੇ ਜਾਂਦੇ ਜੈੱਟ ਈਂਧਣ ਦੀਆਂ ਕੀਮਤਾਂ 14 ਫੀਸਦ ਵੱਧ ਗਈਆਂ ਹਨ। ਇਹ ਲਗਾਤਾਰ ਤੀਜਾ ਵਾਧਾ ਹੈ। -ਏਐੱਨਆਈ