ਸਮਾਰਟ ਮੀਟਰਿੰਗ ਨਾਲ ਬਿਜਲੀ ਖੇਤਰ ’ਚ ਸੁਧਾਰ ਦਾ ਦਾਅਵਾ
ਕੌਮੀ ਸਮਾਰਟ ਗਰਿੱਡ ਮਿਸ਼ਨ ਦੇ ਡਾਇਰੈਕਟਰ ਅਤੁਲ ਬਾਲੀ ਨੇ ਫਿਕੀ-ਇੰਡੀਆ ਪਾਵਰ ਐਨਰਜੀ ਸਟੋਰੇਜ ਕਾਨਫਰੰਸ ਨੂੰ ਸੰਬੋਧਨ ਕੀਤਾ
ਸਮਾਰਟ ਮੀਟਿਰਿੰਗ ਅਤੇ ਸਮਾਰਟ ਗਰਿੱਡ ਨਾਲ ਘਰੇਲੂ ਬਿਜਲੀ ਵੰਡ ਖੇਤਰ ਵਿੱਚ ਸੁਧਾਰ ਹੋ ਰਿਹਾ ਹੈ। ਕੌਮੀ ਸਮਾਰਟ ਗਰਿੱਡ ਮਿਸ਼ਨ ਦੇ ਡਾਇਰੈਕਟਰ ਅਤੁਲ ਬਾਲੀ ਨੇ ਕਿਹਾ ਕਿ ਇਨ੍ਹਾਂ ਪਹਿਲਕਦਮੀਆਂ ਨੇ ਬਿਲਿੰਗ ਕੁਸ਼ਲਤਾ, ਮਾਲੀਆ ਪ੍ਰਾਪਤੀ ਅਤੇ ਖਪਤਕਾਰ ਸ਼ਕਤੀਕਰਨ ਵਿੱਚ ਸੁਧਾਰ ਲਿਆਉਣ ਵਿੱਚ ਮਦਦ ਕੀਤੀ ਹੈ। ਉਹ ਇਥੇ ਫਿਕੀ-ਇੰਡੀਆ ਪਾਵਰ ਐਨਰਜੀ ਸਟੋਰੇਜ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸਮਾਰਟ ਮੀਟਿਰਿੰਗ ਅਤੇ ਸਮਾਰਟ ਗਰਿੱਡ ਵੰਡ ਖੇਤਰ ਵਿੱਚ ਬਦਲਾਅ ਲਿਆ ਰਹੇ ਹਨ। ਸਰਕਾਰ ਨੇ ਵੰਡ ਖੇਤਰ ਵਿੱਚ ਸੰਚਾਲਨ ਕੁਸ਼ਲਤਾ ਅਤੇ ਵਿੱਤੀ ਸਥਿਰਤਾ ਵਿੱਚ ਸੁਧਾਰ ਲਿਆਉਣ ਲਈ ਸਾਲ 2021 ਵਿੱਚ 3,03,758 ਕਰੋੜ ਰੁਪਏ ਦੀ ਲਾਗਤ ਨਾਲ ਸਕੀਮ ਸ਼ੁਰੂ ਕੀਤੀ ਸੀ। ਇਸ ਪਹਿਲ ਤਹਿਤ ਸਰਕਾਰ ਦਾ ਉਦੇਸ਼ ਪੁਰਾਣੇ ਮੀਟਰਾਂ ਨੂੰ ਨਵੇਂ ਜ਼ਮਾਨੇ ਦੇ ਸਮਾਰਟ ਮੀਟਰਾਂ ਨਾਲ ਬਦਲਣਾ ਹੈ। ਕੇਂਦਰੀ ਇਲੈਕਟ੍ਰੀਸਿਟੀ ਅਥਾਰਟੀ ਦੇ ਮੈਂਬਰ (ਥਰਮਲ) ਪ੍ਰਵੀਨ ਗੁਪਤਾ ਨੇ ਬਿਜਲੀ ਉਤਪਾਦਨ, ਟਰਾਂਸਮਿਸ਼ਨ ਅਤੇ ਬੁਨਿਆਦੀ ਸਟੋਰੇਜ ਢਾਂਚੇ ਲਈ ਇਕ ਸਮਾਨ ਨੀਤੀ ਬਣਾਉਣ ’ਤੇ ਜ਼ੋਰ ਦਿੱਤਾ।

