DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Ambani Group ਦੇ Seven cases ’ਚੋਂ three ’ਚ Chargesheets ਦਾਇਰ

ਸੀ ਬੀ ਆਈ ਨੇ ਸੁਪਰੀਮ ਕੋਰਟ ਨੂੰ ਜਾਣੂ ਕਰਵਾਇਆ

  • fb
  • twitter
  • whatsapp
  • whatsapp
featured-img featured-img
ਅਨਿਲ ਅੰਬਾਨੀ ਦੀ ਫਾਈਲ ਫੋਟੋ।
Advertisement

ਸੀ ਬੀ ਆਈ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਸ ਨੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ (ਏ ਡੀ ਏ ਜੀ) ਅਤੇ ਇਸ ਦੀਆਂ ਕੰਪਨੀਆਂ ਨਾਲ ਸਬੰਧਤ ਕਥਿਤ ਵੱਡੀ ਪੱਧਰ ਦੀ ਬੈਂਕਿੰਗ ਧੋਖਾਧੜੀ ਦੀਆਂ ਕੁੱਲ ਸੱਤ ਐੱਫ ਆਈ ਆਰਜ਼ ਵਿੱਚੋਂ ਤਿੰਨ ਕੇਸਾਂ ’ਚ ਚਾਰਜਸ਼ੀਟਾਂ ਦਾਇਰ ਕਰ ਦਿੱਤੀਆਂ ਹਨ।

ਚੀਫ ਜਸਟਿਸ ਸੂਰਿਆ ਕਾਂਤ, ਜਸਟਿਸ ਜੌਇਮਾਲਿਆ ਬਾਗ਼ਚੀ ਅਤੇ ਜਸਟਿਸ ਵੀ ਮੋਹਨਾ ਦੇ ਬੈਂਚ ਦੇ ਸਾਹਮਣੇ ਸੀ ਬੀ ਆਈ ਵੱਲੋਂ ਪੇਸ਼ ਹੋਏ ਸੌਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਬਾਕੀ ਚਾਰ ਮਾਮਲਿਆਂ ਵਿੱਚ ਜਾਂਚ ਅਜੇ ਚੱਲ ਰਹੀ ਹੈ। ਸਿਖਰਲੀ ਅਦਾਲਤ ਨੇ ਮਹਿਤਾ ਦੇ ਇਸ ਬਿਆਨ ਨੂੰ ਰਿਕਾਰਡ ’ਤੇ ਲਿਆ ਅਤੇ ਸੀ ਬੀ ਆਈ ਨੂੰ ਜਾਂਚ ਦੀ ਪ੍ਰਗਤੀ ਬਾਰੇ ਇੱਕ ਸਥਿਤੀ ਰਿਪੋਰਟ ਦਾਇਰ ਕਰਨ ਦੇ ਹੁਕਮ ਦਿੱਤੇ ਸਨ। ਅਦਾਲਤ ਨੇ ਇਹ ਵੀ ਦੱਸਿਆ ਗਿਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ਇਸ ਨਾਲ ਸਬੰਧਤ ਮਨੀ ਲਾਂਡਰਿੰਗ ਦੇ ਮਾਮਲਿਆਂ ਵਿੱਚ ਇੱਕ ਪ੍ਰੋਸੀਕਿਊਸ਼ਨ ਰਿਪੋਰਟ ਜੋ ਕਿ ਚਾਰਜਸ਼ੀਟ ਦੇ ਬਰਾਬਰ ਹੁੰਦੀ ਹੈ, ਦਾਇਰ ਕੀਤੀ ਹੈ।

Advertisement

ਸੁਣਵਾਈ ਦੌਰਾਨ, ਪਟੀਸ਼ਨਰ ਅਤੇ ਸਾਬਕਾ ਅਫਸਰਸ਼ਾਹ ਈ ਏ ਐੱਸ ਸਰਮਾ ਵੱਲੋਂ ਪੇਸ਼ ਹੋਏ ਐਡਵੋਕੇਟ ਪ੍ਰਸ਼ਾਂਤ ਭੂਸ਼ਨ ਨੇ ਦੋਸ਼ ਲਾਇਆ ਕਿ ਇਨ੍ਹਾਂ ਮਾਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਅਨਿਲ ਅੰਬਾਨੀ ਨੂੰ ਹੁਣ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜੂਨ ਤੱਕ ਤਿੰਨ ਚਾਰਜਸ਼ੀਟਾਂ ਦਾਇਰ ਕੀਤੀਆਂ ਜਾ ਚੁੱਕੀਆਂ ਸਨ, ਪਰ ਸੀ ਬੀ ਆਈ ਨੇ ਇਸ ਮਾਮਲੇ ਵਿੱਚ ਕੋਈ ਸਥਿਤੀ ਰਿਪੋਰਟ ਦਾਇਰ ਨਹੀਂ ਕੀਤੀ ਹੈ। ਭੂਸ਼ਨ ਨੇ ਦਲੀਲ ਦਿੱਤੀ ਕਿ ਭਾਵੇਂ ਸੇਬੀ ਨੇ ਅਨਿਲ ਅੰਬਾਨੀ ਦੀ ਕੇਂਦਰੀ ਭੂਮਿਕਾ ਦਾ ਜ਼ਿਕਰ ਕੀਤਾ ਹੈ, ਪਰ ਫਿਰ ਵੀ ਸੀ ਬੀ ਆਈ ਵੱਲੋਂ ਦਾਇਰ ਸਥਿਤੀ ਰਿਪੋਰਟ ਵਿੱਚ ਇਸ ਬਾਰੇ ਕੁਝ ਵੀ ਜ਼ਾਹਿਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਅਨਿਲ ਅੰਬਾਨੀ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਅਤੇ ਸਿਰਫ਼ ਹੇਠਲੇ ਪੱਧਰ ਦੇ ਅਧਿਕਾਰੀਆਂ ਨੂੰ ਹੀ ਗ੍ਰਿਫ਼ਤਾਰ ਕੀਤਾ ਗਿਆ ਹੈ।

Advertisement

ਭੂਸ਼ਨ ਨੇ ਕਿਹਾ, ‘‘ਮੈਂ ਕਹਿ ਰਿਹਾ ਹਾਂ ਕਿ ਉਨ੍ਹਾਂ ਨੂੰ ਮਾਣਯੋਗ ਅਦਾਲਤ ਸਾਹਮਣੇ ਇਹ ਜ਼ਾਹਿਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਅਨਿਲ ਅੰਬਾਨੀ ਦੀ ਭੂਮਿਕਾ ਬਾਰੇ ਕੀ ਪਤਾ ਲੱਗਿਆ ਹੈ। ਸਾਲ 2025 ਦੀ ਇੱਕ ਚਾਰਜਸ਼ੀਟ ਵਿੱਚ ਸੀ ਬੀ ਆਈ ਕਹਿੰਦੀ ਹੈ ਕਿ ਉਹ ਮੁੱਖ ਸਾਜ਼ਿਸ਼ਘਾੜਾ ਸੀ। ਸੇਬੀ ਵੀ ਕਹਿੰਦੀ ਹੈ ਕਿ ਉਹ ਮੁੱਖ ਸਾਜ਼ਿਸ਼ਘਾੜਾ ਸੀ।’’

Advertisement
×