DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੱਛਮੀ ਏਸ਼ੀਆ ਸੰਕਟ ਕਾਰਨ Share Market ’ਚ ਵੱਡੀ ਗਿਰਾਵਟ, Rupee ਸਭ ਤੋਂ ਹੇਠਲੇ ਪੱਧਰ ’ਤੇ

ਪੱਛਮੀ ਏਸ਼ੀਆ ਵਿੱਚ ਸੰਘਰਸ਼ ਵਧਣ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਏਸ਼ੀਆਈ ਬਾਜ਼ਾਰਾਂ ਵਿੱਚ ਮੰਦੀ ਦੇ ਰੁਝਾਨ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਪੱਛਮੀ ਏਸ਼ੀਆ ਵਿੱਚ ਸੰਘਰਸ਼ ਵਧਣ ਅਤੇ ਤੇਲ ਦੀਆਂ ਕੀਮਤਾਂ ਵਿੱਚ ਉਛਾਲ ਕਾਰਨ ਏਸ਼ੀਆਈ ਬਾਜ਼ਾਰਾਂ ਵਿੱਚ ਮੰਦੀ ਦੇ ਰੁਝਾਨ ਨੂੰ ਦੇਖਦੇ ਹੋਏ ਬੁੱਧਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿੱਚ ਬੈਂਚਮਾਰਕ ਇਕੁਇਟੀ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਵਿੱਚ ਭਾਰੀ ਗਿਰਾਵਟ ਦਰਜ ਕੀਤੀ ਗਈ। 30 ਸ਼ੇਅਰਾਂ ਵਾਲਾ BSE ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 1,758.22 ਅੰਕ ਜਾਂ 2.19 ਫੀਸਦੀ ਡਿੱਗ ਕੇ 78,480.63 'ਤੇ ਆ ਗਿਆ ਕਿਉਂਕਿ ਸੰਘਰਸ਼ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਲਗਾਤਾਰ ਸੱਟ ਮਾਰੀ ਹੈ।

50 ਸ਼ੇਅਰਾਂ ਵਾਲਾ NSE ਨਿਫਟੀ 530.85 ਅੰਕ ਜਾਂ 2.13 ਫੀਸਦੀ ਡਿੱਗ ਕੇ 24,334.85 'ਤੇ ਆ ਗਿਆ। ਸੈਂਸੈਕਸ ਦੇ ਪੈਕ ਵਿੱਚੋਂ ਲਾਰਸਨ ਐਂਡ ਟੂਬਰੋ, ਟਾਟਾ ਸਟੀਲ, ਇੰਟਰਗਲੋਬ ਏਵੀਏਸ਼ਨ, ਅਲਟਰਾਟੈੱਕ ਸੀਮਿੰਟ, ਅਡਾਨੀ ਪੋਰਟਸ ਅਤੇ ਮਹਿੰਦਰਾ ਐਂਡ ਮਹਿੰਦਰਾ ਸਭ ਤੋਂ ਵੱਧ ਪਛੜਨ ਵਾਲਿਆਂ ਵਿੱਚ ਸ਼ਾਮਲ ਸਨ।

Advertisement

ਇਨਫੋਸਿਸ, ਐੱਚਸੀਐੱਲ ਟੈੱਕ ਅਤੇ ਟਾਟਾ ਕੰਸਲਟੈਂਸੀ ਸਰਵਿਸਿਜ਼ ਲਾਭ ਵਿੱਚ ਰਹੀਆਂ। ਗਲੋਬਲ ਤੇਲ ਬੈਂਚਮਾਰਕ, ਬ੍ਰੈਂਟ ਕਰੂਡ 0.87 ਫੀਸਦੀ ਵਧ ਕੇ 82.11 ਡਾਲਰ ਪ੍ਰਤੀ ਬੈਰਲ 'ਤੇ ਪਹੁੰਚ ਗਿਆ। ਏਸ਼ੀਆਈ ਬਾਜ਼ਾਰ ਤੇਜ਼ੀ ਨਾਲ ਹੇਠਾਂ ਕਾਰੋਬਾਰ ਕਰ ਰਹੇ ਸਨ; ਦੱਖਣੀ ਕੋਰੀਆ ਦਾ ਕੋਸਪੀ 10 ਫੀਸਦੀ ਤੋਂ ਜ਼ਿਆਦਾ ਟੁੱਟ ਗਿਆ। 

Advertisement

ਦੂਜੇ ਪਾਸੇ ਭਾਰਤੀ ਰੁਪੱਆ ਅਮਰੀਕੀ ਡਾਲਰ ਦੇ ਮੁਕਾਬਲੇ 69 ਪੈਸੇ ਟੁੱਟ ਕੇ 92.18 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ। ਫੋਰੈਕਸ ਵਪਾਰੀਆਂ ਅਨੁਸਾਰ, ਇਰਾਨ ਸੰਕਟ ਦੇ ਮੱਦੇਨਜ਼ਰ ਬ੍ਰੈਂਟ ਕਰੂਡ ਦੇ 82 ਡਾਲਰ ਪ੍ਰਤੀ ਬੈਰਲ ਦੇ ਪੱਧਰ ਨੂੰ ਪਾਰ ਕਰਨ ਨਾਲ ਘਰੇਲੂ ਮੁਦਰਾ 'ਤੇ ਭਾਰੀ ਦਬਾਅ ਹੈ, ਜਿਸ ਨੇ ਨਿਵੇਸ਼ਕਾਂ ਦੇ ਭਰੋਸੇ ਨੂੰ ਕਮਜ਼ੋਰ ਕੀਤਾ ਹੈ। ਅੰਤਰਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ, ਰੁਪਿਆ 92.05 'ਤੇ ਖੁੱਲ੍ਹਿਆ ਅਤੇ ਫਿਰ ਪਿਛਲੀ ਬੰਦ ਕੀਮਤ 91.49 ਦੇ ਮੁਕਾਬਲੇ 69 ਪੈਸੇ ਦੀ ਗਿਰਾਵਟ ਦਰਜ ਕਰਦੇ ਹੋਏ 92.18 ਦੇ ਪੱਧਰ ’ਤੇ ਪਹੁੰਚ ਗਿਆ

Advertisement
×