ਦੁਨੀਆ ’ਚ ਬੰਗਲੌਰ ਸਭ ਤੋਂ ਤੇਜ਼ੀ ਨਾਲ ਅੱਗੇ ਵੱਧਦਾ ਤਕਨਾਲੋਜੀ ਕੇਂਦਰ ਬਣਿਆ, ਮੁੰਬਈ ਛੇਵੇਂ ਨੰਬਰ ’ਤੇ

ਦੁਨੀਆ ’ਚ ਬੰਗਲੌਰ ਸਭ ਤੋਂ ਤੇਜ਼ੀ ਨਾਲ ਅੱਗੇ ਵੱਧਦਾ ਤਕਨਾਲੋਜੀ ਕੇਂਦਰ ਬਣਿਆ, ਮੁੰਬਈ ਛੇਵੇਂ ਨੰਬਰ ’ਤੇ

ਲੰਡਨ, 14 ਜਨਵਰੀ

ਬੰਗਲੌਰ ਦੁਨੀਆ ਵਿਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਟੈਕਨਾਲੋਜੀ ਹੱਬ ਵਜੋਂ ਉੱਭਰਿਆ ਹੈ। ਲੰਡਨ ਵਿੱਚ ਵੀਰਵਾਰ ਨੂੰ ਜਾਰੀ ਤਾਜ਼ਾ ਖੋਜ ਅਨੁਸਾਰ ਬੰਗਲੌਰ ਸਾਲ 2016 ਤੋਂ ਵਿਸ਼ਵ ਵਿੱਚ ਸਭ ਤੋਂ ਤੇਜ਼ੀ ਨਾਲ ਵੱਧ ਰਿਹਾ ਤਕਨਾਲੋਜੀ ਗੜ੍ਹ ਹੈ। ਇਸ ਤੋਂ ਬਾਅਦ ਯੂਰਪੀ ਸ਼ਹਿਰਾਂ ਵਿੱਚ ਲੰਡਨ, ਮਿਊਨਿਖ, ਬਰਲਿਨ ਅਤੇ ਪੈਰਿਸ ਹਨ। ਦੇਸ਼ ਦੀ ਵਿੱਤੀ ਰਾਜਧਾਨੀ ਮੁੰਬਈ ਇਸ ਸੂਚੀ ਵਿਚ ਛੇਵੇਂ ਨੰਬਰ 'ਤੇ ਹੈ। ਲੰਡਨ ਐਂਡ ਪਾਰਟਨਰਜ਼ ਨੇ ਡੀਲਰੂਮ.ਕਾਮ ਡਾਟੇ ਦਾ ਵਿਸ਼ਲੇਸ਼ਣ ਕੀਤਾ ਹੈ। ਅੰਕੜਿਆਂ ਅਨੁਸਾਰ ਕਰਨਾਟਕ ਦੀ ਰਾਜਧਾਨੀ ਬੰਗਲੌਰ ਵਿਚ ਨਿਵੇਸ਼ ਸਾਲ 2016 ਦੇ 1.3 ਅਰਬ ਡਾਲਰ ਤੋਂ 5.4 ਗੁਣਾ ਵਧ ਕੇ ਸਾਲ 2020 ਵਿਚ 7.2 ਅਰਬ ਡਾਲਰ ਹੋ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All