DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Ajay Banga ਵੱਲੋਂ ਕਿਸਾਨਾਂ ਤੇ ਪਿੰਡਾਂ ਲਈ ‘ਲਘੂ ਏ ਆਈ’ ਦੀ ਵਰਤੋਂ ’ਤੇ ਜ਼ੋਰ

World Bank Chief ਨੇ Uttar pradesh ਦੇ ਕਿਸਾਨ ਦੀ ਦਿੱਤੀ ਮਿਸਾਲ

  • fb
  • twitter
  • whatsapp
  • whatsapp
featured-img featured-img
ਅਜੈ ਬੰਗਾ
Advertisement

ਵਿਸ਼ਵ ਬੈਂਕ ਦੇ ਮੁਖੀ ਅਜੈ ਬੰਗਾ ਨੇ ਸਥਾਨਕ ਭਾਸ਼ਾਵਾਂ ਬੋਲਣ ਅਤੇ ਕਿਸਾਨਾਂ ਤੇ ਪਿੰਡਾਂ ਦੇ ਲੋਕਾਂ ਦੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਾਲੀ ‘ਲਘੂ ਏ ਆਈ’ ਦੀ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਸਸਤੇ ਹਾਰਡਵੇਅਰ ’ਤੇ ਚੱਲਣ ਵਾਲੀ ਸਥਾਨਕ ਮਸਨੂਈ ਬੌਧਿਕਤਾ ਤਾਇਨਾਤ ਕਰਨ ’ਤੇ ਜ਼ੋਰ ਦਿੱਤਾ ਹੈ।

ਸਿੰਗਾਪੁਰ ਵਿੱਚ ਚੱਲ ਰਹੇ ‘ਏ ਟੀ ਐਕਸ ਸਿੰਗਾਪੁਰ-2026’ ਤਕਨਾਲੋਜੀ ਸੰਮੇਲਨ ਦੌਰਾਨ ਲਗਪਗ ਚਾਰ ਹਜ਼ਾਰ ਡੈਲੀਗੇਟਾਂ ਨੂੰ ਸੰਬੋਧਨ ਕਰਦਿਆਂ ਅਜੈ ਬੰਗਾ ਨੇ ਇਸ ਦੇ ਫ਼ਾਇਦਿਆਂ ਬਾਰੇ ਚਰਚਾ ਕੀਤੀ। ਉਨ੍ਹਾਂ ਭਾਰਤੀ ਸੂਬੇ ਉੱਤਰ ਪ੍ਰਦੇਸ਼ ਦੇ ਇੱਕ ਕਿਸਾਨ ਦੀ ਮਿਸਾਲ ਦਿੱਤੀ, ਜਿਸ ਨੇ ਪੁਰਾਣੇ ਮੋਬਾਈਲ ਫੋਨ ਰਾਹੀਂ ਖ਼ਰਾਬ ਹੋਈ ਫ਼ਸਲ ਦੇ ਪੱਤੇ ਦੀ ਫੋਟੋ ਸਾਂਝੀ ਕੀਤੀ ਅਤੇ ਖੇਤੀਬਾੜੀ ਮਾਹਿਰਾਂ ਤੋਂ ਤੁਰੰਤ ਉਸ ਰੋਗ ਦੇ ਇਲਾਜ ਦੀ ਸਲਾਹ ਹਾਸਲ ਕੀਤੀ। ਉਨ੍ਹਾਂ ਇੰਡੋਨੇਸ਼ੀਆ ਵਿੱਚ ਇਕ ਨਰਸ ਦੀ ਵੀ ਮਿਸਾਲ ਦਿੱਤੀ, ਜਿਸ ਨੇ ਇੰਟਰਨੈੱਟ ਦੀ ਮਦਦ ਨਾਲ ਸਥਾਨਕ ਡਾਇਗਨੌਸਟਿਕ ਮਾਡਲ ਰਾਹੀਂ ਚਮੜੀ ਦੀ ਐਲਰਜੀ ਦੀ ਤਸਵੀਰ ਸਾਂਝੀ ਕਰ ਕੇ ਸਿਹਤ ਕੇਂਦਰਾਂ ਤੋਂ ਸਹਾਇਤਾ ਲਈ। ਬੰਗਾ ਨੇ ਕਿਹਾ ਕਿ ਏ ਆਈ ਦੇ ਅਜਿਹੇ ਰੋਜ਼ਾਨਾ ਦੇ ਲਾਭਦਾਇਕ ਮਾਮਲਿਆਂ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਜੇ ਪਿੰਡਾਂ ਵਿੱਚ ਸਸਤੀ ਅਤੇ ਕਿਫ਼ਾਇਤੀ ਤਕਨਾਲੋਜੀ ਦਾ ਵਿਸਥਾਰ ਕੀਤਾ ਜਾਵੇ ਤਾਂ ਇਹ ਉੱਭਰ ਰਹੇ ਬਾਜ਼ਾਰਾਂ ਲਈ ਵੱਡਾ ਮੌਕਾ ਅਤੇ ਭਲਾਈ ਦਾ ਸਾਧਨ ਬਣ ਸਕਦੀ ਹੈ।

Advertisement

Advertisement
Advertisement
×