Air Travel ਮਹਿੰਗਾ ਹੋਵੇਗਾ
ਜੈੱਟ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਅਤੇ ਅਕਾਸਾ ਏਅਰ ਨੇ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 9 ਅਕਤੂਬਰ ਤੋਂ ਲਾਗੂ ਹੋਣਗੀਆਂ। ਇਸ ਨਾਲ ਹਵਾਈ ਸਫ਼ਰ ਮਹਿੰਗਾ ਹੋਵੇਗਾ। ਏਅਰ ਇੰਡੀਆ ਅਤੇ ਏਅਰ ਇੰਡੀਆ...
Advertisement
ਜੈੱਟ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਅਤੇ ਅਕਾਸਾ ਏਅਰ ਨੇ ਫਿਊਲ ਸਰਚਾਰਜ ਵਧਾਉਣ ਦਾ ਐਲਾਨ ਕੀਤਾ ਹੈ। ਨਵੀਆਂ ਦਰਾਂ 9 ਅਕਤੂਬਰ ਤੋਂ ਲਾਗੂ ਹੋਣਗੀਆਂ। ਇਸ ਨਾਲ ਹਵਾਈ ਸਫ਼ਰ ਮਹਿੰਗਾ ਹੋਵੇਗਾ। ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈੱਸ ਦੀਆਂ ਘਰੇਲੂ ਉਡਾਣਾਂ ’ਤੇ ਦੂਰੀ ਮੁਤਾਬਕ 400 ਤੋਂ 1,200 ਰੁਪਏ ਤੱਕ ਸਰਚਾਰਜ ਲੱਗੇਗਾ। ਕੌਮਾਂਤਰੀ ਉਡਾਣਾਂ ਲਈ ਇਹ 55 ਤੋਂ 215 ਅਮਰੀਕੀ ਡਾਲਰ ਤੱਕ ਹੋਵੇਗਾ। ਅਕਾਸਾ ਏਅਰ ਨੇ ਘਰੇਲੂ ਉਡਾਣਾਂ ’ਤੇ 375 ਤੋਂ 1,150 ਰੁਪਏ ਸਰਚਾਰਜ ਮੁੜ ਲਾਗੂ ਕੀਤਾ ਹੈ, ਜਦਕਿ ਕੌਮਾਂਤਰੀ ਉਡਾਣਾਂ ਲਈ ਇਹ 2,500 ਰੁਪਏ ਰਹੇਗਾ। ਕੰਪਨੀਆਂ ਨੇ ਕਿਹਾ ਕਿ ਭੂ-ਸਿਆਸੀ ਤਣਾਅ ਅਤੇ ਵਿਸ਼ਵ ਊਰਜਾ ਬਾਜ਼ਾਰ ਵਿੱਚ ਉਤਰਾਅ-ਚੜ੍ਹਾਅ ਕਾਰਨ ਹਵਾਬਾਜ਼ੀ ਈਂਧਣ ਦੀਆਂ ਕੀਮਤਾਂ ਵਧੀਆਂ ਹਨ। ਇੰਡੀਗੋ ਨੇ ਵੀ 6 ਅਕਤੂਬਰ ਤੋਂ ਸਰਚਾਰਜ ਵਧਾਇਆ ਸੀ। ਪਹਿਲੀ ਅਕਤੂਬਰ ਨੂੰ ਘਰੇਲੂ ਹਵਾਈ ਕੰਪਨੀਆਂ ਲਈ ਏ ਟੀ ਐੱਫ ਦੀ ਕੀਮਤ 16 ਰੁਪਏ ਪ੍ਰਤੀ ਲਿਟਰ ਵਧਾ ਕੇ 137 ਰੁਪਏ ਕਰ ਦਿੱਤੀ ਗਈ ਸੀ।
Advertisement
Advertisement
×

