DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Air India ਘਰੇਲੂ ਉਡਾਣਾਂ 22 ਫ਼ੀਸਦ ਘਟਾਏਗਾ

ਹਵਾਈ ਸੇਵਾ ਕੰਪਨੀ ਨੇ ਤੇਲ ਕੀਮਤਾਂ ਵਧਣ ਕਾਰਨ ਫ਼ੈਸਲਾ ਕੀਤਾ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement
ਏਅਰ ਲਾਈਨ ਕੰਪਨੀ ਏਅਰ ਇੰਡੀਆ ਨੇ ਜਹਾਜ਼ਾਂ ਲਈ ਵਰਤੇ ਜਾਣ ਵਾਲੇ ਤੇਲ ਦੀਆਂ ਉੱਚੀਆਂ ਕੀਮਤਾਂ ਕਾਰਨ ਵਧਦੀ ਲਾਗਤ ਕਰ ਕੇ ਆਪਣੀਆਂ ਘਰੇਲੂ ਉਡਾਣਾਂ ’ਚ ਆਰਜ਼ੀ ਤੌਰ ’ਤੇ 22 ਫ਼ੀਸਦ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ।ਕਟੌਤੀ ਦਾ ਇਹ ਫ਼ੈਸਲਾ ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰ ਲਾਈਨ ਨੇ ਹਵਾਈ ਖੇਤਰ ਸਬੰਧੀ ਪਾਬੰਦੀਆਂ ਅਤੇ ਹਵਾਈ ਜਹਾਜ਼ ਈਂਧਣ ਦੀਆਂ ਵਧਦੀਆਂ ਕੀਮਤਾਂ ਕਾਰਨ ਕੌਮਾਂਤਰੀ ਉਡਾਣਾਂ ’ਚ 27 ਫ਼ੀਸਦ ਦੀ ਕਮੀ ਦੇ ਐਲਾਨ ਤੋਂ ਦੋ ਹਫ਼ਤੇ ਬਾਅਦ ਕੀਤਾ ਹੈ। ਤੇਲ ਕੀਮਤਾਂ ’ਚ ਵਾਧੇ ਕਾਰਨ ਵਿਦੇਸ਼ੀ ਖੇਤਰਾਂ ਲਈ ਹਵਾਈ ਸੇਵਾ ਲਾਗਤ ਵਧ ਗਈ ਹੈ। ਏਅਰ ਇੰਡੀਆ ਹਰ ਹਫ਼ਤੇ ਤਕਰੀਬਨ 4,400 ਉਡਾਣਾਂ ਦਾ ਸੰਚਾਲਨ ਕਰਦੀ ਹੈ, ਜਿਨ੍ਹਾਂ ’ਚ ਤਕਰੀਬਨ 3,600 ਘਰੇਲੂ ਅਤੇ 800 ਕੌਮਾਂਤਰੀ ਸੇਵਾਵਾਂ ਸ਼ਾਮਲ ਹਨ। ਕੰਪਨੀ ਨੇ ਅੱਜ ਜਾਰੀ ਬਿਆਨ ’ਚ ਕਿਹਾ ਕਿ ਜੂਨ ਤੋਂ ਅਗਸਤ 2026 ਦਰਮਿਆਨ ਚੋਣਵੀਆਂ ਕੌਮਾਂਤਰੀ ਸੇਵਾਵਾਂ ’ਚ ਪਹਿਲਾਂ ਐਲਾਨੀਆਂ ਤਬਦੀਲੀਆਂ ਦੇ ਨਾਲ ਨਾਲ ਕੁਝ ਘਰੇਲੂ ਮਾਰਗਾਂ ’ਤੇ ਵੀ ਆਰਜ਼ੀ ਤੌਰ ’ਤੇ ਉਡਾਣਾਂ ਦੀ ਗਿਣਤੀ ਘਟਾਈ ਗਈ ਹੈ।

ਸੂਤਰਾਂ ਅਨੁਸਾਰ ਘਰੇਲੂ ਉਡਾਣਾਂ ’ਚ 20-22 ਫ਼ੀਸਦ ਦੀ ਕਮੀ ਆਵੇਗੀ। ਤਕਰੀਬਨ 3,600 ਹਫ਼ਤਾਵਾਰੀ ਘਰੇਲੂ ਉਡਾਣਾਂ ਦੇ ਆਧਾਰ ’ਤੇ 22 ਫ਼ੀਸਦ ਦੀ ਕਟੌਤੀ ਨਾਲ ਪ੍ਰਤੀ ਹਫ਼ਤੇ 790 ਤੋਂ ਜ਼ਿਆਦਾ ਸੇਵਾਵਾਂ ਦੀ ਕਟੌਤੀ ਹੋਵੇਗੀ। ਕੰਪਨੀ ਨੇ ਕਿਹਾ ਕਿ ਮੰਗ ਤੇ ਸੰਚਾਲਨ ਦੀਆਂ ਸਥਿਤੀਆਂ ਦੀ ਲਗਾਤਾਰ ਸਮੀਖਿਆ ਕੀਤੀ ਜਾਵੇਗੀ ਅਤੇ ਹਾਲਾਤ ਠੀਕ ਹੋਣ ’ਤੇ ਉਡਾਣਾਂ ਦੀ ਗਿਣਤੀ ਫਿਰ ਵਧਾਈ ਜਾ ਸਕਦੀ ਹੈ।

Advertisement

Advertisement

Advertisement
×