
ਨਵੀਂ ਦਿੱਲੀ ’ਚ ਟਾਟਾ ਸੰਨਜ਼ ਦੇ ਸੀਐੱਮਡੀ ਦਾ ਏਅਰ ਇੰਡੀਆ ਦਫ਼ਤਰ ’ਚ ਸਵਾਗਤ ਕੀਤੇ ਜਾਣ ਦਾ ਦ੍ਰਿਸ਼।
ਨਵੀਂ ਦਿੱਲੀ, 27 ਜਨਵਰੀ
ਸਰਕਾਰ ਨੇ ਅਧਿਕਾਰਤ ਤੌਰ 'ਤੇ ਏਅਰ ਇੰਡੀਆ ਨੂੰ ਟਾਟਾ ਗਰੁੱਪ ਨੂੰ ਸੌਂਪ ਦਿੱਤਾ ਹੈ। ਟਾਟਾ ਸੰਨਜ਼ ਦੇ ਚੇਅਰਮੈਨ ਐੱਨ. ਚੰਦਰਸ਼ੇਖਰਨ ਨੇ ਕਿਹਾ ਕਿ ਗਰੁੱਪ ਏਅਰ ਇੰਡੀਆ ਦੀ ਵਾਪਸੀ 'ਤੇ ਬਹੁਤ ਖੁਸ਼ ਹੈ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਅਰ ਇੰਡੀਆ ਨੂੰ ਟਾਟਾ ਗਰੁੱਪ ਦੀ ਸਹਾਇਕ ਕੰਪਨੀ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਸੌਂਪ ਦਿੱਤਾ ਗਿਆ ਹੈ। ਸ੍ਰੀ ਪਾਂਡੇ ਨੇ ਕਿਹਾ, ‘ਹੁਣ (ਏਅਰਲਾਈਨ ਦਾ) ਨਵਾਂ ਮਾਲਕ ਟੈਲੇਸ ਹੈ।’
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ