DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Air India ਨੂੰ ਅਮਰਾਵਤੀ ’ਚ ਫਲਾਇੰਗ ਅਕੈਡਮੀ ਬਣਾਉਣ ਲਈ ਮਿਲੀ ਮਨਜ਼ੂਰੀ

34 ਜਹਾਜ਼ਾਂ ਦੇ ਬੇੜੇ ਨਾਲ ਤਿਆਰ ਹੋਣਗੇ ਕਮਰਸ਼ੀਅਲ ਪਾਇਲਟ

  • fb
  • twitter
  • whatsapp
  • whatsapp
featured-img featured-img
ਫਾਈਲ ਫੋਟੋ
Advertisement

ਏਅਰ ਇੰਡੀਆ ਨੇ ਮਹਾਰਾਸ਼ਟਰ ਦੇ ਅਮਰਾਵਤੀ ਸਥਿਤ ਬੇਲੋਰਾ ਹਵਾਈ ਅੱਡੇ 'ਤੇ ਆਪਣੀ ਫਲਾਇੰਗ ਟ੍ਰੇਨਿੰਗ ਅਕੈਡਮੀ (ਉਡਾਣ ਸਿਖਲਾਈ ਅਕੈਡਮੀ) ਸਥਾਪਤ ਕਰਨ ਲਈ ਡਾਇਰੈਕਟੋਰੇਟ ਜਨਰਲ ਆਫ ਸਿਵਲ ਏਵੀਏਸ਼ਨ (ਡੀ ਜੀ ਸੀ ਏ) ਤੋਂ ਮਨਜ਼ੂਰੀ ਹਾਸਲ ਕਰ ਲਈ ਹੈ। ਭਾਰਤ ਦੇ ਹਵਾਬਾਜ਼ੀ ਖੇਤਰ ਦੇ ਤੇਜ਼ੀ ਨਾਲ ਹੋ ਰਹੇ ਵਿਸਥਾਰ ਦੇ ਵਿਚਕਾਰ ਏਅਰਲਾਈਨ ਵੱਲੋਂ ਪਾਇਲਟਾਂ ਦੀ ਆਪਣੀ ਪਾਈਪਲਾਈਨ ਤਿਆਰ ਕਰਨ ਲਈ ਇਹ ਕਦਮ ਚੁੱਕਿਆ ਗਿਆ ਹੈ। ਇਸ ਅਕੈਡਮੀ ਵਿੱਚ 34 ਜਹਾਜ਼ਾਂ ਦਾ ਬੇੜਾ ਹੋਵੇਗਾ।

ਅਧਿਕਾਰੀਆਂ ਮੁਤਾਬਕ, ਏਅਰ ਇੰਡੀਆ ਫਲਾਇੰਗ ਅਕੈਡਮੀ ਦੇਸ਼ ਵਿੱਚ ਕਿਸੇ ਵੀ ਭਾਰਤੀ ਏਅਰਲਾਈਨ ਵੱਲੋਂ ਸਥਾਪਤ ਕੀਤੀ ਜਾਣ ਵਾਲੀ ਅਜਿਹੀ ਪਹਿਲੀ ਸਹੂਲਤ ਹੋਵੇਗੀ। ਕਮਰਸ਼ੀਅਲ ਪਾਇਲਟ ਬਣਨ ਦੇ ਚਾਹਵਾਨਾਂ ਨੂੰ ਸਿਖਲਾਈ ਦੇਣ ਲਈ ਇੱਥੇ 31 ਸਿੰਗਲ-ਇੰਜਣ ਅਤੇ ਤਿੰਨ ਡਬਲ-ਇੰਜਣ ਵਾਲੇ ਜਹਾਜ਼ ਉਡਾਏ ਜਾਣਗੇ।

Advertisement

10 ਏਕੜ ਵਿੱਚ ਫੈਲੀ ਇਸ ਅਕੈਡਮੀ ਵਿੱਚ ਡਿਜੀਟਲ ਤਕਨੀਕ ਵਾਲੇ ਕਲਾਸਰੂਮ, ਵਿਦਿਆਰਥੀਆਂ ਦੇ ਰਹਿਣ ਲਈ ਹੋਸਟਲ, ਇੱਕ ਡਿਜੀਟਲ ਅਪਰੇਸ਼ਨ ਸੈਂਟਰ ਅਤੇ ਜਹਾਜ਼ਾਂ ਦੀ ਸਾਂਭ-ਸੰਭਾਲ ਲਈ ਇੱਕ ਖਾਸ ਸਹੂਲਤ ਹੋਵੇਗੀ। ਏਅਰ ਇੰਡੀਆ ਨੇ ਕਿਹਾ ਕਿ ਇਹ ਬੁਨਿਆਦੀ ਢਾਂਚਾ ਸੁਰੱਖਿਆ ਅਤੇ ਸੰਚਾਲਨ ਮਾਪਦੰਡਾਂ ਨੂੰ ਬਰਕਰਾਰ ਰੱਖਦੇ ਹੋਏ ਪਾਇਲਟਾਂ ਦੀ ਸਿਖਲਾਈ ਵਿੱਚ ਮਦਦ ਕਰੇਗਾ।

Advertisement

ਡੀ ਜੀ ਸੀ ਏ ਦੀ ਇਹ ਮਨਜ਼ੂਰੀ ਭਾਰਤ ਵਿੱਚ ਹਵਾਬਾਜ਼ੀ ਸਿਖਲਾਈ ਸਮਰੱਥਾ ਨੂੰ ਵਧਾਉਣ ਅਤੇ ਸੈਕਟਰ ਦੀਆਂ ਵੱਧ ਰਹੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਸਿਖਲਾਈ ਪ੍ਰਾਪਤ ਪਾਇਲਟਾਂ ਦਾ ਇੱਕ ਪੂਲ ਵਿਕਸਤ ਕਰਨ ਦੀਆਂ ਏਅਰਲਾਈਨ ਦੀਆਂ ਯੋਜਨਾਵਾਂ ਵਿੱਚ ਇੱਕ ਅਹਿਮ ਕਦਮ ਹੈ।

ਇਹ ਅਕੈਡਮੀ ਗੁਰੂਗ੍ਰਾਮ ਵਿੱਚ ਏਅਰ ਇੰਡੀਆ ਦੀ 6,00,000 ਵਰਗ ਫੁੱਟ ਵਿੱਚ ਫੈਲੀ ਸਿਖਲਾਈ ਅਕੈਡਮੀ ਦੇ ਨਾਲ ਮਿਲ ਕੇ ਕੰਮ ਕਰੇਗੀ, ਜਿਸ ਨੂੰ ਏਅਰਲਾਈਨ ਦੱਖਣੀ ਏਸ਼ੀਆ ਦੀ ਸਭ ਤੋਂ ਵੱਡੀ ਹਵਾਬਾਜ਼ੀ ਸਿਖਲਾਈ ਸੰਸਥਾ ਦੱਸਦੀ ਹੈ।

ਏਅਰ ਇੰਡੀਆ ਨੇ ਕਿਹਾ ਕਿ ਇਹ ਦੋਵੇਂ ਸਹੂਲਤਾਂ ਹਵਾਬਾਜ਼ੀ ਪ੍ਰਤਿਭਾ ਅਤੇ ਬੁਨਿਆਦੀ ਢਾਂਚੇ ਵਿੱਚ ਇਸ ਦੇ ਨਿਵੇਸ਼ ਨੂੰ ਮਜ਼ਬੂਤ ਕਰਨਗੀਆਂ ਅਤੇ ਦੇਸ਼ ਵਿੱਚ ਵਧੇਰੇ ਆਤਮ-ਨਿਰਭਰ ਹਵਾਬਾਜ਼ੀ ਈਕੋਸਿਸਟਮ (ਵਾਤਾਵਰਣ) ਦੇ ਵਿਕਾਸ ਵਿੱਚ ਸਹਾਇਤਾ ਕਰਨਗੀਆਂ।

Advertisement
×