Air China ਨੇ Delhi-Beijing Direct Flight ਮੁੜ ਸ਼ੁਰੂ ਕੀਤੀ
ਏਅਰ ਚਾਈਨਾ ਨੇ ਆਪਣੀ ਦਿੱਲੀ-ਪੇਈਚਿੰਗ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿਚਕਾਰ ਹਵਾਈ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਦਿੱਲੀ-ਪੇਈਚਿੰਗ ਉਡਾਣ ਦੇ ਦੁਬਾਰਾ ਸ਼ੁਰੂ ਹੋਣ ਨਾਲ, ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿਚਕਾਰ ਹਵਾਈ...
Advertisement
ਏਅਰ ਚਾਈਨਾ ਨੇ ਆਪਣੀ ਦਿੱਲੀ-ਪੇਈਚਿੰਗ ਸਿੱਧੀ ਉਡਾਣ ਮੁੜ ਸ਼ੁਰੂ ਕਰ ਦਿੱਤੀ ਹੈ ਜਿਸ ਨਾਲ ਦੋਵਾਂ ਦੇਸ਼ਾਂ ਦੀਆਂ ਰਾਜਧਾਨੀਆਂ ਵਿਚਕਾਰ ਹਵਾਈ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ। ਦਿੱਲੀ-ਪੇਈਚਿੰਗ ਉਡਾਣ ਦੇ ਦੁਬਾਰਾ ਸ਼ੁਰੂ ਹੋਣ ਨਾਲ, ਦੋਵਾਂ ਦੇਸ਼ਾਂ ਦੇ ਕਈ ਸ਼ਹਿਰਾਂ ਵਿਚਕਾਰ ਹਵਾਈ ਸੰਪਰਕ ਬਹਾਲ ਹੋ ਗਿਆ ਹੈ। ਇਹ ਸੇਵਾਵਾਂ 2020 ਤੋਂ ਕੋਵਿਡ-19 ਅਤੇ ਫਿਰ ਪੂਰਬੀ ਲੱਦਾਖ ਵਿੱਚ ਫੌਜੀ ਟਕਰਾਅ ਕਾਰਨ ਪ੍ਰਭਾਵਿਤ ਹੋਈਆਂ ਸਨ।
ਏਅਰਲਾਈਨ ਨੇ ਆਪਣੇ ਫੇਸਬੁੱਕ ਅਕਾਊਂਟ ’ਤੇ ਦੱਸਿਆ ਕਿ ਏਅਰ ਚਾਈਨਾ ਨੇ ਮੰਗਲਵਾਰ ਨੂੰ ਪੇਈਚਿੰਗ ਅਤੇ ਦਿੱਲੀ ਨੂੰ ਜੋੜਨ ਵਾਲੀਆਂ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰ ਦਿੱਤੀਆਂ ਹਨ। ਐਲਾਨ ਮੁਤਾਬਕ, ਪੇਈਚਿੰਗ-ਦਿੱਲੀ ਉਡਾਣਾਂ ਮੰਗਲਵਾਰ, ਸ਼ੁੱਕਰਵਾਰ ਅਤੇ ਐਤਵਾਰ ਨੂੰ ਏਅਰਬੱਸ ਏ330-200/300 ਜਹਾਜ਼ਾਂ ਰਾਹੀਂ ਚੱਲਣਗੀਆਂ।
Advertisement
Advertisement
Advertisement
×

