DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਰਿਕਾਰਡ ਉਚਾਈ ’ਤੇ ਜਾਣ ਮਗਰੋਂ ਸੋਨੇ ਤੇ ਚਾਂਦੀ ਦੀਆਂ ਕੀਮਤਾਂ ’ਚ ਵੱਡਾ ਨਿਘਾਰ, ਜਾਣੋਂ ਕੀ ਹੈ ਵਜ੍ਹਾ?

ਆਲਮੀ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਇਤਿਹਾਸਕ ਸਿਖਰਾਂ ਤੋਂ ਡਿੱਗ ਗਈਆਂ। ਚਾਂਦੀ ਹਾਲ ਹੀ ਵਿੱਚ ਭਾਰਤ ਵਿੱਚ 4.20 ਲੱਖ ਰੁਪਏ ਪ੍ਰਤੀ ਕਿਲੋ ਤੇ ਕੌਮਾਂਤਰੀ ਪੱਧਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ। ਏਐੱਨਆਈ
Advertisement

ਆਲਮੀ ਬਾਜ਼ਾਰ ਵਿੱਚ ਵੀਰਵਾਰ ਨੂੰ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ। ਦੋਵਾਂ ਕੀਮਤੀ ਧਾਤਾਂ ਦੀਆਂ ਕੀਮਤਾਂ ਇਤਿਹਾਸਕ ਸਿਖਰਾਂ ਤੋਂ ਡਿੱਗ ਗਈਆਂ। ਚਾਂਦੀ ਹਾਲ ਹੀ ਵਿੱਚ ਭਾਰਤ ਵਿੱਚ 4.20 ਲੱਖ ਰੁਪਏ ਪ੍ਰਤੀ ਕਿਲੋ ਤੇ ਕੌਮਾਂਤਰੀ ਪੱਧਰ ’ਤੇ 121 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਪੱਧਰ ਨੂੰ ਪਹੁੰਚ ਗਈ ਸੀ। ਹਾਲਾਂਕਿ ਕਾਰੋਬਾਰ ਦੇ ਕੁਝ ਘੰਟਿਆਂ ਵਿੱਚ ‘ਸੁਰੱਖਿਅਤ ਨਿਵੇਸ਼’ ਮੰਨੇ ਜਾਂਦੇ ਸੋਨੇ ਦੀਆਂ ਕੀਮਤਾਂ ਲਗਪਗ 500 ਡਾਲਰ ਪ੍ਰਤੀ ਔਂਸ ਘਟ ਕੇ 5,100 ਡਾਲਰ ਹੋ ਗਈਆਂ, ਜਦੋਂ ਕਿ ਚਾਂਦੀ ਕਰੀਬ 12 ਫੀਸਦ ਡਿੱਗ ਗਈ।

ਆਲ ਇੰਡੀਆ ਜਿਊਲਰਜ਼ ਐਂਡ ਗੌਰਮੇਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਪੰਕਜ ਅਰੋੜਾ ਨੇ ਕਿਹਾ ਕਿ ਚਾਂਦੀ ਦੀ ਤੇਜ਼ੀ ਨਾਲ ਵਧਦੀ ਕੀਮਤ, ਜੋ ਸਿਰਫ਼ ਪੰਦਰਾਂ ਦਿਨਾਂ ਵਿੱਚ 25,000 ਤੋਂ 40,000 ਰੁਪਏ ਤੱਕ ਵੱਧ ਗਈ, ਜਿਸ ਨਾਲ ਇਕ ਅਸਥਿਰ ਸਿੱਧੀ ਲਾਈਨ ਵਾਲਾ ਵਿਕਾਸ ਹੋਇਆ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਚਾਂਦੀ ਨੂੰ ਇੱਕ ਅਹਿਮ ਖਣਿਜ ਵਜੋਂ ਦਰਜਾਬੰਦ ਕਰਨ ਅਤੇ ਚੀਨ ਵੱਲੋਂ ਬਰਾਮਦ ’ਤੇ ਪਾਬੰਦੀ ਲਗਾਉਣ ਕਾਰਨ ਆਲਮੀ ਪੱਧਰ ’ਤੇ ਚਾਂਦੀ ਦੀ ਮੰਗ ਵਧੀ ਹੈ। ਇਸ ਕਰਕੇ ਸਟਾਕ ਐਕਸਚੇਂਜਾਂ ਵਿਚ ਵੱਡਾ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਿਆ ਹੈ। ਅਰੋੜਾ ਨੇ ਜ਼ੋਰ ਦਿੱਤਾ ਕਿ ਭਾਰਤ ਵਿਚ ਸੋਨੇ ਦੀਆਂ ਇੱਕ ਦਿਨ ਵਿੱਚ 1,85,000 ਰੁਪਏ ਤੋਂ ਘੱਟ ਕੇ 1,65,000 ਰੁਪਏ ਹੋ ਗਈ। ਉਨ੍ਹਾਂ ਨਿਵੇਸ਼ਕਾਂ ਨੂੰ ਸਬਰ ਰੱਖਣ ਦੀ ਅਪੀਲ ਕੀਤੀ ਕਿਉਂਕਿ ਅਗਲੇ ਕੁਝ ਸਾਲਾਂ ਵਿੱਚ ਧਾਤ ਸੰਭਾਵੀ ਤੌਰ ’ਤੇ 7 ਲੱਖ ਰੁਪਏ ਤੱਕ ਪਹੁੰਚ ਸਕਦੀ ਹੈ ਪਰ ਇਸ ਦਰਮਿਆਨ ਇਹ 2.5 ਲੱਖ ਰੁਪਏ ਤੱਕ ਡਿੱਗ ਵੀ ਸਕਦੀ ਹੈ।

Advertisement

ਖੰਬਾਟਾ ਸਕਿਓਰਿਟੀਜ਼ ਦੇ ਸੁਨੀਲ ਸ਼ਾਹ ਨੇ ਜ਼ੋਰ ਦਿੱਤਾ ਕਿ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿਚ ਉਤਰਾਅ ਚੜਾਅ ਆਲਮੀ ਪੱਧਰ ’ਤੇ ਸਿਰੇ ਦੀ ਬੇਯਕੀਨੀ ਦਾ ਲੱਛਣ ਹੈ। ਉਨ੍ਹਾਂ ਕਿਹਾ ਕਿ ਜਦੋਂ ਆਲਮੀ ਅਰਥਚਾਰੇ ਨੂੰ ਲੈ ਕੇ ਤਸਵੀਰ ਸਾਫ਼ ਨਾ ਹੋਵੇ ਤਾਂ ਪੈਸਾ ਅਕਸਰ ਕੀਮਤੀ ਧਾਤਾਂ, ਬਾਂਡਾਂ ਅਤੇ ਇਕੁਇਟੀ ਬਾਜ਼ਾਰਾਂ ਵਿਚਕਾਰ ਅਨਿਯਮਿਤ ਘੁੰਮਦਾ ਰਹਿੰਦਾ ਹੈ। ਸ਼ਾਹ ਨੇ ਕਿਹਾ ਕਿ ਇਸ ਦੌਰਾਨ ਭਾਰਤੀ ਇਕੁਇਟੀ ਬਾਜ਼ਾਰਾਂ ਵਿੱਚ ਕੁਝ ਸੁਧਾਰ ਦੇਖਿਆ ਗਿਆ ਹੈ, ਉਹ ਲਚਕੀਲੇ ਬਣੇ ਰਹਿੰਦੇ ਹਨ ਕਿਉਂਕਿ ਨਿਵੇਸ਼ਕਾਂ ਦੀ ਝਾਕ 1 ਫਰਵਰੀ ਨੂੰ ਪੇਸ਼ ਕੀਤੇ ਜਾਣ ਵਾਲੇ ਕੇਂਦਰੀ ਬਜਟ ’ਤੇ ਹੈ।

Advertisement

Advertisement
×