DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

7,623 Crore Bank Fraud Case: ਸੀਬੀਆਈ ਵੱਲੋਂ ਰਿਲਾਇੰਸ ਸਮੂਹ ਦੀਆਂ ਦੋ ਕੰਪਨੀਆਂ ਦੇ ਸਾਬਕਾ ਸੀਈਓ ਗ੍ਰਿਫ਼ਤਾਰ

ਆਰਸੀਐਫਐਲ ਅਤੇ ਆਰਐਚਐਫਐਲ ਰਾਹੀਂ ਸਰਕਾਰੀ ਬੈਂਕਾਂ ਨੂੰ ਹਜ਼ਾਰਾਂ ਕਰੋੜ ਦਾ ਨੁਕਸਾਨ ਪਹੁੰਚਾਉਣ ਦੇ ਦੋਸ਼

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ
Advertisement

Reliance Commercial Finance and Reliance Home Finance: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ 7,623 ਕਰੋੜ ਰੁਪਏ ਦੇ ਕਥਿਤ ਬੈਂਕ ਘੁਟਾਲੇ ਨਾਲ ਸਬੰਧਤ ਦੋ ਮਾਮਲਿਆਂ ਵਿੱਚ ਰਿਲਾਇੰਸ ਕਮਰਸ਼ੀਅਲ ਫਾਇਨਾਂਸ ਲਿਮਟਿਡ (ਆਰਸੀਐਫਐਲ) ਅਤੇ ਰਿਲਾਇੰਸ ਹੋਮ ਫਾਇਨਾਂਸ ਲਿਮਟਿਡ (ਆਰਐਚਐਫਐਲ) ਦੇ ਸਾਬਕਾ ਮੁੱਖ ਕਾਰਜਕਾਰੀ ਅਧਿਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਸੀਬੀਆਈ ਨੇ ਆਰਸੀਐਫਐਲ ਦੇ ਸਾਬਕਾ ਡਾਇਰੈਕਟਰ ਅਤੇ ਸੀਈਓ ਦੇਵਾਂਗ ਮੋਦੀ ਅਤੇ ਆਰਐਚਐਫਐਲ ਦੇ ਸਾਬਕਾ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਸੀਈਓ ਰਾਵਿੰਦਰ ਸੁਧਾਲਕਰ ਨੂੰ ਹਿਰਾਸਤ ਵਿੱਚ ਲਿਆ ਹੈ।

Advertisement

ਸੀਬੀਆਈ ਦੇ ਬੁਲਾਰੇ ਅਨੁਸਾਰ ਆਰਸੀਐਫਐਲ ਮਾਮਲੇ ਵਿੱਚ 13 ਸਰਕਾਰੀ ਬੈਂਕਾਂ ਨੂੰ 4,097 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ ਆਰਐਚਐਫਐਲ ਮਾਮਲੇ ਵਿੱਚ 10 ਸਰਕਾਰੀ ਬੈਂਕਾਂ ਨੂੰ 3,526 ਕਰੋੜ ਰੁਪਏ ਦਾ ਨੁਕਸਾਨ ਪਹੁੰਚਿਆ।

Advertisement

ਜਾਂਚ ਏਜੰਸੀ ਮੁਤਾਬਕ ਦੇਵਾਂਗ ਮੋਦੀ ਅਪ੍ਰੈਲ 2017 ਤੋਂ ਦਸੰਬਰ 2018 ਤੱਕ ਆਰਸੀਐਫਐਲ ਦੇ ਸੀਈਓ ਰਹੇ ਅਤੇ ਕੰਪਨੀ ਦੇ ਸੰਚਾਲਨ ਨਾਲ ਜੁੜੇ ਅਹਿਮ ਫ਼ੈਸਲੇ ਲੈਂਦੇ ਸਨ। ਉਨ੍ਹਾਂ ਨੇ ਅਜਿਹੀਆਂ ਸਹਾਇਕ ਕੰਪਨੀਆਂ ਨੂੰ ਕਰਜ਼ੇ ਮਨਜ਼ੂਰ ਕੀਤੇ ਜੋ ਆਰਬੀਆਈ ਦੇ ਨਿਯਮਾਂ ਅਤੇ ਸਰਕਾਰੀ ਬੈਂਕਾਂ ਵੱਲੋਂ ਤੈਅ ਕੀਤੀਆਂ ਸ਼ਰਤਾਂ ਦੇ ਉਲਟ ਸਨ।

ਇਸੇ ਤਰ੍ਹਾਂ ਰਾਵਿੰਦਰ ਸੁਧਾਲਕਰ 1 ਅਕਤੂਬਰ 2016 ਤੋਂ 31 ਮਾਰਚ 2022 ਤੱਕ ਆਰਐਚਐਫਐਲ ਦੇ ਐਗਜ਼ੀਕਿਊਟਿਵ ਡਾਇਰੈਕਟਰ ਅਤੇ ਸੀਈਓ ਰਹੇ। ਸੀਬੀਆਈ ਦਾ ਦੋਸ਼ ਹੈ ਕਿ ਉਨ੍ਹਾਂ ਨੇ ਵੀ ਕੰਪਨੀ ਦੀਆਂ ਨੀਤੀਆਂ, ਐਨਐਚਬੀ ਅਤੇ ਆਰਬੀਆਈ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕਰਦੇ ਹੋਏ ਵਿਚੋਲੀਆ ਕੰਪਨੀਆਂ ਨੂੰ ਕਰਜ਼ੇ ਮਨਜ਼ੂਰ ਕੀਤੇ।

ਸੀਬੀਆਈ ਨੇ ਦੋਸ਼ ਲਗਾਇਆ ਹੈ ਕਿ ਆਰਸੀਐਫਐਲ ਅਤੇ ਆਰਐਚਐਫਐਲ ਵੱਲੋਂ ਲਏ ਗਏ ਕਰਜ਼ਿਆਂ ਦੀ ਰਕਮ ਨੂੰ ਰਿਲਾਇੰਸ ਏਡੀਏ ਗਰੁੱਪ ਦੀਆਂ ਹੋਰ ਕੰਪਨੀਆਂ, ਜਿਨ੍ਹਾਂ ਵਿੱਚ ਰਿਲਾਇੰਸ ਕੈਪੀਟਲ ਲਿਮਟਿਡ, ਰਿਲਾਇੰਸ ਇੰਫਰਾਸਟਰੱਕਚਰ ਲਿਮਟਿਡ ਅਤੇ ਰਿਲਾਇੰਸ ਪਾਵਰ ਲਿਮਟਿਡ ਸ਼ਾਮਲ ਹਨ, ਵੱਲ ਮੋੜ ਦਿੱਤਾ ਗਿਆ। ਇਸ ਕਾਰਨ ਕਰਜ਼ਾ ਦੇਣ ਵਾਲੇ ਬੈਂਕਾਂ ਨੂੰ ਕੁੱਲ 7,623 ਕਰੋੜ ਰੁਪਏ ਦਾ ਨੁਕਸਾਨ ਹੋਇਆ, ਜਦਕਿ ਸਬੰਧਤ ਕੰਪਨੀਆਂ ਅਤੇ ਵਿਅਕਤੀਆਂ ਨੂੰ ਗੈਰਕਾਨੂੰਨੀ ਲਾਭ ਮਿਲਿਆ।

ਸੀਬੀਆਈ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਲਿਮਟਿਡ (ਆਰਕੌਮ), ਆਰਐਚਐਫਐਲ, ਆਰਸੀਐਫਐਲ ਅਤੇ ਰਿਲਾਇੰਸ ਟੈਲੀਕਾਮ ਲਿਮਟਿਡ (ਆਰਟੀਐਲ) ਖ਼ਿਲਾਫ਼ ਵੱਖ-ਵੱਖ ਸਰਕਾਰੀ ਬੈਂਕਾਂ ਅਤੇ ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦੀਆਂ ਸ਼ਿਕਾਇਤਾਂ ਦੇ ਆਧਾਰ ’ਤੇ ਸੱਤ ਐਫਆਈਆਰ ਦਰਜ ਕੀਤੀਆਂ ਹਨ।

ਏਜੰਸੀ ਰਿਲਾਇੰਸ ਏਡੀਏ ਗਰੁੱਪ ਨਾਲ ਜੁੜੇ ਮਾਮਲਿਆਂ ਵਿੱਚ ਹੁਣ ਤੱਕ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। 29 ਮਈ ਨੂੰ ਸੀਬੀਆਈ ਨੇ ਰਿਲਾਇੰਸ ਕਮਿਊਨੀਕੇਸ਼ਨਜ਼ ਮਾਮਲੇ ਵਿੱਚ ਪਹਿਲੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਵਿੱਚ ਕੰਪਨੀ ਸਮੇਤ 16 ਮੁਲਜ਼ਮਾਂ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚ ਕੰਪਨੀ ਦੇ ਪੰਜ ਸੀਨੀਅਰ ਅਧਿਕਾਰੀ ਅਤੇ 10 ਬੈਂਕ ਅਧਿਕਾਰੀ ਵੀ ਸ਼ਾਮਲ ਹਨ।

Advertisement
×