ਮਹਿੰਗਾਈ ਦੀ ਮਾਰ: ਆਰਬੀਆਈ ਨੇ ਰੈਪੋ ਦਰ ’ਚ ਵਾਧਾ ਕੀਤਾ, ਕਰਜ਼ਾ ਮਹਿੰਗਾ ਹੋਵੇਗਾ ਤੇ ਈਐੱਮਆਈ ਵਧੇਗੀ : The Tribune India

ਮਹਿੰਗਾਈ ਦੀ ਮਾਰ: ਆਰਬੀਆਈ ਨੇ ਰੈਪੋ ਦਰ ’ਚ ਵਾਧਾ ਕੀਤਾ, ਕਰਜ਼ਾ ਮਹਿੰਗਾ ਹੋਵੇਗਾ ਤੇ ਈਐੱਮਆਈ ਵਧੇਗੀ

ਮੁੰਬਈ, 7 ਦਸੰਬਰ

ਭਾਰਤੀ ਰਿਜ਼ਰਵ ਬੈਂਕ ਨੇ ਅੱਜ ਮੁਦਰਾ ਨੀਤੀ ਸਮੀਖਿਆ ਵਿਚ ਨੀਤੀਗਤ ਦਰ ਰੈਪੋ ਨੂੰ 0.35 ਫੀਸਦੀ ਤੋਂ ਵਧਾ ਕੇ 6.25 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ। ਆਰਬੀਆਈ ਨੇ ਇਹ ਕਦਮ ਕੌਮਾਂਤਰੀ ਬੇਯਕੀਨੀ ਵਾਲੇ ਮਾਹੌਲ ਤੇ ਮਹਿੰਗਾਈ ਦੇ ਮੱਦੇਨਜ਼ਰ ਚੁੱਕਿਆ ਹੈ। ਇਸ ਦੇ ਨਾਲ ਹੀ ਕੇਂਦਰੀ ਬੈਂਕ ਨੇ ਚਾਲੂ ਵਿੱਤੀ ਸਾਲ 2022-23 ਲਈ ਕੁੱਲ ਘਰੇਲੂ ਉਤਪਾਦ(ਜੀਡੀਪੀ) ਵਿਕਾਸ ਦਰ ਦਾ ਅਨੁਮਾਨ ਸੱਤ ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ। ਰੈਪੋ ਦਰ ਵਿੱਚ ਵਾਧੇ ਦਾ ਮਤਲਬ ਹੈ ਕਿ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਤੋਂ ਉਧਾਰ ਲੈਣਾ ਮਹਿੰਗਾ ਹੋਵੇਗਾ ਅਤੇ ਮੌਜੂਦਾ ਕਰਜ਼ਿਆਂ ਦੀ ਮਹੀਨਾਵਾਰ ਕਿਸ਼ਤ (ਈਐੱਮਆਈ) ਵਧੇਗੀ। ਇਸ ਬਾਰੇ ਐਲਾਨ ਅੱਜ ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All