DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਰੰਮਤ ਲਈ ਦੋ ਸੜਕਾਂ ਇਕੱਠੀਆਂ ਪੁੱਟਣ ਕਾਰਨ ਬੱਸ ਅਪਰੇਟਰ ਤੇ ਯਾਤਰੀ ਪ੍ਰੇਸ਼ਾਨ

ਸਮਾਲ ਬੱਸ ਅਪਰੇਟਰ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਪ੍ਰਧਾਨ ਰਜਿੰਦਰ ਸਿੰਘ ਨਾਮਧਾਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੱਸ ਅਪਰੇਟਰਾਂ ਵੱਲੋਂ ਮਾਨਸਾ ਤੋਂ ਬੁਢਲਾਡਾ ਜਾਣ ਅਤੇ ਆਉਣ ਵਾਲੀਆਂ ਦੋ ਮੇਨ ਸੜਕਾਂ ਨੂੰ ਇਕੱਠਿਆਂ ਹੀ ਮੁਰੰਮਤ ਲਈ ਪੁੱਟਣ ਕਾਰਨ ਆ ਰਹੀਆਂ...

  • fb
  • twitter
  • whatsapp
  • whatsapp
featured-img featured-img
ਮਾਨਸਾ ਤੋਂ ਬੁਢਲਾਡਾ ਨੂੰ ਜਾਂਦੀ ਸੜਕ ਦੀ ਝਲਕ। -ਫੋਟੋ:ਮਾਨ
Advertisement

ਸਮਾਲ ਬੱਸ ਅਪਰੇਟਰ ਵੈਲਫੇਅਰ ਐਸੋਸੀਏਸ਼ਨ ਮਾਨਸਾ ਦੀ ਇਕੱਤਰਤਾ ਪ੍ਰਧਾਨ ਰਜਿੰਦਰ ਸਿੰਘ ਨਾਮਧਾਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਦੌਰਾਨ ਬੱਸ ਅਪਰੇਟਰਾਂ ਵੱਲੋਂ ਮਾਨਸਾ ਤੋਂ ਬੁਢਲਾਡਾ ਜਾਣ ਅਤੇ ਆਉਣ ਵਾਲੀਆਂ ਦੋ ਮੇਨ ਸੜਕਾਂ ਨੂੰ ਇਕੱਠਿਆਂ ਹੀ ਮੁਰੰਮਤ ਲਈ ਪੁੱਟਣ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਰਜਿੰਦਰ ਸਿੰਘ ਨਾਮਧਾਰੀ, ਅੰਗਰੇਜ਼ ਸਿੰਘ ਨੇ ਦੱਸਿਆ ਕਿ ਮਾਨਸਾ ਤੋਂ ਬੁਢਲਾਡਾ ਜਾਣ ਲਈ ਇੱਕ ਰਾਹ ਮਾਨਸਾ ਕਚਹਿਰੀ ਦੇ ਅੱਗੇ ਤੋਂ ਹੋ ਕੇ ਜਾਂਦਾ ਹੈ ਅਤੇ ਦੂਜਾ ਮਾਨਸਾ ਖੁਰਦ ਹੁੰਦੇ ਹੋਏ ਪੈਟਰੋਲ ਪੰਪ, ਜੋ ਬੱਸ ਅੱਡੇ ਦੇ ਬਿਲਕੁਲ ਨੇੜੇ ਹੈ, ਨੂੰ ਠੇਕੇਦਾਰਾਂ ਵੱਲੋਂ ਪੁੱਟਣ ਕਾਰਨ ਬੱਸਾਂ ਨੂੰ ਕਾਲਜ ਰੋਡ ਹੋ ਕੇ ਆਉਣਾ ਪੈਂਦਾ ਹੈ, ਜਿਸ ਨਾਲ ਰਸਤਾ ਲੰਬਾ ਹੋ ਜਾਣ ਕਰਕੇ ਹਰ ਬੱਸ ਆਪਣੇ ਨਿਰਧਾਰਤ ਟਾਈਮ ਤੋਂ ਲੇਟ ਹੁੰਦੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਯਾਤਰੀਆਂ ਨੂੰ ਆਪਣੀ ਮੰਜ਼ਿਲ ’ਤੇ ਪਹੁੰਚਣ ਵਿੱਚ ਦੇਰੀ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਨੋਂ ਰਸਤਿਆਂ ਦੇ ਪੁੱਟ ਜਾਣ ਕਾਰਨ ਕਾਰ, ਮੋਟਰਸਾਈਕਲ ਅਤੇ ਪੈਦਲ ਲੰਘਣ-ਟੱਪਣ ਵਾਲਿਆਂ ਨੂੰ ਮੁਸ਼ਕਲ ਪੇਸ਼ ਆਉਂਦੀ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਵੜਨ ਲਈ ਸਿਵਾਏ ਡੀ ਸੀ ਦੀ ਰਿਹਾਇਸ਼ ਅੱਗੋਂ ਦੀ ਜਾਂਦੀ ਸੜਕ ਤੋਂ ਇਲਾਵਾ ਹੋਰ ਕੋਈ ਵੀ ਸੜਕ ਰਾਹਗੀਰਾਂ ਲਈ ਯੋਗ ਨਹੀਂ ਹੈ। ਉਨ੍ਹਾਂ ਇੱਕ ਰਸਤਾ ਜਲਦੀ ਤੋਂ ਜਲਦੀ ਚਾਲੂ ਕਰਨ ਦੀ ਮੰਗ ਕੀਤੀ ਹੈ।

ਭਦੌੜ-ਛੰਨਾ ਸੜਕ ਅਧੂਰੀ ਰਹਿਣ ਖ਼ਿਲਾਫ਼ ਧਰਨਾ

ਭਦੌੜ (ਰਾਜਿੰਦਰ ਵਰਮਾ): ਇੱਥੇ ਭਦੌੜ ਤੋਂ ਛੰਨਾ ਗੁਲਾਬ ਸਿੰਘ ਵਾਲਾ ਨੂੰ ਜਾਂਦੀ ਸੜਕ ਦਾ ਕੰਮ ਸਾਲ ਤੋਂ ਰੁਕਣ ਕਾਰਨ ਲੋਕਾਂ ਨੂੰ ਆਉਂਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਭਦੌੜ ਦੇ ਸੰਯੁਕਤ ਮੋਰਚੇ ਵੱਲੋਂ ਧਰਨਾ ਲਗਾ ਕੇ ਸੜਕ ਨੂੰ ਜਲਦੀ ਬਣਾਉਣ ਦੀ ਮੰਗ ਕੀਤੀ ਗਈ। ਧਰਨੇ ਵਿੱਚ ਪੁੱਜੀਆਂ ਵੱਖ ਵੱਖ ਕਿਸਾਨ ਜਥੇਬੰਦੀਆਂ, ਪਿੰਡ ਛੰਨਾ ਗੁਲਾਬ ਸਿੰਘ ਵਾਲਾ ਅਤੇ ਭਦੌੜ ਦੀਆਂ ਪੰਚਾਇਤਾਂ ਦੇ ਆਗੂਆਂ ਕੁਲਵੰਤ ਸਿੰਘ ਮਾਨ, ਭੋਲਾ ਸਿੰਘ ਛੰਨਾ, ਕਾਲਾ ਜੈਦ ,ਰਾਮ ਸਿੰਘ ਸ਼ਹਿਣਾ, ਗੁਰਚਰਨ ਸਿੰਘ ਧਾਲੀਵਾਲ, ਛਿੰਦਾ ਸਿੰਘ, ਸੁਖਦੇਵ ਸਿੰਘ, ਬਿੰਦਰਪਾਲ ਕੌਰ ਨੇ ਕਿਹਾ ਕਿ ਇਸ ਸੜਕ ਨੂੰ ਲੈ ਕੇ ਵੀ ਬਹੁਤ ਵਾਰ ਸਬੰਧਤ ਅਧਿਕਾਰੀਆਂ ਨੂੰ ਕਈ ਵਾਰ ਕਿਹਾ ਜਾ ਚੁੱਕਿਆ ਪਰ ਪਰਨਾਲਾ ਉਥੇ ਦਾ ਉਥ ਹੈ। ਉਨ੍ਹਾਂ ਕਿਹਾ ਕਿ ਹਾੜ੍ਹੀ ਦਾ ਸੀਜ਼ਨ ਆਉਣ ਵਾਲਾ ਹੈ। ਕਸਬੇ ਸਣੇ ਪਿੰਡਾਂ ਤੋਂ ਆਉਂਦੇ ਸਾਰੇ ਰਸਤਿਆਂ ਦੀ ਹਾਲਤ ਖਸਤਾ ਹਾਲ ਹੈ। ਉਨ੍ਹਾਂ ਕਿਹਾ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਸੜਕ ਦਾ ਕੰਮ ਸ਼ੁਰੂ ਨਾ ਕੀਤਾ ਗਿਆ ਤਾਂ ਲੰਮਾ ਸੰਘਰਸ਼ ਵਿੱਢਿਆ ਜਾਵੇਗਾ। ਧਰਨੇ ਦੌਰਾਨ ਪੁੱਜੇ ਐਕਸੀਅਨ ਕੁਲਦੀਪ ਸਿੰਘ, ਐੱਸ ਡੀ ਓ ਪ੍ਰਦੀਪ ਸਿੰਘ, ਜੇ ਈ ਅਮਰਪਾਲ ਸਿੰਘ ਨੇ ਸਬੰਧਤ ਠੇਕੇਦਾਰ ਨੂੰ ਮੌਕੇ ’ਤੇ ਬੁਲਾ ਕੇ ਸੜਕ ਦਾ ਬਿਨਾਂ ਕਿਸੇ ਦੇਰੀ ਤੋਂ ਕੰਮ ਚਲਾਉਣ ਦੇ ਨਿਰਦੇਸ਼ ਦਿੱਤੇ।

Advertisement
Advertisement
×