ਜਾਨ ’ਤੇ ਖੇਡ ਕੇ ਸੱਪਾਂ ਦੀ ਜਾਨ ਬਚਾਉਂਦੇ ਨੇ ਨੌਜਵਾਨ

* ਸਵਾ ਦੋ ਮਹੀਨਿਆਂ ਵਿੱਚ ਫੜੇ 350 ਤੋਂ ਵੱਧ ਸੱਪ; * ਸੁਰੱਖਿਅਤ ਥਾਵਾਂ ’ਤੇ ਛੱਡੇ

ਜਾਨ ’ਤੇ ਖੇਡ ਕੇ ਸੱਪਾਂ ਦੀ ਜਾਨ ਬਚਾਉਂਦੇ ਨੇ ਨੌਜਵਾਨ

ਬਠਿੰਡਾ ਦੀ ਥਰਮਲ ਕਲੋਨੀ ’ਚੋਂ ਕਾਬੂ ਕੀਤਾ ਗਿਆ ਸੱਪ ਦਿਖਾਉਂਦਾ ਹੋਇਆ ਸਨੇਕ ਕੈਚਰ ਟੀਮ ਦਾ ਮੈਂਬਰ ਰਾਜਵਿੰਦਰ ਧਾਲੀਵਾਲ।

ਸੁਖਜੀਤ ਮਾਨ
ਬਠਿੰਡਾ, 13 ਜੁਲਾਈ

ਅੰਤਾਂ ਦੀ ਪੈ ਰਹੀ ਗਰਮੀ ਅਤੇ ਮੀਂਹ ਨਾਲ ਖੁੱਡਾਂ ’ਚ ਪਾਣੀ ਭਰ ਜਾਣ ਕਾਰਨ ਸੱਪ ਅਬਾਦੀ ਵੱਲ ਨੂੰ ਮੇਲ੍ਹਣ ਲੱਗਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਜਾਨ ਗੁਆਉਣੀ ਪੈਂਦੀ ਹੈ।

ਇੱਥੋਂ ਦੇ ਨੌਜਵਾਨਾਂ ਨੇ ਸੱਪਾਂ ਨੂੰ ਬਚਾਉਣ ਦਾ ਬੀੜਾ ਉਠਾਇਆ ਹੈ। ਸਮਾਜ ਸੇਵੀ ਸੰਸਥਾਵਾਂ ਦੀਆਂ ਸੱਪ ਫੜਨ ਵਾਲੀਆਂ ਕਈ ਟੀਮਾਂ ਉਨ੍ਹਾਂ ਨੂੰ ਬਚਾਉਣ ’ਚ ਰੁੱਝੀਆਂ ਹੋਈਆਂ ਹਨ। ਪਿਛਲੇ ਕਰੀਬ ਸਵਾ ਦੋ ਮਹੀਨਿਆਂ ਵਿੱਚ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ਤੋਂ 350 ਤੋਂ ਵੱਧ ਸੱਪ ਫੜੇ ਜਾ ਚੁੱਕੇ ਹਨ, ਜਿਨ੍ਹਾਂ ਰੋਜ਼ਾਨਾ ਔਸਤਨ ਚਾਰ ਤੋਂ ਵੱਧ ਬਣਦਾ ਹੈ। ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦੱਸਦੇ ਹਨ ਕਿ ਇਨ੍ਹਾਂ ਦਿਨਾਂ ਵਿੱਚ ਹਰੇਕ ਕਿਸਮ ਦੇ ਸੱਪ ਖੁੱਡਾਂ ’ਚੋਂ ਬਾਹਰ ਨਿਕਲਦੇ ਹਨ, ਪਰ ਸਭ ਤੋਂ ਵੱਧ ਗਿਣਤੀ ਕੋਬਰਾ ਅਤੇ ਰੈਟ ਸਨੇਕ ਦੀ ਹੈ। ਸਨੇਕ ਕੈਚਰ ਟੀਮ ਦੇ ਮੈਂਬਰ ਰਾਜਵਿੰਦਰ ਧਾਲੀਵਾਲ ਨੇ ਅੱਜ ਸ਼ਹਿਰ ਦੇ ਦੁੱਗਲ ਪੈਲੇਸ ਨੇੜਿਓਂ ਖ਼ਤਰਨਾਕ ਕੋਬਰਾ ਕਾਬੂ ਕੀਤਾ।

ਇਸ ਤੋਂ ਪਹਿਲਾਂ ਜਗਦੀਪ ਸਿੰਘ ਗਿੱਲਪੱਤੀ, ਰਾਜਵਿੰਦਰ ਸਿੰਘ ਧਾਲੀਵਾਲ, ਗੌਤਮ ਸ਼ਰਮਾ, ਜਨੇਸ਼ ਜੈਨ ਤੇ ਮੋਨੂੰ ਸ਼ਰਮਾ ਨੇ ਅਜੀਤ ਰੋਡ, ਨਹਿਰ ਨੇੜੇ ਸਥਿਤ ਸ਼ਿਵਬਾੜੀ ਮੰਦਰ, ਲਾਲ ਸਿੰਘ ਬਸਤੀ, ਨਾਮਦੇਵ ਰੋਡ, ਮੰਦਰ ਕਲੋਨੀ, ਥਰਮਲ ਕਲੋਨੀ, ਮਾਡਲ ਟਾਊਨ ਫੇਸ-1, ਢਿੱਲੋਂ ਬਸਤੀ, ਨਰੂਆਣਾ ਰੋਡ, ਪਰਸਰਾਮ ਨਗਰ ਆਦਿ ਖੇਤਰਾਂ ‘ਚੋਂ ਇੱਕ ਦਿਨ ਵਿੱਚ ਰੈਟ ਸਨੇਕ, ਕੋਬਰਾ, ਕਾਮਨ ਕੁਕਰੀ, ਵੋਲਫ ਸਨੇਕ ਅਤੇ ਗੋਲਡਨ ਸੇਂਡ ਬੋਆ ਨਸਲ ਸਣੇ ਕੁੱਲ 11 ਸੱਪ ਫੜੇ ਸਨ।

ਸਹਿਯੋਗ ਵੈਲਫੇਅਰ ਸੁਸਾਇਟੀ ਦੇ ਵਾਲੰਟੀਅਰ ਗੁਰਵਿੰਦਰ ਸ਼ਰਮਾ ਨੇ ਦੱਸਿਆ ਕਿ ਉਹ ਹੁਣ ਤੱਕ 54-55 ਦੇ ਕਰੀਬ ਸੱਪਾਂ ਨੂੰ ਵੱਖ-ਵੱਖ ਘਰਾਂ ’ਚੋਂ ਫੜ ਕੇ ਸੁਰੱਖਿਅਤ ਥਾਵਾਂ ’ਤੇ ਛੱਡ ਚੁੱਕਾ ਹੈ। ਇਸ ਤੋਂ ਇਲਾਵਾ 10 ਗੋਹਾਂ ਦੀ ਵੀ ਜਾਨ ਬਚਾਈ ਹੈ।

ਸਮਾਜ ਸੇਵੀ ਸੋਨੂੰ ਮਹੇਸ਼ਵਰੀ ਹੁਣ ‘ਸੱਪਾਂ ਵਾਲੇ ਸੋਨੂੰ’ ਦੇ ਨਾਂਅ ਨਾਲ ਮਸ਼ਹੂਰ ਹੈ। ਉਨ੍ਹਾਂ ਦੱਸਿਆ ਕਿ ਜਦੋਂ ਸ਼ਹਿਰੀ ਆਬਾਦੀ ਜਾਂ ਨੇੜਲੇ ਪਿੰਡਾਂ ਵਿੱਚ ਕੋਈ ਸੱਪ ਨਿਕਲਦਾ ਹੈ ਤਾਂ ਲੋਕ ਫੋਨ ਕਰਕੇ ਪੁੱਛਦੇ ਹਨ ਕਿ ‘ਹੈਲੋ, ਸੋਨੂੰ ਸੱਪਾਂ ਵਾਲਾ ਬੋਲਦੈ’ ਤਾਂ ਉਹ ਸੂਚਨਾ ਮਿਲਣ ’ਤੇ ਤੁਰੰਤ ਪਹੁੰਚ ਜਾਂਦੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਸ੍ਰੀਨਗਰ ਜ਼ਿਲ੍ਹੇ ’ਚੋਂ ਕਰਫਿਊ ਹਟਾਇਆ

ਕੋਵਿਡ-19 ਮਹਾਮਾਰੀ ਕਰਕੇ ਲਾਈਆਂ ਪਾਬੰਦੀਆਂ ਪਹਿਲਾਂ ਵਾਂਗ ਰਹਿਣਗੀਆਂ ਜਾ...

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਇਮਰਾਨ ਖ਼ਾਨ ਸਰਕਾਰ ਵੱਲੋਂ ਪਾਕਿਸਤਾਨ ਦਾ ਨਵਾਂ ਸਿਆਸੀ ਨਕਸ਼ਾ ਜਾਰੀ

ਜੰਮੂ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਤੇ ਲੱਦਾਖ ਦੇ ਇਕ ਹਿੱਸੇ, ਜੂਨਾਗੜ੍ਹ ...

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਮੋਦੀ ਵੱਲੋਂ ਅਯੁੱਧਿਆ ਵਿਚ ‘ਭੂਮੀ ਪੂਜਨ’ ਅੱਜ

ਰਾਮ ਮੰਦਰ ਦੀ ਉਸਾਰੀ ਦਾ ਨੀਂਹ ਪੱਥਰ ਰੱਖਣਗੇ ਪ੍ਰਧਾਨ ਮੰਤਰੀ; ਸੰਤਾਂ ਤੇ...

ਸ਼ਹਿਰ

View All