ਔਰਤਾਂ ਨੇ ਸੰਭਾਲੀ ਜਨਤਕ ਸੰਘਰਸ਼ ਦੀ ਕਮਾਨ

ਦੁੱਖਾਂ ਦਾ ਦਸਹਿਰਾ ਮਨਾਊਣਗੇ ਲੋਕ; ਸ਼ਹਿਰੀਆਂ ਨੇ ਪੁਤਲਿਆਂ ਦਾ ਖ਼ਰਚ ਓਟਿਆ

ਔਰਤਾਂ ਨੇ ਸੰਭਾਲੀ ਜਨਤਕ ਸੰਘਰਸ਼ ਦੀ ਕਮਾਨ

ਬਠਿੰਡਾ ਜ਼ਿਲ੍ਹੇ ਦੇ ਜੀਦਾ ਟੌਲ ਪਲਾਜ਼ੇ ’ਤੇ ਬੀਬੀਆਂ ਦਾ ਵਿਸ਼ਾਲ ਇਕੱਠ। -ਫੋਟੋ: ਪੰਜਾਬੀ ਟ੍ਰਿਬਿਊਨ

ਸ਼ਗਨ ਕਟਾਰੀਆ
ਬਠਿੰਡਾ, 21 ਅਕਤੂਬਰ
ਆਪਣੇ ਦੁੱਖਾਂ ਦਾ ਦਸਹਿਰਾ ਮਨਾਉਣ ਲਈ ਹਾਲੀ-ਪਾਲੀ ਤਿਆਰੀ ’ਚ ਜੁਟੇ ਹੋਏ ਹਨ। ਲਹਿਰ ਲਈ ਵੱਧ ਤਸੱਲੀ ਇਹ ਹੈ ਕਿ ਦੇਸ਼ ਦੀ ਅੱਧੀ ਵਸੋਂ ਗਿਣੀ ਜਾਂਦੀ ਨਾਰੀ ਸ਼ਕਤੀ, ਚੰਡੀ ਬਣ ਰਣ-ਤੱਤੇ ’ਚ ਪੁਰਸ਼ਾਂ ਦੇ ਬਰਾਬਰ ਭੂਮਿਕਾ ਨਿਭਾ ਰਹੀ ਹੈ। ਭਾਕਿਯੂ (ਉਗਰਾਹਾਂ) ਦੀ ਸੂਬਾਈ ਆਗੂ ਹਰਿੰਦਰ ਬਿੰਦੂ ਨੇ ਕਿਹਾ ਕਿ ਅਜੋਕੇ ਦੌਰ ਦੀ ਕਿਸੇ ਲਹਿਰ ਲਈ ਇਹ ਮਾਣ ਹੈ ਕਿ ਔਰਤਾਂ ਨੇ ਅੱਗੇ ਹੋ ਕੇ ਜਨਤਕ ਲਹਿਰ ਦੀ ਗੁਰਜ ਸੰਭਾਲੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਸ ਵੇਲੇ ਆਪਣੀ ਛੇ ਮਹੀਨਿਆਂ ਦੀ ਮਿਹਨਤ ਖੇਤਾਂ ’ਚੋਂ ਸੰਭਾਲ ਰਿਹਾ ਹੈ ਤਾਂ ਉਸ ਦੀ ਗ਼ੈਰਹਾਜ਼ਰੀ ਨਾਲ ਕਿਸਾਨ ਮੋਰਚੇ ’ਚ ਸੱਖਣੀ ਥਾਂ ਘਰਾਂ ’ਚੋਂ ਆ ਕੇ ਸੁਆਣੀਆਂ ਭਰ ਰਹੀਆਂ ਹਨ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ 25 ਅਕਤੂਬਰ ਨੂੰ ਦਸਹਿਰੇ ਦੀਆਂ ਤਿਆਰੀਆਂ ਸਿਖ਼ਰਾਂ ’ਤੇ ਹਨ। ਉਨ੍ਹਾਂ ਦੱਸਿਆ ਕਿ ਦਸਹਿਰੇ ਮੌਕੇ ਪ੍ਰਧਾਨ ਮੰਤਰੀ ਅਤੇ ਉਸ ਦੇ ਕਾਰਪੋਰੇਟ ਯਾਰਾਂ ਦੇ ਪੁਤਲੇ ਸਾੜੇ ਜਾਣਗੇ। ਅਜੋਕੇ ਰਾਵਣਾਂ ਦੀ ਹਿੱਕ ਸਾੜਨ ਲਈ ਸਮਾਜ ਦੇ ਹਰ ਵਰਗ ’ਚ ਅੰਤਾਂ ਦਾ ਉਤਸ਼ਾਹ ਹੈ। ਉਨ੍ਹਾਂ ਕਿਹਾ ਕਿ ਸਾਂਝੇ ਦੁਸ਼ਮਣ ਨਾਲ ਰਲ ਕੇ ਸਿੱਝਣ ਲਈ ਸ਼ਹਿਰੀਆਂ ਵੱਲੋਂ ਲਾਮਿਸਾਲ ਉਤਸ਼ਾਹੀ ਹਮਾਇਤ ਮਿਲੀ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਬੁੱਤਾਂ ਨੂੰ ਤਿਆਰ ਕਰਨ ਤੋਂ ਲੈ ਕੇ ਫੂਕੇ ਜਾਣ ਤੱਕ ਦੇ ਸਾਰੇ ਖ਼ਰਚੇ ਸ਼ਹਿਰ ਵਾਸੀਆਂ ਵੱਲੋਂ ਓਟੇ ਜਾ ਰਹੇ ਹਨ। ਮਾਨ ਨੇ ਕਿਹਾ ਕਿ ਉਂਜ ਤਾਂ ਮਾਲਵੇ ਅੰਦਰ ਭਾਜਪਾ ਦਾ ਕੋਈ ਵੀ ਕੱਦਾਵਰ ਆਗੂ ਨਹੀਂ ਪਰ ਇਸ ਦੇ ਬਾਵਜੂਦ ਦੋਇਮ ਦਰਜੇ ਦੇ ਆਗੂਆਂ ਦਾ ਰਾਮਪੁਰਾ ਅਤੇ ਭੁੱਚੋ ਵਿੱਚ ਪ੍ਰਦਰਸ਼ਨੀ ਵਿਰੋਧ ਚੱਲ ਰਿਹਾ ਹੈ। ਇਸ ਦੌਰਾਨ ਜ਼ਿਲ੍ਹੇ ’ਚ ਧਰਨੇ 21ਵੇਂ ਦਿਨ ਵੀ ਜਾਰੀ ਰਹੇ। ਰੇਲ ਲਾਈਨਾਂ ਤੇ ਪੂੰਜੀਪਤੀਆਂ ਦੇ ਵਪਾਰਕ ਸਥਾਨਾਂ ’ਤੇ ਵਿਦਰੋਹੀ ਨਾਅਰਿਆਂ ਦੀ ਗੂੰਜ ਬਰਕਰਾਰ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All