ਰਜਬਾਹੇ ’ਚੋਂ ਅਣਪਛਾਤੀ ਲਾਸ਼ ਬਰਾਮਦ

ਰਜਬਾਹੇ ’ਚੋਂ ਅਣਪਛਾਤੀ ਲਾਸ਼ ਬਰਾਮਦ

ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 3 ਅਗਸਤ

ਪਿੰਡ ਵਿਰਕ ਖੁਰਦ ਨੇੜਿਓਂ ਲੰਘਦੇ ਰਜਬਾਹੇ ’ਚੋਂ ਇਕ ਅਣਪਛਾਤੀ ਮ੍ਰਿਤਕ ਦੇਹ ਮਿਲੀ ਹੈ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬ੍ਰਿਗੇਡ ਟੀਮ ਦੇ ਜੱਗਾ ਸਿੰਘ ਤੇ ਰਾਜਿੰਦਰ ਕੁਮਾਰ ਨੇ ਮੌਕੇ ’ਤੇ ਪਹੁੰਚ ਕੇ ਬੱਲੂਆਣਾ ਪੁਲੀਸ ਚੌਕੀ ਦੇ ਕਰਮਚਾਰੀਆਂ ਦੀ ਮੌਜੂਦਗੀ ਵਿਚ ਲਾਸ਼ ਨੂੰ ਰਜਬਾਹੇ ’ਚੋਂ ਬਾਹਰ ਕੱਢਿਆ। ਸ਼ਨਾਖ਼ਤ ਲਈ ਉਸ ਕੋਲੋਂ ਕੋਈ ਵੀ ਵਸਤੂ ਨਾ ਮਿਲਣ ਕਰਕੇ ਲਾਸ਼ ਨੂੰ ਸਿਵਲ ਹਸਪਤਾਲ ਬਠਿੰਡਾ ਰੱਖ ਦਿੱਤਾ ਗਿਆ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All