ਕਰਜ਼ੇ ਹੇਠ ਆਏ ਨੌਜਵਾਨ ਨੇ ਫਾਹਾ ਲਿਆ
ਧਰਮਪਾਲ ਸਿੰਘ ਤੂਰ ਸੰਗਤ ਮੰਡੀ, 24 ਅਗਸਤ ਥਾਣਾ ਸੰਗਤ ਅਧੀਨ ਆਉਂਦੀ ਨਰ ਸਿੰਘ ਕਲੋਨੀ ਦੇ ਨੌਜਵਾਨ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਐੱਸਆਈ ਚੇਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (32) ਦੀ ਪਤਨੀ ਸੋਨੂੰ ਨੇ ਪੁਲੀਸ ਕੋਲ ਲਿਖਵਾਏ ਬਿਆਨ...
Advertisement
ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 24 ਅਗਸਤ
Advertisement
ਥਾਣਾ ਸੰਗਤ ਅਧੀਨ ਆਉਂਦੀ ਨਰ ਸਿੰਘ ਕਲੋਨੀ ਦੇ ਨੌਜਵਾਨ ਨੇ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ। ਐੱਸਆਈ ਚੇਤ ਸਿੰਘ ਨੇ ਦੱਸਿਆ ਕਿ ਬਲਜਿੰਦਰ ਸਿੰਘ (32) ਦੀ ਪਤਨੀ ਸੋਨੂੰ ਨੇ ਪੁਲੀਸ ਕੋਲ ਲਿਖਵਾਏ ਬਿਆਨ ਵਿੱਚ ਦੋਸ਼ ਲਾਏ ਹਨ ਕਿ ਉਸ ਦੇ ਪਤੀ ਨੇ ਕੁਝ ਸਮਾਂ ਪਹਿਲਾਂ ਲਾਡੀ ਸਿੰਘ ਵਾਸੀ ਡੱਬਵਾਲੀ ਨਾਲ ਸਾਂਝੀ ਮਹਿੰਦਰਾ ਪਿੱਕਅੱਪ ਗੱਡੀ ਲਈ ਸੀ। ਬਲਜਿੰਦਰ ਸਿੰਘ ਆਰਥਿਕ ਤੰਗੀ ਕਾਰਨ ਗੱਡੀ ਦੇ ਕਰਜ਼ੇ ਦੀਆਂ 3-4 ਕਿਸ਼ਤਾਂ ਨਹੀ ਭਰ ਸਕਿਆ ਸੀ, ਜਿਸ ਤੋਂ ਬਾਅਦ ਲਾਡੀ ਸਿੰਘ 22 ਅਗਸਤ ਨੂੰ ਘਰੋਂ ਗੱਡੀ ਲੈ ਗਿਆ। ਇਸ ਕਰਕੇ ਬਲਜਿੰਦਰ ਸਿੰਘ ਪ੍ਰੇਸ਼ਾਨ ਰਹਿਣ ਲੱਗਿਆ। ਇਸੇ ਕਾਰਨ ਉਸ ਨੇ ਫਾਹਾ ਲੈ ਲਿਆ। ਥਾਣਾ ਸੰਗਤ ਵੱਲੋਂ ਪਤਨੀ ਦੇ ਬਿਆਨ ’ਤੇ ਡੀਸੀ ਸਿੰਘ ਤੇ ਉਸ ਦੇ ਪੁੱਤ ਲਾਡੀ ਸਿੰਘ ਅਤੇ ਬਿੰਦਰ ਸਿੰਘ ਵਾਸੀ ਪਥਰਾਲਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
Advertisement