ਮੀਂਹ ਮਗਰੋਂ ਮੌਸਮ ਹੋਇਆ ਸੁਹਾਵਣਾ

ਮੀਂਹ ਮਗਰੋਂ ਮੌਸਮ ਹੋਇਆ ਸੁਹਾਵਣਾ

ਪੱਤਰ ਪ੍ਰੇਰਕ

ਬਠਿੰਡਾ, 28 ਜੁਲਾਈ

ਬਠਿੰਡਾ ਖੇਤਰ ਵਿੱਚ ਅੱਜ ਦੇਰ ਸ਼ਾਮ ਕੁਝ ਖੇਤਰਾਂ ਵਿੱਚ ਹਲਕੀ ਬੂੰਦਾ-ਬਾਂਦੀ ਕਾਰਨ ਮੌਸਮ ਖ਼ੁਸ਼ਗਵਾਰ ਹੋ ਗਿਆ। ਮੌਸਮ ਵਿਭਾਗ ਨੇ ਮਾਲਵਾ ਖੇਤਰ ਵਿੱਚ ਮੀਂਹ ਦੀ ਪੇਸ਼ੀਗਨੋਈ ਕੀਤੀ ਸੀ। ਪਿਛਲੇ ਦੋ-ਤਿੰਨ ਦਿਨਾਂ ਦੀ ਬੱਦਲਵਾਈ ਮਗਰੋਂ ਅੱਜ ਸ਼ਾਮ ਹਲਕੀ ਬੂੰਦਾ-ਬਾਂਦੀ ਹੋਈ ਤਾਂ ਸ਼ਾਮ ਮੌਕੇ ਠੰਢੀਆਂ ਹਵਾਵਾਂ ਦਾ ਬੁੱਲ੍ਹੇ ਵੀ ਆਏ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰ ਕੈਂਪਸ ਅਨੁਸਾਰ ਅੱਜ ਬੱਦਲਵਾਈ ਬਣੀ ਰਹੀ। ਬਠਿੰਡਾ ’ਚ ਘੱਟ ਤੋਂ ਘੱਟ ਤਾਪਮਾਨ 26.5 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 31.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਯੂਨੀਵਰਸਿਟੀ ਤੋਂ ਮਿਲੀ ਰਿਪੋਰਟ ਮੁਤਾਬਕ 29 ਜੁਲਾਈ ਤੱਕ ਤੇਜ਼ ਹਵਾਵਾਂ ਚੱਲਣਗੀਆਂ ਤੇ ਦਰਮਿਆਨੀ ਬਾਰਸ਼ ਹੋਵੇਗੀ।

ਟੱਲੇਵਾਲ (ਪੱਤਰ ਪ੍ਰੇਰਕ): ਬਰਨਾਲਾ ਜ਼ਿਲ੍ਹੇ ਵਿੱਚ ਅੱਜ ਦੇਰ ਰਾਤ ਤੋਂ ਸ਼ੁਰੂ ਹੋਈ ਹਲਕੀ ਕਿਣਮਿਣ ਨੇ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਦਿੱਤੀ ਹੈ। ਰਾਤ ਤੋਂ ਸ਼ੁਰੂ ਹੋਇਆ ਮੀਂਹ ਬੁੱਧਵਾਰ ਸਾਰਾ ਦਿਨ ਪੈਂਦਾ ਰਿਹਾ, ਜਿਸ ਨਾਲ ਮੌਸਮ ਠੰਢਾ ਹੋ ਗਿਆ ਹੈ। ਇਸ ਮੀਂਹ ਨਾਲ ਜਿੱਥੇ ਲੋਕਾਂ ਨੂੰ ਗਰਮੀ ਤੋਂ ਨਿਜ਼ਾਤ ਮਿਲੀ ਹੈ, ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ ਕਿਉਂਕਿ ਝੋਨੇ ਦੀ ਫ਼ਸਲ ਲਈ ਇਹ ਮੀਂਹ ਕਾਫ਼ੀ ਲਾਹੇਵੰਦ ਦੱਸਿਆ ਜਾ ਰਿਹਾ ਹੈ। ਕਿਸਾਨ ਗੁਰਮੀਤ ਸਿੰਘ ਗਾਗੇਵਾਲ ਨੇ ਦੱਸਿਆ ਕਿ ਜੇ ਇਸੇ ਤਰ੍ਹਾਂ ਦੋ ਦਿਨ ਹਲਕੀ ਬਰਸਾਤ ਹੁੰਦੀ ਹੈ ਤਾਂ ਇਸ ਦਾ ਫ਼ਸਲਾਂ ਨੂੰ ਲਾਭ ਹੈ।

ਭਰਵੇਂ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ

ਸ਼ਹਿਣਾ (ਪੱਤਰ ਪ੍ਰੇਰਕ): ਮੌਨਸੂਨ ਆਉਣ ਨਾਲ ਜਿੱਥੇ ਸ਼ਹਿਣਾ ਇਲਾਕੇ ਵਿੱਚ ਪਹਿਲੀ ਬਰਸਾਤ ਦੇ ਨਾਲ ਇਲਾਕਾ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ, ਉੱਥੇ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਉੱਠੇ ਹਨ। ਇਸ ਬਰਸਾਤ ਨਾਲ ਵਾਤਾਵਰਨ ਵੀ ਸਾਫ ਹੋਣ ਦੇ ਆਸਾਰ ਹਨ। ਇਲਾਕੇ ’ਚ ਤਿੰਨ-ਚਾਰ ਦਿਨਾਂ ਤੋਂ ਗਰਮੀ ਦੇ ਨਾਲ-ਨਾਲ ਮੌਸਮ ਹੁੰਮਸ ਭਰਿਆ ਬਣ ਗਿਆ ਸੀ ਪਰ ਮੀਂਹ ਪੈਣ ਨਾਲ ਮੌਸਮ ’ਚ ਠੰਢਕ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਝੋਨੇ ਦੇ ਸੀਜ਼ਨ ’ਚ ਇਹ ਮੀਂਹ ਲਾਹੇਵੰਦ ਸਿੱਧ ਹੋਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All