ਪੰਛੀਆਂ ਦੀਆਂ ਆਵਾਜ਼ਾਂ ਨਾਲ ਗੂੰਜਿਆ ਪਿੰਡ ਮੱਲਣ : The Tribune India

ਪੰਛੀਆਂ ਦੀਆਂ ਆਵਾਜ਼ਾਂ ਨਾਲ ਗੂੰਜਿਆ ਪਿੰਡ ਮੱਲਣ

ਪੰਛੀਆਂ ਦੀਆਂ ਆਵਾਜ਼ਾਂ ਨਾਲ ਗੂੰਜਿਆ ਪਿੰਡ ਮੱਲਣ

ਬੇਨਜ਼ੀਰ ਸਿੰਘ ਬਰਾੜ ਦੀ ਟੀਮ ਪਿੰਡ ਵਿੱਚ ਪੌਦੇ ਵੰਡਦੀ ਹੋਈ।

ਮਨੋਜ ਸ਼ਰਮਾ
ਮੱਲਣ (ਬਠਿੰਡਾ), 2 ਦਸੰਬਰ

ਪੰਜਾਬ ਦੇ ਮੁਕਤਸਰ ਤੇ ਬਠਿੰਡਾ ਜ਼ਿਲ੍ਹੇ ਦੇ ਹੱਦ ’ਤੇ ਵਸਿਆ ਪਿੰਡ ਮੱਲਣ ਪੰਛੀਆਂ ਦਾ ਘਰ ਬਣ ਗਿਆ ਹੈ। ਪਿੰਡ ’ਚ ਹਰ ਰੋਜ਼ ਨਵੇਂ ਪੰਛੀ ਮਹਿਮਾਨ ਵਜੋਂ ਪਿੰਡ ’ਚ ਫੇਰੀ ਪਾਉਂਦੇ ਹਨ। ਜਦੋਂ ਪੂਰੇ ਪੰਜਾਬ ’ਚੋਂ ਪੰਛੀ ਗੁਆਂਢੀ ਸੂਬਿਆ ਵੱਲ ਕੂਚ ਕਰ ਗਏ ਹਨ, ਤਾਂ ਰਾਹਤ ਭਰਿਆ ਕੰਮ ਪਿੰਡ ਮੱਲਣ ਤੋਂ ਹੋਇਆ ਹੈ। ਜਿਸ ਦੀ ਹਵਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ, ਰਾਜਸਥਾਨ ਤੇ ਚੰਡੀਗੜ੍ਹ ਤੱਕ ਪੁੱਜੀ ਹੈ। ਪਿੰਡ ਨੂੰ ਦੇਸ਼ ਵਿਦੇਸ਼ ਤੱਕ ਪਛਾਣ ਦੇਣ ਵਾਲਾ ਵਾਤਾਵਰਣ ਪ੍ਰੇਮੀ ਬੇਨਜ਼ੀਰ ਸਿੰਘ ਬਰਾੜ ਹੈ ਜੋ ਆਪਣੇ ਸੇਵਾਮੁਕਤ ਸਕੂਲ ਪ੍ਰਿੰਸੀਪਲ ਪਿਤਾ ਜਗਰੂਪ ਸਿੰਘ ਦੇ ਨਕਸ਼ੇ ਕਦਮਾਂ ’ਤੇ ਚੱਲ ਰਿਹਾ ਹੈ। ਖੇਤੀਬਾੜੀ ਯੂਨੀਵਰਸਿਟੀ ਵੱਲੋਂ ਗਿੱਦੜਬਾਹਾ ’ਚ ਬਤੌਰ ਫ਼ੀਲਡ ਅਫ਼ਸਰ ਦੀ ਨੌਕਰੀ ਕਰਨ ਵਾਲੇ ਬਰਾੜ ਨੇ ਦੱਸਿਆ ਕਿ ਉਹ ਨਿੱਕੇ ਹੁੰਦਿਆਂ ਹੀ ਆਪਣੇ ਪਾਪਾ ਵੱਲੋਂ ਘਰ ’ਚ ਕੀਤੀ ਜਾਂਦੀ ਬਾਗ਼ਬਾਨੀ ਤੋਂ ਪ੍ਰਭਾਵਿਤ ਹੁੰਦੇ ਸਨ। ਜਿਸ ਦੇ ਆਲ ਦੁਆਲੇ ਹਮੇਸ਼ਾ ਪੰਛੀ ਘੁੰਮਦੇ ਦੇਖਦਾ ਤਾਂ ਉਨ੍ਹਾਂ ਦੀਆਂ ਪੰਛੀਆਂ ਦੀਆਂ ਸੰਗੀਤਕ ਧੁਨਾਂ ਦੇਖ ਮੈਂ ਖ਼ੁਸ਼ ਹੁੰਦਾ। ਉਸ ਵੱਲੋਂ ਪਹਿਲਾਂ ਘਰ ’ਚ ਪਾਲਤੂ ਪੰਛੀਆਂ ਤੇ ਜਾਨਵਰਾਂ ਨੂੰ ਰੱਖਣਾ ਸ਼ੁਰੂ ਕੀਤਾ। ਜਦੋਂ ਉਸ ਨੇ ਸੋਚਿਆ ਕਿ ਇਸ ਤਰ੍ਹਾਂ ਪੰਛੀਆਂ ਨੂੰ ਗ਼ੁਲਾਮ ਰੱਖਣਾ ਗ਼ਲਤ ਹੈ ਤਾਂ ਉਸ ਨੇ ਫ਼ੈਸਲਾ ਲੈਂਦੇ ਹੋਏ ਪੰਛੀਆਂ ਨੂੰ ਆਜ਼ਾਦ ਕਰ ਦਿੱਤਾ। ਬੇਨਜ਼ੀਰ ਜਿੱਥੇ ਪੰਛੀ ਪ੍ਰੇਮੀ ਹੈ ਉੱਥੇ ਵਾਤਾਵਰਣ ਪ੍ਰੇਮੀ ਵੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All