ਬਠਿੰਡਾ ਦੇ ਏਮਜ਼ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਘਟੀ

ਬਠਿੰਡਾ ਦੇ ਏਮਜ਼ ਹਸਪਤਾਲ ’ਚ ਮਰੀਜ਼ਾਂ ਦੀ ਗਿਣਤੀ ਘਟੀ

ਬਠਿੰਡਾ ਦੇ ਏਮਜ਼ ਹਸਪਤਾਲ ਦੀ ਓ.ਪੀ.ਡੀ ਦੀ ਬਾਹਰੀ ਝਲਕ।

ਮਨੋਜ ਸ਼ਰਮਾ
ਬਠਿੰਡਾ, 14 ਜੁਲਾਈ 

ਬਠਿੰਡਾ ਵਿਖੇ ਬਣੇ ਸੂਬੇ ਦੇ ਵੱਡੇ ਦੇਸ਼ ਪੱਧਰੀ ਹਸਪਤਾਲ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿਚ ਸ਼ੁਰੂ ਹੋਈਆਂ ਸਿਹਤ ਸੇਵਾਵਾਂ ਨੂੰ ਕਰੋਨਾ ਵਾਇਰਸ ਦਾ ਗ੍ਰਹਿਣ ਲੱਗ ਗਿਆ ਹੈ। ਬਠਿੰਡਾ ਦੇ ਮਾਲਵੇ ਖੇਤਰ ਤੋਂ ਇਲਾਵਾ ਹਰਿਆਣਾ, ਹਿਮਾਚਲ ਅਤੇ ਰਾਜਸਥਾਨ  ਦੇ ਮਰੀਜ਼ਾਂ ਲਈ ਆਸ ਦੀ ਕਿਰਨ ਬਣ ਇਸ ਹਸਪਤਾਲ ਅੰਦਰ ਮੁੱਢਲੀਆਂ ਸਿਹਤ ਸਹੂਲਤਾਂ ਦੀ ਸ਼ੁਰੂਆਤ ਦਸੰਬਰ ਮਹੀਨੇ ਵਿਚ ਸ਼ੁਰੂ ਹੋ ਗਈ ਸੀ। ਮਰੀਜ਼ਾਂ ਲਈ ਖੋਲ੍ਹੀ ਗਈ ਓ.ਪੀ.ਡੀ ਤੇ ਜਨਵਰੀ ਮਹੀਨੇ ਦੌਰਾਨ ਲੰਮੀਆਂ ਲਾਈਨਾਂ ਦੇਖਣ ਨੂੰ ਮਿਲੀਆਂ ਸਨ। 

 ਦੂਰ ਦੂਰ  ਤੋਂ ਲੋਕ ਸਸਤੇ  ਇਲਾਜ ਲਈ ਪਹੁੰਚ ਕਰਨ ਲੱਗੇ  ਸਨ ਜਿਸ ਕਾਰਨ ਬਠਿੰਡਾ ਏਮਜ਼ ਨੂੰ ਸ਼ੁਰੂਆਤ ਦੌਰ ਵਿਚ ਚੰਗਾ ਹੁੰਗਾਰਾ ਮਿਲਿਆ  ਸੀ। ਜਦੋਂ ਕਿ ਏਮਜ਼ ਕੈਂਪਸ ਅੰਦਰ ਇੱਕ ਵੱਡਾ ਹਸਪਤਾਲ ਟਰੌਮਾ ਸੈਂਟਰ ਤੋਂ ਇਲਾਵਾ ਐਮਬੀਬੀਐਸ ਅਤੇ ਨਰਸਿੰਗ ਦੀ ਪੜ੍ਹਾਈ ਲਈ ਕਾਲਜਾਂ ਅਤੇ ਹੋਸਟਲਾਂ ਦੀਆਂ ਤਿਆਰ ਕੀਤੀਆਂ ਜਾ ਰਹੀਆਂ ਬਿਲਡਿੰਗਾਂ ਦੇ ਕੰਮ ਜ਼ੋਰ ਸ਼ੋਰ ਨਾਲ ਚੱਲ ਰਹੇ ਸਨ ਪਰ ਕਰੋਨਾਵਾਇਰਸ ਨੇ ਦੁਨੀਆ ਭਰ ਦੇ ਜ਼ਿੰਦਗੀ ਦੇ ਪਹੀਏ ਨੂੰ ਥੱਲੇ ਉਤਾਰਨ ਤੋਂ ਬਾਅਦ ਬਠਿੰਡਾ ਏਮਜ਼ ਵਿਚ ਚੱਲ ਰਹੇ ਜੰਗੀ ਪੱਧਰ ਦੇ ਕੰਮ ਨੂੰ ਪਟੜੀ ਤੋਂ ਉਤਾਰਦੇ ਹੋਏ  ਓਪੀਡੀ ਨੂੰ ਗ੍ਰਹਿਣ ਲਗਾ  ਦਿੱਤਾ ਹੈ। ਦਸੰਬਰ 2019 ਦੇ ਆਖ਼ਰੀ ਹਫ਼ਤੇ  ਵਿਚ ਸ਼ੁਰੂ ਹੋਈ ਓ.ਪੀ.ਡੀ ਤੇ ਝਾਤ ਮਾਰੀ ਜਾਵੇ ਤਾਂ ਦਸੰਬਰ ਵਿਚ 1405 ਮਰੀਜ਼ਾਂ ਨੇ ਆਪਣੀ ਸਿਹਤ ਚੈੱਕਅਪ ਕਰਵਾਉਣ ਲਈ ਹਾਜ਼ਰੀ ਲਗਵਾਈ ਅਤੇ ਇਸ ਤਰਾਂ ਹੀ ਜਨਵਰੀ ਦੌਰਾਨ ਹਸਪਤਾਲ ਦੇ ਓ.ਪੀ.ਡੀ ਵਿਚ 13,186 ਵੱਡੀ ਗਿਣਤੀ ਵਿਚ ਮਰੀਜ਼ ਪੁੱਜੇ , ਫਰਵਰੀ ਮਹੀਨੇ ਵਿਚ 25,366 ਮਰੀਜ਼ਾਂ ਨੇ ਸਿਹਤ ਸਹੂਲਤਾਂ ਦਾ ਲਾਹਾ ਲਿਆ, ਪਰ ਮਾਰਚ ਮਹੀਨੇ ਦੇ ਆਖ਼ਰੀ ਹਫ਼ਤੇ ਵਿਚ ਪੰਜਾਬ ਅੰਦਰ ਕਰੋਨਾ ਵਾਇਰਸ ਦਾ ਕਹਿਰ ਵਧਣ ਕਾਰਨ ਕਰਫ਼ਿਊ ਅਤੇ ਲੋਕਡਾਊਨ ਲੱਗਣ ਤੱਕ ਵੀ ਮਾਰਚ ਮਹੀਨੇ ਵਿਚ ਮਰੀਜ਼ਾਂ ਦੀ ਗਿਣਤੀ ਘੱਟ ਕੇ 15,585 ਅਤੇ    ਅਪ੍ਰੈਲ ਮਹੀਨੇ ਵਿਚ 1286 ਰਹਿ ਗਈ ਅਤੇ ਇਸ ਤਰ੍ਹਾਂ  ਮਈ ਮਹੀਨੇ ਦੌਰਾਨ 2227 ਅਤੇ ਜੂਨ ਮਹੀਨੇ ਵਿਚ 4033 ਮਰੀਜ਼ ਬਠਿੰਡਾ ਏਮਜ਼ ਦੀ ਓ.ਪੀ.ਡੀ ਵਿੱਚ ਪੁੱਜੇ। 

ਏਮਜ਼ ਦੇ ਸੁਪਰਡੈਂਟ ਡਾ. ਸਤੀਸ਼ ਗੁਪਤਾ ਦਾ ਕਹਿਣਾ ਹੈ ਕਿ ਕੋਵਿਡ 19 ਤੇ ਚੱਲਦਿਆਂ ਓ.ਪੀ.ਡੀ ਪ੍ਰਭਾਵਿਤ ਹੋਈ ਹੈ ਪਰ ਏਮਜ਼  ਅੰਦਰ ਵੱਡੇ ਇਲਾਜ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੋ ਜਾਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All