ਬਠਿੰਡਾ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ 1700 ਹੋਈ

ਬਠਿੰਡਾ ਵਿੱਚ ਡੇਂਗੂ ਮਰੀਜ਼ਾਂ ਦੀ ਗਿਣਤੀ 1700 ਹੋਈ

ਸਿਹਤ ਵਿਭਾਗ ਦੀ ਡਿਪਟੀ ਡਾਇਰੈਕਟਰ ਡਾ. ਨਿਸ਼ਾ ਸਾਹੀ ਇੱਕ ਕਲੋਨੀ ਦਾ ਦੌਰਾ ਕਰਨ ਮੌਕੇ। ਫੋਟੋ: ਸ਼ਰਮਾ

ਪੱਤਰ ਪ੍ਰੇਰਕ

ਬਠਿੰਡਾ 23 ਅਕਤੂਬਰ

ਬਠਿੰਡਾ ਵਿੱਚ ਲਗਤਾਰ ਵੱਧ ਡੇਂਗੂ ਦੇ ਪ੍ਰਕੋਪ ਨੂੰ ਦੇਖਦਿਆਂ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੀ ਡਿਪਟੀ ਡਾਇਰੈਕਟਰ ਡਾ. ਨਿਸ਼ਾ ਸਾਹੀ ਸ਼ਹੀਦ ਭਾਈ ਮਨੀ ਸਿੰਘ ਸਰਕਾਰੀ ਹਸਪਤਾਲ ਪੁੱਜੇ। ਉਨ੍ਹਾਂ ਹਸਪਤਾਲ ਦੇ ਡੇਂਗੂ ਵਾਰਡ ਦਾ ਦੌਰਾ ਕੀਤਾ ਅਤੇ ਡੇਂਗੂ ਵਾਰਡ ਸਮੇਤ ਹੋਰ ਯੂਨਿਟਾਂ ਵਿੱਚ ਕਮੀਆਂ ਮਿਲਣ ’ਤੇ ਬਠਿੰਡਾ ਹਸਪਤਾਲ ਨੂੰ ਸਖ਼ਤ ਨਿਰਦੇਸ਼ ਦਿੱਤੇ। ਬਠਿੰਡਾ ਅੰਦਰ ਡੇਂਗੂ ਦੀ ਤਾਜ਼ਾ ਰਿਪੋਰਟ ਮੁਤਾਬਿਕ ਮਰੀਜ਼ਾਂ ਦੀ ਗਿਣਤੀ 1700 ਤੋਂ ਪਾਰ ਪੁੱਜ ਗਈ ਹੈ ਜਦੋਂਕਿ ਬਠਿੰਡਾ ਕਾਰਪੋਰੇਸ਼ਨ ਵੱਲੋਂ ਸ਼ਹਿਰ ਵੱਖ-ਵੱਖ ਖੇਤਰਾਂ ਵਿੱਚ ਫੌਗਿੰਗ ਵੀ ਕਰਵਾਈ ਗਈ ਸੀ।

ਡਿਪਟੀ ਡਾਇਰਕੈਟਰ ਨਿਸ਼ਾ ਸਾਹੀ ਨੇ ਸ਼ਹਿਰ ਦੇ ਡੇਂਗੂ ਵਾਰਡਾਂ ਦੌਰਾ ਕੀਤਾ ਅਤੇ ਵੱਖ-ਵੱਖ ਮਹੱਲਿਆਂ ਅੰਦਰ ਵੀ ਖ਼ੁਦ ਜਾ ਕੇ ਡੇਂਗੂ ਮਰੀਜ਼ਾਂ ਦਾ ਹਾਲ ਜਾਣਿਆ ਅਤੇ ਫੀਲਡ ਸਟਾਫ਼ ਨਾਲ ਗੱਲਬਾਤ ਕੀਤੀ। ਇਸ ਦੌਰਾਨ ਨਾਲੋ-ਨਾਲ ਫੌਗਿੰਗ ਵੀ ਜਾਰੀ ਸੀ। ਇਸ ਮੌਕੇ ਸਮਾਜ ਸੇਵੀ ਰਾਧੇ ਸ਼ਾਮ ਨੇ ਡਾ. ਸਾਹੀ ਨਾਲ ਮੁਲਾਕਾਤ ਕਰਦਿਆਂ ਹਸਪਤਾਲ ਦੀ ਲੈਬਾਰਟਰੀ ਯੂਨਿਟ ਵਿੱਚ ਵੱਡੀਆਂ ਕਮੀਆਂ ਬਾਰੇ ਦੱਸਿਆ। ਇਸ ’ਤੇ ਡਿਪਟੀ ਡਾਇਰੈਕਟਰ ਨੇ ਭਰੋਸਾ ਦਵਾਇਆ ਕਿ ਲੈਬਾਂ ਵਿਚ ਸੁਧਾਰ ਕਰਨ ਲਈ ਵਿਭਾਗ ਆਪਣਾ ਕੰਮ ਕਰ ਰਿਹਾ ਹੈ। 

ਸਿਰਸਾ ’ਚ ਸੁਰੱਖਿਆ ਬਲਾਂ ਦੇ ਦੋ ਦਰਜਨ ਤੋਂ ਵੱਧ ਜਵਾਨ ਹੋਏ ਬਿਮਾਰ

ਸਿਰਸਾ (ਪ੍ਰਭੂ ਦਿਆਲ): ਜ਼ਿਲ੍ਹੇ ਵਿੱਚ ਕਰੋਨਾ ਮਗਰੋਂ ਹੁਣ ਡੇਂਗੂ ਦਾ ਕਹਿਰ ਹੈ। ਇੱਕ ਹਫ਼ਤੇ ਵਿੱਚ ਡੇਂਗੂ ਦੇ ਦੋ ਗੁਣਾ ਮਰੀਜ਼ ਹੋ ਗਏ ਹਨ। ਏਲਨਾਬਾਦ ਜ਼ਿਮਨੀ ਚੋਣ ’ਚ ਡਿਊਟੀ ’ਤੇ ਆਏ ਦੋ ਦਰਜਨ ਤੋਂ ਵੱਧ ਸੁਰੱਖਿਆ ਬਲਾਂ ਦੇ ਜਵਾਨ ਵੀ ਇਸ ਦੀ ਚਪੇਟ ਵਿੱਚ ਆ ਗਏ ਹਨ। ਡੇਂਗੂ ਪੀੜਤਾਂ ਦਾ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਡੀਸੀ ਅਨੀਸ਼ ਯਾਦਵ ਵੱਲੋਂ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ। ਮਲੇਰੀਆ ਤੇ ਡੇਂਗੂ ਵਿਭਾਗ ਦੇ ਅਧਿਕਾਰੀ ਡਾ. ਰੋਹਤਾਸ਼ ਵਰਮਾ ਨੇ ਦੱਸਿਆ ਕਿ ਡੇਂਗੂ ਪ੍ਰਭਾਵਿਤ ਖੇਤਰਾਂ ਵਿੱਚ ਫੌਗਿੰਗ ਕਰਵਾਈ ਜਾ ਰਹੀ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਬੀਤੇ ਕੱਲ੍ਹ 91 ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ ਜਿਨ੍ਹਾਂ ’ਚੋਂ ਦਸ ਜਣਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ। ਹੁਣ ਤੱਕ ਜ਼ਿਲ੍ਹੇ ਵਿੱਚ ਡੇਂਗੂ ਦਾ ਅੰਕੜਾ 323 ਤੱਕ ਪੁੱਜ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਝ ਚੋਣ ਡਿਊਟੀ ਲਈ ਆਏ ਸੁਰੱਖਿਆ ਬਲਾਂ ਦੇ ਜਵਾਨ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਹਨ, ਜਿਨ੍ਹਾਂ ਦਾ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਸਿਆਸਤਦਾਨਾਂ ਦੀ ਸੁਹਿਰਦਤਾ ਦੇ ਮਸਲੇ

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਭਾਰਤ ਨੂੰ ਨਵੇਂ ਅਫ਼ਗਾਨ ਸਫ਼ਰ ਦੀ ਤਲਾਸ਼

ਸ਼ਹਿਰ

View All