ਸ਼ਗਨ ਕਟਾਰੀਆ
ਬਠਿੰਡਾ, 22 ਅਕਤੂਬਰ
ਇਥੋਂ ਦੀ ਗਰੀਨ ਸਿਟੀ ’ਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਵਿਅਕਤੀ ਨੇ ਪਤਨੀ, ਪੁੱਤਰ ਤੇ ਧੀ ਨੂੰ ਗੋਲੀ ਮਾਰਨ ਬਾਅਦ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾਂ ਦੀ ਪਛਾਣ ਦਵਿੰਦਰ ਗਰਗ (41), ਉਸ ਦੀ ਪਤਨੀ ਮੀਨਾ ਗਰਗ (38) ਤੋਂ ਇਲਾਵਾ ਇਨ੍ਹਾਂ ਦਾ ਬੇਟਾ ਆਰੂਸ਼ (14) ਅਤੇ ਬੇਟੀ ਮੁਸਕਾਨ (10) ਸ਼ਾਮਲ ਹਨ। ਲੋਕ-ਚਰਚਾ ਹੈ ਕਿ ਇਹ ਖ਼ੁਦਕੁਸ਼ੀ ਦਾ ਮਾਮਲਾ ਹੈ ਅਤੇ ਇਸ ਸਬੰਧੀ ‘ਖ਼ੁਦਕੁਸ਼ੀ ਨੋਟ’ ਮਿਲਣ ਦੀ ਵੀ ਗੱਲ ਹੋ ਰਹੀ ਹੈ। ਉਧਰ ਪੁਲੀਸ ਇਸ ਸਬੰਧੀ ਹਾਲੇ ਕੋਈ ਪੁਸ਼ਟੀ ਨਹੀਂ ਕਰ ਰਹੀ।