ਸਾਬਕਾ ਮੇਅਰ ਨੇ ‘ਤੱਕੜੀ’ ਛੱਡ ਕੇ ਕਾਂਗਰਸ ਦਾ ‘ਹੱਥ’ ਫੜਿਆ

ਸਾਬਕਾ ਮੇਅਰ ਨੇ ‘ਤੱਕੜੀ’ ਛੱਡ ਕੇ ਕਾਂਗਰਸ ਦਾ ‘ਹੱਥ’ ਫੜਿਆ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਬਲਵੰਤ ਰਾਏ ਨਾਥ ਅਤੇ ਸੁਰੇਸ਼ ਚੌਹਾਨ ਦੇ ਨਾਲ।-ਪੰਜਾਬੀ ਟਿ੍ਬਿਊਨ

ਸ਼ਗਨ ਕਟਾਰੀਆ
ਬਠਿੰਡਾ, 24 ਜਨਵਰੀ

ਇੱਥੇ ਨਗਰ ਨਿਗਮ ਬਠਿੰਡਾ ਦੇ ਸਾਬਕਾ ਅਕਾਲੀ ਮੇਅਰ ਬਲਵੰਤ ਰਾਏ ਨਾਥ ਅਤੇ ਕੌਂਸਲਰ ਸੁਰੇਸ਼ ਚੌਹਾਨ ਨੇ ਅਕਾਲੀ ਦਲ ਨੂੰ ਅਲਵਿਦਾ ਆਖ ਕੇ ਕਾਂਗਰਸ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੰਘੀ ਦੇਰ ਸ਼ਾਮ ਦੋਵਾਂ ਸ਼ਖ਼ਸੀਅਤਾਂ ਨੂੰ ਰਸਮੀ ਤੌਰ ’ਤੇ ਕਾਂਗਰਸ ਵਿੱਚ ਸ਼ਾਮਲ ਕੀਤਾ। ਅੱਜ ਬਠਿੰਡਾ (ਸ਼ਹਿਰੀ) ਹਲਕੇ ’ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਬਲਵੰਤ ਰਾਏ ਨਾਥ ਦੀ ਸਥਾਨਕ ਰਿਹਾਇਸ਼ਗਾਹ ’ਤੇ ਸਵਾਗਤ ਕਰਨ ਲਈ ਪਹੁੰਚੇ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਬਲਵੰਤ ਰਾਏ ਨਾਥ, ਵਾਲਮੀਕ ਭਾਈਚਾਰੇ ਸਮੇਤ ਲੋੜਵੰਦ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰਦੇ ਰਹੇ ਹਨ ਅਤੇ ਇਨ੍ਹਾਂ ਦੀ ਘਰ ਵਾਪਸੀ ਨਾਲ ਕਾਂਗਰਸ ਨੂੰ ਵੱਡੀ ਤਾਕਤ ਮਿਲੇਗੀ। ਸ੍ਰੀ ਬਲਵੰਤ ਰਾਏ ਨੇ ਕਿਹਾ ਕਿ ਵਿੱਤ ਮੰਤਰੀ ਨੇ ਬਠਿੰਡਾ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਵੱਡੇ ਯਤਨ ਕੀਤੇ, ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਇਹ ਫੈਸਲਾ ਲਿਆ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜੋੜੀ ਨੇ ਗ਼ਰੀਬ ਅਤੇ ਲੋੜਵੰਦ ਪਰਿਵਾਰਾਂ ਨੂੰ ਵੱਡੀਆਂ ਸਕੀਮਾਂ ਦੇ ਕੇ ਲਾਭ ਪਹੁੰਚਾਇਆ। ਉਨ੍ਹਾਂ ਕਿਹਾ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਜਿੱਤ ਲਈ ਦਿਨ-ਰਾਤ ਕੰਮ ਕਰਨ ਲਈ ਵਚਨਬੱਧ ਹਨ।

ਵਿੱਤ ਮੰਤਰੀ ਵੱਲੋਂ ਨੁੱਕੜ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਜਾਰੀ

ਇਸ ਦੌਰਾਨ ਵਿੱਤ ਮੰਤਰੀ ਨੇ ਅੱਜ ਵੱਖ-ਵੱਖ ਵਾਰਡਾਂ ’ਚ ਨੁੱਕੜ ਮੀਟਿੰਗਾਂ ਰਾਹੀਂ ਚੋਣ ਪ੍ਰਚਾਰ ਜਾਰੀ ਰੱਖਿਆ। ਉਨ੍ਹਾਂ ਆਪਣੇ ਕਾਰਜਕਾਲ ਦੀ ਚਰਚਾ ਕਰਦਿਆਂ ਬਠਿੰਡਾ ਸ਼ਹਿਰ ਵਿੱਚ 7.50 ਕਰੋੜ ਦੀ ਲਾਗਤ ਨਾਲ ਬਣੀ ਮਹਾਰਿਸ਼ੀ ਬਾਲਮੀਕ ਡਿਜੀਟਲ ਲਾਇਬ੍ਰੇਰੀ, 4.50 ਕਰੋੜ ਰੁਪਏ ਲਾ ਕੇ ਉਸਾਰੇ ਗਏ ਵਾਲਮੀਕ ਭਵਨ, ਸੰਜੇ ਨਗਰ ਦੇ ਸਰਕਾਰੀ ਸਕੂਲ ਦਾ ਮੁਹਾਂਦਰਾ ਬਦਲਣ, 95 ਕਰੋੜ ਦੀ ਲਾਗਤ ਨਾਲ ਪੰਜ ਰੇਲਵੇ ਫਾਟਕਾਂ ’ਤੇ ਪੁਲਾਂ ਦਾ ਨਿਰਮਾਣ ਕਰਵਾਉਣ ਦਾ ਉਚੇਚਾ ਜ਼ਿਕਰ ਕੀਤਾ। ਸ੍ਰੀ ਬਾਦਲ ਨੇ ਕਿਹਾ ਪੰਜਾਬੀ ਮੁੜ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ ਅਤੇ ਅਗਲੇ ਪੰਜ ਸਾਲ ਹਰ ਵਾਅਦੇ ਨੂੰ ਪੂਰਾ ਕਰਦਿਆਂ, ਬਠਿੰਡੇ ਨੂੰ ਦੁਨੀਆਂ ਦੇ ਨਕਸ਼ੇ ’ਤੇ ਲਿਆਂਦਾ ਜਾਵੇਗਾ। ਇਸ ਮੌਕੇ ਸ੍ਰੀ ਬਾਦਲ ਨਾਲ ਮੁਕਾਮੀ ਕਾਂਗਰਸੀ ਆਗੂ ਅਰੁਣ ਵਧਾਵਨ, ਨਵੀਨ ਵਾਲਮੀਕ ਹਾਜ਼ਰ ਸਨ।

ਭੈਣ ਦੀ ਜਿੱਤ ਲਈ ਪਿੰਡਾਂ ’ਚ ਘੁੰਮ ਰਹੇ ਨੇ ਬੌਲੀਵੁੱਡ ਅਦਾਕਾਰ ਸੋਨੂ ਸੂਦ

ਮੋਗਾ (ਨਿੱਜੀ ਪੱਤਰ ਪ੍ਰੇਰਕ): ਮੋਗਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਲੜ ਰਹੀ ਬੌਲੀਵੁੱਡ ਅਦਾਕਾਰ ਸੋਨੂ ਸੂਦ ਦੀ ਭੈਣ ਮਾਲਵਿਕਾ ਸੂਦ ਸੱਚਰ ਪਿੰਡਾਂ ਦੀਆਂ ਗਲੀਆਂ, ਆਮ ਲੋਕਾਂ ਦੇ ਘਰਾਂ ਆਦਿ ਵਿੱਚ ਲੋਕਾਂ ਦੇ ਇਕੱਠ ਵਿੱਚ ਦਿਖਾਈ ਦੇ ਰਹੇ ਹਨ। ਆਪਣੀ ਭੈਣ ਮਾਲਵਿਕਾ ਸੂਦ ਸੱਚਰ ਦੀ ਜਿੱਤ ਦਾ ਆਧਾਰ ਬਣਾਉਂਦੇ ਹੋਏ ਬੌਲੀਵੁੱਡ ਅਦਾਕਾਰ ਪਿੰਡ-ਪਿੰਡ, ਘਰ-ਘਰ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਕਾਫ਼ੀ ਜੋਸ਼ ਤੇ ਉਤਸ਼ਾਹ ਹੈ। ਉਹ ਹੁਣ ਤੱਕ ਹਲਕੇ ਦੇ ਦਰਜਨਾ ਪਿੰਡਾਂ ਦਾ ਦੌਰਾ ਕਰ ਚੁੱਕੇ ਹਨ। ਪਿੰਡ ਮੰਗੇਵਾਲਾ ਦੇ ਲੋਕਾਂ ਨੇ ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਨੂੰ ਲੱਡੂਆਂ ਨਾਲ ਤੋਲਿਆ ਅਤੇ ਪਿੰਡ ਖੁਖਰਾਣਾ ਤੇ ਹੋਰਾਂ ਪਿੰਡਾਂ ’ਚ ਵੀ ਉਨ੍ਹਾਂ ਲਈ ਕਾਫ਼ੀ ਉਤਸ਼ਾਹ ਸੀ। ਕਾਂਗਰਸ ਉਮੀਦਵਾਰ ਮਾਲਵਿਕਾ ਸੂਦ ਸੱਚਰ ਨੇ ਕਿਹਾ ਕਿ ਉਸ ਨੂੰ ਵੋਟ ਪਾਉਣ ਦਾ ਅਰਥ ਹਲਕੇ ਦੇ ਲੋਕਾਂ ਲਈ ਆਪਣੇ ਆਪ ਨੂੰ ਵੋਟ ਪਾਉਣਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All