ਵਿੱਤ ਮੰਤਰੀ ਨੇ ਸੀਵਰੇਜ ਤੇ ਡਿਸਪੋਜ਼ਲ ਵਰਕਸ ਦਾ ਨੀਂਹ ਪੱਥਰ ਰੱਖਿਆ

ਵਿੱਤ ਮੰਤਰੀ ਨੇ ਸੀਵਰੇਜ ਤੇ ਡਿਸਪੋਜ਼ਲ ਵਰਕਸ ਦਾ ਨੀਂਹ ਪੱਥਰ ਰੱਖਿਆ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਜ਼ਮੀਨ ’ਤੇ ਕਹੀ ਦਾ ਟੱਕ ਲਾ ਕੇ ਸੀਵਰੇਜ ਤੇ ਡਿਸਪੋਜ਼ਲ ਵਰਕਸ ਦਾ ਨੀਂਹ ਪੱਥਰ ਰੱਖਦੇ ਹੋਏ।

ਸ਼ਗਨ ਕਟਾਰੀਆ
ਬਠਿੰਡਾ, 25 ਅਕਤੂਬਰ

ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਜਨਤਾ ਨਗਰ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਸੀਵਰੇਜ ਅਤੇ ਡਿਸਪੋਜ਼ਲ ਵਰਕਸ ਦਾ ਨੀਂਹ ਪੱਥਰ ਰੱਖਿਆ।

  ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰੀ ਖੇਤਰਾਂ ਦੇ ਵਿਕਾਸ ਲਈ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਇਸ ਤਹਿਤ ਸੂਬਾ ਸਰਕਾਰ ਸ਼ਹਿਰਾਂ ਦੇ ਵਿਕਾਸ ’ਤੇ 11 ਹਜ਼ਾਰ ਕਰੋੜ ਰੁਪਏ ਖਰਚ ਕਰੇਗੀ। ਉਨ੍ਹਾਂ ਅਹਾਤਾ ਨਿਯਾਜ਼ ਮੁਹੰਮਦ ਵਿੱਚ ਧਰਮਸ਼ਾਲਾ ਦੇ ਨਿਰਮਾਣ ਲਈ 10 ਲੱਖ ਰੁਪਏ ਦੀ ਗ੍ਰਾਂਟ ਦਾ ਚੈੱਕ ਵੀ ਦਿੱਤਾ। ਉਨ੍ਹਾਂ ਨੇ ਵਿਸ਼ਵਾਸ ਕਲੋਨੀ ਦੀ ਗਲੀ ਨੰਬਰ 2, ਅਮਰਪੁਰਾ ਬਸਤੀ ਗਲੀ ਨੰਬਰ 2, ਪ੍ਰਤਾਪ ਨਗਰ ਗਲੀ ਨੰਬਰ 1, 9 ਜੀ, 18 ਤੇ 15, ਅਹਾਤਾ ਨਿਯਾਜ਼ ਮੁਹੰਮਦ, ਨਈ ਬਸਤੀ, ਬੱਸ ਸਟੈਂਡ ਦੇ ਪਿਛਲੇ ਪਾਸੇ, ਜਨਤਾ ਨਗਰ, ਹਜ਼ੂਰਾ-ਕਪੂਰਾ ਕਲੋਨੀ ਦਾ ਦੌਰਾ ਕਰਕੇ ਸ਼ਹਿਰੀਆਂ ਨਾਲ ਸ਼ਹਿਰ ਦੇ ਵਿਕਾਸ ਸਬੰਧੀ ਚਰਚਾ ਕੀਤੀ। ਸ੍ਰੀ ਬਾਦਲ ਬੀਤੇ ਦਿਨੀਂ ਪਰਿਵਾਰ ਸਮੇਤ ਮੌਤ ਨੂੰ ਗਲ ਲਾਉਣ ਵਾਲੇ ਸ਼ਹਿਰ ਦੇ ਵਪਾਰੀ ਦਵਿੰਦਰ ਗਰਗ ਦੇ ਪਰਿਵਾਰ ਨਾਲ ਦੁੱਖ ਵੰਡਾਉਣ ਲਈ ਉਨ੍ਹਾਂ ਦੇ ਘਰ ਵੀ ਗਏ।  

ਇਸ ਮੌਕੇ ਕੇ.ਕੇ ਅਗਰਵਾਲ, ਅਸ਼ੋਕ ਪ੍ਰਧਾਨ, ਜਗਰੂਪ ਸਿੰਘ ਗਿੱਲ, ਪਵਨ ਮਾਨੀ, ਰਾਜਨ ਗਰਗ, ਟਹਿਲ ਸੰਧੂ, ਬਲਜਿੰਦਰ ਠੇਕੇਦਾਰ, ਅਮਰਜੀਤ ਅਗਰਵਾਲ, ਹਰਵਿੰਦਰ ਲੱਡੂ, ਪ੍ਰਕਾਸ਼ ਚੰਦ, ਨੱਥੂ ਰਾਮ, ਗੰਡਾ ਸਿੰਘ ਧਾਲੀਵਾਲ, ਰਾਮ ਨਿਵਾਸ ਯਾਦਵ, ਬਬਲ, ਅਰਜੁਨ, ਸਰਬਜੀਤ ਕੌਰ, ਆਸ਼ੂ ਠਾਕੁਰ, ਸੰਤੋਸ਼ ਮਹੰਤ, ਅਸ਼ਵਨੀ ਬੰਟੀ, ਸੰਜੇ ਬਿਸਵਲ, ਜੁਗਰਾਜ ਸਿੰਘ, ਰਜਿੰਦਰ ਸਿੱਧੂ, ਪਰਦੀਪ ਗੋਲਾ ਆਦਿ ਮੋਹਤਬਰ ਸ਼ਖ਼ਸੀਅਤਾਂ ਮੌਜੂਦ ਸਨ।

ਕਾਟਨ ਐਸੋਸੀਏਸ਼ਨ ਦਾ ਵਫ਼ਦ ਵਿੱਤ ਮੰਤਰੀ ਨੂੰ ਮਿਲਿਆ

ਪੰਜਾਬ ਕਾਟਨ ਐਸੋਸੀਏਸ਼ਨ ਦੇ ਵਫ਼ਦ ਨੇ ਵਿੱਤ ਮੰਤਰੀ ਨੂੰ ਮਿਲ ਕੇ ਕਪਾਹ ਦੀ ਖਰੀਦ ’ਤੇ ਲੱਗਦੇ ਦਿਹਾਤੀ ਵਿਕਾਸ ਫੰਡ ਨੂੰ 2 ਫੀਸਦੀ ਤੋਂ ਘਟਾ ਕੇ 1 ਫੀਸਦੀ ਕਰਨ ਦੇ ਫੈਸਲੇ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਵਫ਼ਦ ਨੇ ਕਿਹਾ ਕਿ ਇਸ ਨਾਲ ਸੂਬੇ ਦੀ ਕਪਾਹ ਅਧਾਰਿਤ ਇੰਡਸਟਰੀ ਪ੍ਰਫੁੱਲਿਤ ਹੋਵੇਗੀ ਅਤੇ ਇਸ ਦਾ ਰਾਜ ਦੇ ਦੱਖਣ-ਪੱਛਮੀ ਹਿੱਸੇ ਦੇ ਕਪਾਹ ਉਤਪਾਦਕ ਕਿਸਾਨਾਂ ਨੂੰ ਵੀ ਲਾਭ ਹੋਵੇਗਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਸ਼ਹਿਰ

View All