ਬਠਿੰਡਾ ’ਚ ਤੀਹਰਾ ਕਤਲ

ਘਰ ਵਿੱਚੋਂ ਪਤੀ, ਪਤਨੀ ਤੇ ਧੀ ਦੀਆਂ ਲਾਸ਼ਾਂ ਮਿਲੀਆਂ

* ਲੜਕੀ ਦੇ ਪ੍ਰੇਮੀ ਨੇ ਦਿੱਤਾ ਵਾਰਦਾਤ ਨੂੰ ਅੰਜਾਮ * ਘਰ ਦਾ ਮਾਲਕ ਸੀ ਸਹਿਕਾਰੀ ਸਭਾ ਦਾ ਸਕੱਤਰ

ਘਰ ਵਿੱਚੋਂ ਪਤੀ, ਪਤਨੀ ਤੇ ਧੀ ਦੀਆਂ ਲਾਸ਼ਾਂ ਮਿਲੀਆਂ

ਪਰਿਵਾਰਕ ਮੈਂਬਰਾਂ ਦੀ ਪੁਰਾਣੀ ਤਸਵੀਰ।

ਸ਼ਗਨ ਕਟਾਰੀਆ

ਬਠਿੰਡਾ, 23 ਨਵੰਬਰ

ਸ਼ਹਿਰ ਦੀ ਪੌਸ਼ ਵਸੋਂ ਵਾਲੀ ਕਮਲਾ ਨਹਿਰੂ ਕਲੋਨੀ ਵਿਚਲੇ ਇਕ ਘਰ ਵਿਚੋਂ ਅੱਜ ਪਰਿਵਾਰ ਦੇ ਤਿੰਨ ਜੀਆਂ ਦੀਆਂ ਗੋਲੀਆਂ ਵਿੰਨ੍ਹੀਆਂ ਲਾਸ਼ਾਂ ਮਿਲੀਆਂ ਹਨ। ਪੁਲੀਸ ਨੇ ਤੀਹਰੇ ਕਤਲ ਦਾ ਇਹ ਮਾਮਲਾ ਸੁਲਝਾ ਲਿਆ ਹੈ। ਕਥਿਤ ਕਾਤਲ ਨੌਜਵਾਨ ਦੇ ਮ੍ਰਿਤਕ ਲੜਕੀ ਨਾਲ ਪ੍ਰੇਮ ਸਬੰਧ ਸਨ।

ਜਾਣਕਾਰੀ ਅਨੁਸਾਰ ਕਲੋਨੀ ਦੀ ਕੋਠੀ ਨੰਬਰ 387 ਵਿਚ ਅੱਜ ਸਵੇਰੇ ਜਦੋਂ ਦੋਧੀ ਰੋਜ਼ਾਨਾ ਵਾਂਗ ਦੁੱਧ ਦੇਣ ਆਇਆ ਤਾਂ ਵਾਰ-ਵਾਰ ਘੰਟੀ ਖੜਕਾਉਣ ’ਤੇ ਅੰਦਰੋਂ ਕਿਸੇ ਨੇ ਦਰਵਾਜ਼ਾ ਨਾ ਖੋਲ੍ਹਿਆ। ਦੋਧੀ ਨੇ ਗੁਆਂਢੀਆਂ ਨੂੰ ਦੱਸਿਆ ਤਾਂ ਬੂਹਾ ਖੋਲ੍ਹੇ ਜਾਣ ’ਤੇ ਅੰਦਰ ਘਰ ਦੇ ਮਾਲਕ ਚਰਨਜੀਤ ਸਿੰਘ ਖੋਖਰ (45), ਉਸ ਦੀ ਪਤਨੀ ਜਸਵਿੰਦਰ ਕੌਰ (43) ਅਤੇ ਧੀ ਸਿਮਰਨ ਕੌਰ (20) ਦੀਆਂ ਖੂਨ ਨਾਲ ਗੜੁੱਚ ਲਾਸ਼ਾਂ ਪਈਆਂ ਸਨ। ਸੂਚਨਾ ਦੇਣ ’ਤੇ ਥਾਣਾ ਕੈਂਟ ਤੋਂ ਸਬ-ਇੰਸਪੈਕਟਰ ਗੁਰਮੀਤ ਸਿੰਘ ਅਤੇ ਐਸ.ਪੀ. ਸਿਟੀ ਜਸਪਾਲ ਸਿੰਘ ਉਥੇ ਪਹੁੰਚੇ। ਪੁਲੀਸ ਅਨੁਸਾਰ ਤਿੰਨੋਂ ਮ੍ਰਿਤਕਾਂ ਦੇ ਸਿਰ ਵਿਚ ਗੋਲੀਆਂ ਲੱਗਣ ਦੇ ਨਿਸ਼ਾਨ ਹਨ। ਇਹ ਵੀ ਪਤਾ ਲੱਗਿਆ ਹੈ ਕਿ ਮੌਕੇ ਤੋਂ ਕਾਰਤੂਸਾਂ ਦੇ ਕੁਝ ਖੋਲ ਵੀ ਮਿਲੇ ਹਨ। ਪੁਲੀਸ ਜਾਂਚ ’ਚ ਪਤਾ ਲੱਗਿਆ ਕਿ ਇਹ ਕਤਲ ਯੁਵੀਕਰਨ ਸਿੰਘ ਢਿੱਲੋਂ ਵਾਸੀ ਪਿੰਡ ਮਾਨਸਾ ਖੁਰਦ ਨੇ ਕੀਤਾ ਹੈ, ਜਿਸ ਦੇ ਮ੍ਰਿਤਕ ਲੜਕੀ ਸਿਮਰਨ ਕੌਰ ਨਾਲ ਪ੍ਰੇਮ ਸਬੰਧ ਸਨ। ਲੜਕੇ ਨੇ ਐਤਵਾਰ ਸ਼ਾਮ ਕਰੀਬ 8:30 ਵਜੇ ਲੜਕੀ ਦੇ ਘਰ ਆ ਕੇ ਵਾਰਦਾਤ ਨੂੰ ਅੰਜਾਮ ਦਿੱਤਾ। ਐੱਸਐੱਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਇਸ ਦੀ ਪੁਸ਼ਟੀ ਕੀਤੀ ਹੈ।

ਮਰਹੂਮ ਚਰਨਜੀਤ ਸਿੰਘ ਖੋਖਰ ਪਿੰਡ ਬੀਬੀ ਵਾਲਾ ਦੀ ਸਹਿਕਾਰੀ ਸਭਾ ਵਿਚ ਸਕੱਤਰ ਸੀ। ਉਸ ਦਾ ਇਕ ਪੁੱਤਰ ਮਨਪ੍ਰੀਤ ਸਿੰਘ (27) ਇੰਗਲੈਂਡ ਰਹਿੰਦਾ ਹੈ।

ਕਤਲ ਕਰਨ ਵਾਲੇ ਨੌਜਵਾਨ ਵੱਲੋਂ ਖੁਦਕੁਸ਼ੀ

ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਖੁਰਦ ਦੇ ਨੌਜਵਾਨ ਯੁਵਕਰਨ ਸਿੰਘ ਵੱਲੋਂ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕਰਨ ਦਾ ਮਾਮਲਾ ਬਠਿੰਡਾ ਵਿਚ ਹੋਏ ਪਰਿਵਾਰ ਦੇ ਤੀਹਰੇ ਕਤਲ ਕੇਸ ਨਾਲ ਜੁੜ ਗਿਆ ਹੈ। ਇਸ ਕਤਲ ਦਾ ਕਾਰਨ ਪ੍ਰੇਮ ਸਬੰਧ ਬਣੇ ਹਨ। ਜਾਣਕਾਰੀ ਅਨੁਸਾਰ ਯੁਵਕਰਨ ਸਿੰਘ ਨੇ ਬਠਿੰਡਾ ਦੇ ਕਤਲ ਕਾਂਡ ਨੂੰ ਅੰਜਾਮ ਦੇ ਕੇ ਇਸ ਸਬੰਧੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰਨ ਮਗਰੋਂ ਖੁਦਕੁਸ਼ੀ ਕਰ ਲਈ। ਪੁਲੀਸ ਅਨੁਸਾਰ ਮੁਲਜ਼ਮ ਨੌਜਵਾਨ ਵੱਲੋਂ ਜਾਰੀ ਕੀਤੇ ਵੀਡੀਓ ਸੁਨੇਹੇ ਰਾਹੀਂ ਦੱਸਿਆ ਗਿਆ ਕਿ ਪਿਛਲੇ ਕਰੀਬ ਦੋ ਸਾਲਾਂ ਤੋਂ ਉਸ ਦੇ ਸਿਮਰਨ ਕੌਰ ਨਾਲ ਪ੍ਰੇਮ ਸਬੰਧ ਸਨ। ਉਸ ਨੂੰ ਲੜਕੀ ਦੇ ਚਾਲ-ਚੱਲਣ ’ਤੇ ਸ਼ੱਕ ਹੋ ਗਿਆ ਸੀ, ਜਿਸ ਕਰਕੇ ਉਸ ਨੇ ਉਸ ਨਾਲ ਵਿਆਹ ਕਰਵਾਉਣ ਤੋਂ ਜਵਾਬ ਦੇ ਦਿੱਤਾ ਸੀ। ਵੀਡੀਓ ਵਿਚ ਨੌਜਵਾਨ ਨੇ ਦੱਸਿਆ ਕਿ ਲੜਕੀ ਉਸ ’ਤੇ ਵਿਆਹ ਕਰਵਾਉਣ ਦਾ ਦਬਾਅ ਪਾ ਰਹੀ ਸੀ ਅਤੇ ਉਸ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ ਕਰਵਾਉਣ ਦਾ ਡਰਾਵਾ ਦੇ ਰਹੀ ਸੀ। ਇਸੇ ਪ੍ਰੇਸ਼ਾਨੀ ਕਾਰਨ ਉਹ ਰਾਤ ਵੇਲੇ ਰਿਵਾਲਵਰ ਲੈ ਕੇ ਲੜਕੀ ਦੇ ਘਰ ਪੁੱਜਿਆ ਤੇ ਉਸ ਨਾਲ ਝਗੜਾ ਹੋਣ ਤੋਂ ਬਾਅਦ ਉਸ ਨੇ ਤਿੰਨਾਂ ਨੂੰ ਗੋਲੀਆਂ ਮਾਰ ਦਿੱਤੀਆਂ। ਮਾਨਸਾ ਦੇ ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਇਹ ਮਾਮਲਾ ਬਠਿੰਡਾ ਦੇ ਕਤਲ ਕੇਸ ਨਾਲ ਜੁੜਿਆ ਹੋਇਆ ਹੈ, ਜਿਸ ’ਤੇ ਬਠਿੰਡਾ ਪੁਲੀਸ ਕਾਰਵਾਈ ਕਰ ਰਹੀ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਕਿਸਾਨ ਯੂਨੀਅਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਅੱਜ

ਐੱਨਆਈਏ ਵੱਲੋਂ ਭੇਜੇ ਸੰਮਨਾਂ ਦਾ ਮੁੱਦਾ ਪ੍ਰਮੁੱਖਤਾ ਨਾਲ ਉਠਾਉਣਗੇ ਕਿਸਾ...

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕੇਂਦਰ ਸਰਕਾਰ ’ਤੇ ਦੇਸ਼ ਨੂੰ ਗਹਿਣੇ ਰੱਖਣ ਦੇ ਦੋਸ਼

ਕਿਸਾਨਾਂ ਦਾ ਮੱਥਾ ਕੌਮਾਂਤਰੀ ਸੰਸਥਾਵਾਂ ਨਾਲ ਲੱਗਾ: ਉਗਰਾਹਾਂ

ਸ਼ਹਿਰ

View All