ਕਹਾਣੀਕਾਰ ਭੂਰਾ ਸਿੰਘ ਕਲੇਰ ਦਾ ਦੇਹਾਂਤ

ਕਹਾਣੀਕਾਰ ਭੂਰਾ ਸਿੰਘ ਕਲੇਰ ਦਾ ਦੇਹਾਂਤ

ਮਨੋਜ ਸ਼ਰਮਾ

ਬਠਿੰਡਾ, 14 ਅਗਸਤ

ਪਿਛਲੇ ਲੰਮੇ ਸਮੇਂ ਤੋਂ ਬਿਮਾਰੀ ਨਾਲ ਜੂਝ ਰਹੇ ਕਹਾਣੀਕਾਰ ਭੂਰਾ ਸਿੰਘ ਕਲੇਰ ਦਾ ਅੱਜ ਦੇਹਾਂਤ ਹੋ ਗਿਆ। ਉਹ ਪਿਛਲੇ ਪੰਜ ਦਹਾਕਿਆਂ ਤੋਂ ਕਹਾਣੀ ਦੀ ਸਿਰਜਣਾ-ਪ੍ਰਕਿਰਿਆ ਨਾਲ ਜੁੜੇ ਹੋਏ ਸੀ। 1978 ਵਿਚ ਉਨ੍ਹਾਂ ਦਾ ਪਹਿਲਾ ਕਹਾਣੀ ਸੰਗ੍ਰਹਿ ‘ਪੰਛੀਆਂ ਦੇ ਆਲ੍ਹਣੇ’ ਛਪਿਆ। ਉਨ੍ਹਾਂ ਸਾਧਾਰਨ ਮਨੁੱਖ ਨੂੰ ਆਪਣੀਆਂ ਕਹਾਣੀਆਂ ਦੇ ਪਾਤਰ ਬਣਾਇਆ। ਉਨ੍ਹਾਂ ਦੇ ਹੁਣ ਤੱਕ ਚਾਰ ਕਹਾਣੀ ਸੰਗ੍ਰਹਿ: ‘ਪੰਛੀਆਂ ਦੇ ਆਲ੍ਹਣੇ’, ‘ਟੁੱਟੇ ਪੱਤੇ’,‘ਬੇਗ਼ਮ ਫਾਤਿਮਾ’, ‘ਤਿਹਾਇਆ ਰੁੱਖ’ ਪ੍ਰਕਾਸ਼ਿਤ ਹੋ ਚੁੱਕੇ ਹਨ। ਇਸ ਤੋਂ ਬਿਨਾਂ ਇਕ ਨਾਵਲ ‘ਜੰਡਾ ਵੇ ਜੰਡੋਰਿਆ’ ਤੇ ਸਵੈ-ਜੀਵਨੀ ‘ਟੋਏ ਟਿੱਬੇ’ ਵੀ ਛਪ ਚੁੱਕੇ ਹਨ। ਉਸ ਨੇ ਆਪਣੇ ਆਲੇ ਦੁਆਲੇ ਵਿਚਰਨ ਵਾਲੇ ਆਮ ਲੋਕਾਂ ਦੇ ਰੇਖਾ-ਚਿੱਤਰ ਵੀ ਲਿਖੇ। ਪੰਜਾਬੀ ਸਾਹਿਤ ਸਭਾ ਬਠਿੰਡਾ ਦੀ ਪ੍ਰਧਾਨ ਸੁਰਿੰਦਰਪ੍ਰੀਤ ਘਣੀਆਂ, ਜਨਰਲ ਸਕੱਤਰ ਭੁਪਿੰਦਰ ਸੰਧੂ, ਮੁੱਖ ਸਲਾਹਕਾਰ ਮੁੱਖ ਸਰਪ੍ਰਸਤ ਡਾ ਅਜੀਤ ਅਜੀਤਪਾਲ ਸਿੰਘ, ਮੁੱਖ ਸਲਾਹਕਾਰ ਸਤਨਾਮ ਸਿੰਘ ਜੱਸਲ, ਸਲਾਹਕਾਰ ਪ੍ਰਿੰਸੀਪਲ ਜਗਮੇਲ ਸਿੰਘ ਜਠੌਲ, ਸਲਾਹਕਾਰ ਅਮਰਜੀਤ ਪੇਂਟਰ ਅਤੇ ਸਮੁੱਚੀ ਕਾਰਜਕਾਰਨੀ ਅਤੇ ਸਮੂਹ ਮੈਂਬਰਾਂ ਨੇ ਕਹਾਣੀਕਾਰ ਦੇ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਸ਼ਹਿਰ

View All