ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਫਾਰਮਾਸਿਸਟਾਂ ਵੱਲੋਂ ਨਾਅਰੇਬਾਜ਼ੀ

ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਫਾਰਮਾਸਿਸਟਾਂ ਵੱਲੋਂ ਨਾਅਰੇਬਾਜ਼ੀ

ਪੰਚਾਇਤ ਮੰਤਰੀ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਫਾਰਮੇਸੀ ਅਫ਼ਸਰ।

ਮਨੋਜ ਸ਼ਰਮਾ
ਬਠਿੰਡਾ, 29 ਜੂਨ

ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਪਿਛਲੇ 14 ਵਰ੍ਹਿਆਂ ਤੋਂ ਕੰਮ ਕਰ ਰਹੇ ਰੂਲਰ ਫਾਰਮੇਸੀ ਅਫ਼ਸਰਾਂ ਦੁਆਰਾ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ ਲਈ ਲਗਾਤਾਰ ਸੰਘਰਸ਼ ਲੜ ਰਹੇ ਹਨ। ਅੱਜ ਜ਼ਿਲ੍ਹਾ ਪਰਿਸ਼ਦ ਦਫ਼ਤਰ ਵਿੱਚ ਪੇਂਡੂ ਫਾਰਮੇਸੀ ਅਫ਼ਸਰਾਂ ਨੇ ਪੰਚਾਇਤ ਮੰਤਰੀ ਨਾਲ ਮੀਟਿੰਗ ਬੇਸਿੱਟਾ ਰਹਿਣ ’ਤੇ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜ਼ਿਕਰਯੋਗ ਹੈ ਕਿ ਪੰਚਾਇਤ ਅਤੇ ਵਿੱਤ ਮੰਤਰੀ ਵੱਲੋਂ ਕੱਲ੍ਹ ਫਾਰਮੇਸੀ ਅਫ਼ਸਰਾਂ ਦੇ ਹੱਕ ਵਿਚ ਕੋਈ ਅਹਿਮ ਫ਼ੈਸਲਾ ਲੈਣ ਵਾਲੇ ਸਨ ਪਰ ਵਿੱਤ ਮੰਤਰੀ ਦੀ ਗ਼ੈਰਹਾਜ਼ਰੀ ਕਾਰਨ ਮੀਟਿੰਗ ਬੇਸਿੱਟਾ ਰਹੀ ਸੀ ਜਦੋਂ ਕਿ ਪੰਚਾਇਤ ਮੰਤਰੀ ਵੱਲੋਂ ਫਾਰਮਾਸਿਸਟ ਯੂਨੀਅਨ ਨੂੰ ਅਗਲੇ ਹਫ਼ਤੇ ਮੀਟਿੰਗ ਦਾ ਭਰੋਸਾ ਦਿੱਤਾ ਹੈ । ਜ਼ਿਕਰਯੋਗ ਹੈ ਕਿ ਫਾਰਮਾਸਿਸਟਾਂ ਦੀ ਰੈਗੂਲਰ ਵਾਲੀ ਫਾਇਲ ਪੰਜਾਬ ਸਰਕਾਰੀ ਦਾ ਹਾਈ ਪਾਵਰ ਕਮੇਟੀ ਦੇ ਵਿਚਾਰ ਅਧੀਨ ਹੈ। ਜ਼ਿਲ੍ਹਾ ਪ੍ਰਧਾਨ ਸੁਨੀਲ ਕੁਮਾਰ ਸ਼ੁਭਮ ਸ਼ਰਮਾ ਨੇ ਦੋੋੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਉਨੀ ਦੇਰ ਤੱਕ ਡਿਊਟੀ ’ਤੇ ਨਹੀਂ ਜਾਣਗੇ ਜਿੰਨੀ ਦੇਰ ਤੱਕ ਸੇਵਾਵਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ। ਫਾਰਮਾਸਿਸਟ ਯੂਨੀਅਨ ਨੇ ਦੋਸ਼ ਲਗਾਏ ਕਿ ਠੇਕੇ ’ਤੇ ਹੋਣ ਦੇ ਬਾਵਜੂਦ ਵੀ ਕਰੋਨਾ ਦੌਰਾਨ ਉਹ ਫਰੰਟ ’ਤੇ ਕੰਮ ਕਰ ਰਹੇ ਹਨ। ਇਸ ਮੌਕੇ ਜਗਮੋਹਨ ਸ਼ਰਮਾ, ਦਵਿੰਦਰ ਸਿੰਘ, ਸੰਦੀਪ ਸਿੰਘ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਮੁਹਾਲੀ ਦੇ ਸਵਾੜਾ ਵਿੱਚ ਖੇਡੇ ਕ੍ਰਿਕਟ ਮੈਚ ਦੀ ਧਮਕ ਸ੍ਰੀਲੰਕਾ ਤੱਕ

ਪਿੰਡ ਵਿੱਚ ਖੇਡੇ ਟੀ-20 ਮੈਚ ਨੂੰ ਆਨਲਾਈਨ ਸਟ੍ਰੀਮਿੰਗ ਰਾਹੀਂ ਸ੍ਰੀਲੰਕਾ...

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

ਮੋਦੀ ਨੇ ਲੱਦਾਖ ’ਚ ਮੂਹਰਲੀਆਂ ਚੌਕੀਆਂ ਦਾ ਲਿਆ ਜਾਇਜ਼ਾ

‘ਸਾਡੇ ਜਵਾਨਾਂ ਦੀ ਜਾਂਬਾਜ਼ੀ ਨੇ ਦੁਨੀਆ ਨੂੰ ਭਾਰਤ ਦੀ ਤਾਕਤ ਦਾ ਸਾਫ਼ ਸ...

ਸ਼ਹਿਰ

View All