ਮਾਲਵਾ ਖੇਤਰ ’ਚ ਛੇ ਦਿਨ ਹੋਰ ਕੜਾਕੇ ਦੀ ਠੰਢ ਪੈਣ ਦੇ ਆਸਾਰ

ਮੌਸਮ ਵਿਗਿਆਨੀਆਂ ਵੱਲੋਂ ਅਗਲੇ ਦਿਨਾਂ ’ਚ ਸੀਤ ਲਹਿਰ ਚੱਲਣ ਤੇ ਧੁੰਦ ਪੈਣ ਦੀ ਪੇਸ਼ੀਨਗੋਈ

ਮਾਲਵਾ ਖੇਤਰ ’ਚ ਛੇ ਦਿਨ ਹੋਰ ਕੜਾਕੇ ਦੀ ਠੰਢ ਪੈਣ ਦੇ ਆਸਾਰ

ਬਠਿੰਡਾ ਵਿਚ ਬੁੱਧਵਾਰ ਨੂੰ ਪਏ ਮੀਂਹ ਵਿੱਚ ਆਪੋ-ਆਪਣੀਆਂ ਮੰਜ਼ਿਲਾਂ ਵੱਲ ਵਧਦੇ ਹੋਏ ਰਾਹਗੀਰ। -ਫੋਟੋ: ਪਵਨ ਵਰਮਾ

ਜੋਗਿੰਦਰ ਸਿੰਘ ਮਾਨ
ਮਾਨਸਾ, 19 ਜਨਵਰੀ

ਮਾਘ ਮਹੀਨਾ ਚੜ੍ਹਦਿਆਂ ਹੀ ਮਾਲਵਾ ਖੇਤਰ ਵਿੱਚ ਇਸ ਵਾਰ ਲਗਾਤਾਰ ਸੀਤ ਲਹਿਰ ਚੱਲਣ ਨਾਲ ਸਰਦੀ ਦੇ ਸਿਤਮ ਨੇ ਲੋਕਾਂ ਨੂੰ ਸਤਾਇਆ ਹੋਇਆ ਹੈ। ਮੌਸਮ ਵਿਭਾਗ ਮੁਤਾਬਕ ਖੇਤਰ ਵਿਚ ਲਗਾਤਾਰ ਛੇ ਦਿਨ ਹੋਰ ਕੜਾਕੇ ਦੀ ਠੰਢ ਪੈਣ ਦੇ ਆਸਾਰ ਹਨ। ਅਗਲੇ ਦਿਨਾਂ ਵਿਚ ਲਗਾਤਾਰ ਤੇਜ਼ ਹਵਾਵਾਂ ਚੱਲਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਭਾਗ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਅਗਲਾ ਪੂਰਾ ਹਫ਼ਤਾ ਸੀਤ ਲਹਿਰ ਚੱਲਣ ਦੇ ਨਾਲ ਧੁੰਦ ਪੈਣ ਪੈਣ ਦੇ ਆਸਾਰ ਹਨ। ਮਾਹਿਰਾਂ ਮੁਤਾਬਕ ਆਮ ਤੌਰ ’ਤੇ ਜਨਵਰੀ ਦੇ ਤੀਸਰੇ ਹਫ਼ਤੇ ਦਿਨ ਦਾ ਪਾਰਾ ਔਸਤ 18 ਡਿਗਰੀ ਸੈਲਸੀਅਸ ’ਤੇ ਆ ਜਾਂਦਾ ਹੈ, ਪਰ ਇਸ ਵਾਰ 11 ਤੋਂ 13 ਡਿਗਰੀ ਵਿਚਾਲੇ ਚੱਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਰਾਤ ਦਾ ਘੱਟੋ-ਘੱਟ ਤਾਪਮਾਨ 7 ਡਿਗਰੀ ’ਤੇ ਆ ਜਾਂਦਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਵਿੱਚ ਬਰਫ਼ਬਾਰੀ ਹੋਣ ਕਾਰਨ ਚੱਲਦੀਆਂ ਠੰਢੀਆਂ ਹਵਾਵਾਂ ਨੇ ਸਭ ਤੋਂ ਵੱਧ ਮਾਲਵਾ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਮੌਸਮ ਮਹਿਕਮੇ ਪਾਸੋਂ ਮਿਲੀ ਇੱਕ ਸੂਚਨਾ ਮੁਤਾਬਕ 20 ਜਨਵਰੀ ਨੂੰ ਦਿਨ ਭਰ ਕਾਲੇ ਬੱਦਲ ਛਾਏ ਰਹਿਣਗੇ ਅਤੇ ਕਿਣਮਿਣ ਹੋਣ ਦੀ ਸੰਭਾਵਨਾ ਹੈ। 21 ਜਨਵਰੀ ਨੂੰ ਸਾਰਾ ਦਿਨ ਸੂਰਜ ਦੇ ਦਰਸ਼ਨ ਨਹੀਂ ਹੋਣਗੇ ਤੇ ਸੀਤ ਲਹਿਰ ਚੱਲੇਗੀ ਅਤੇ ਦਿਨ ਦੇ ਨਾਲ-ਨਾਲ ਰਾਤ ਨੂੰ ਵੀ ਠੰਢ ਵਧਣ ਦੀ ਸੰਭਾਵਨਾ ਹੈ। 22 ਜਨਵਰੀ ਨੂੰ ਦਿਨ ਵਿੱਚ ਸੰਘਣੀ ਧੁੰਦ ਅਤੇ ਬਾਅਦ ਦੁਪਹਿਰ ਤੇਜ਼ ਠੰਢੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ, ਜਦੋਂ ਕਿ 23 ਅਤੇ 24 ਜਨਵਰੀ ਨੂੰ ਹਲਕੀ ਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੇ ਵਿਗਿਆਨੀਆਂ ਅਨੁਸਾਰ 19 ਤੋਂ 24 ਜਨਵਰੀ ਤੱਕ ਰਾਤ ਦਾ ਤਾਪਮਾਨ 7 ਤੋਂ 9 ਡਿਗਰੀ ਵਿਚਾਲੇ ਰਹੇਗਾ, ਜਦੋਂ ਕਿ ਦਿਨ ਵੇਲੇ ਕੁੱਝ ਰਾਹਤ ਮਿਲਣ ਦੀ ਆਸ ਹੈ।

ਬਠਿੰਡਾ ਵਿਚ ਹਲਕੀ ਬਾਰਿਸ਼ ਨੇ ਠੰਢ ਵਧਾਈ

ਬਠਿੰਡਾ (ਮਨੋਜ ਸ਼ਰਮਾ): ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਦੀਆਂ ਵਾਦੀਆਂ ਵਿਚ ਬਰਫ ਪੈਣ ਕਾਰਨ ਮੈਦਾਨੀ ਇਲਾਕਿਆਂ ਵਿੱਚ ਠੰਢ ਦਾ ਪ੍ਰਕੋਪ ਲਗਾਤਾਰ ਵਧ ਰਿਹਾ ਹੈ । ਬਠਿੰਡਾ ਲਗਾਤਾਰ ਡਿੱਗ ਰਹੇ ਪਾਰੇ ਕਾਰਨ ਬਠਿੰਡਾ ਵਿਚ ਲਗਾਤਾਰ ਠੰਢ ਨੇ ਪੰਜਾਬ ਨੂੰ ਪਛਾੜਿਆ। ਦੁਪਹਿਰ ਬਾਅਦ ਹੋਈ ਹਲਕੀ ਬਾਰਿਸ਼ ਨਾਲ ਠੰਢ ਹੋਰ ਵਧ ਗਈ ਹੈ। ਖੇਤੀ ਮਾਹਿਰਾਂ ਵੱਲੋਂ ਲਗਾਤਾਰ ਪੈ ਰਹੀ ਠੰਢ ਨੂੰ ਫ਼ਸਲਾਂ ਲਈ ਬਹੁਤ ਲਾਹੇਵੰਦ ਦੱਸਿਆ ਗਿਆ ਹੈ ਅਤੇ ਬੀਤੇ ਦਿਨੀਂ ਮੀਂਹ ਪੈਣ ਤੋਂ ਬਾਅਦ ਪੈ ਰਹੀ ਸੰਘਣੀ ਧੁੰਦ ਕਣਕ ਦੀ ਫ਼ਸਲ ਲਈ ਘਿਓ ਦਾ ਕੰਮ ਕਰ ਰਹੀ ਹੈ। ਕਿਸਾਨਾਂ ਵਲੋਂ ਮੀਂਹ ਤੋਂ ਬਾਅਦ ਕਣਕਾਂ ਵਿੱਚ ਖਾਦ ਪਾਉਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜੇਕਰ ਮੌਸਮ ਵਿਭਾਗ ਦੇ ਦੋ ਹਫ਼ਤਿਆਂ ਦੀ ਰਿਪੋਰਟ ’ਤੇ ਨਜ਼ਰ ਮਾਰੀ ਜਾਵੇ ਤਾਂ ਲੰਘੀ 8 ਜਨਵਰੀ ਤੋਂ ਲੈ ਕੇ 5 ਤੋਂ 6 ਡਿਗਰੀ ਵਿਚਾਲੇ ਕਾਇਮ ਹੈ। ਅੱਜ ਸਵੇਰ ਤੋਂ ਹੀ ਸੂਰਜ ਦੇ ਦਰਸ਼ਨ ਨਹੀਂ ਹੋਏ ਅਤੇ ਦੁਪਹਿਰ ਬਾਅਦ ਬਠਿੰਡਾ ਵਿੱਚ ਹਲਕੀ ਬਾਰਿਸ਼ ਹੋਈ ਅਤੇ ਅਤੇ ਧੁੰਦ ਵਾਲਾ ਮੌਸਮ ਬਣਿਆ ਰਿਹਾ। ਪੀਏਯੂ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 5.4 ਡਿਗਰੀ ਸੈਲਸੀਅਸ ਰਿਹਾ ਜਦਿਕ ਵੱਧ ਤੋਂ ਵੱਧ ਤਾਪਮਾਨ 12.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਬੇਅਦਬੀ ਕਾਂਡ ਬਾਰੇ ਐੱਸਆਈਟੀ ਦੀ ਰਿਪੋਰਟ ਜਨਤਕ

ਰਿਪੋਰਟ ’ਚ ਡੇਰਾ ਸੱਚਾ ਸੌਦਾ ਮੁਖੀ ਸਣੇ ਕਈ ਡੇਰਾ ਪ੍ਰੇਮੀ ਸਾਜ਼ਿਸ਼ਕਾਰ ਕ...

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

ਬਰਮਿੰਘਮ ਟੈਸਟ: ਇੰਗਲੈਂਡ ਦੀ ਪਾਰੀ ਲੜਖੜਾਈ

84 ਦੌੜਾਂ ਵਿੱਚ ਪੰਜ ਖਿਡਾਰੀ ਪੈਵੀਅਨ ਪਰਤੇ

ਸ਼ਹਿਰ

View All