ਪੱਤਰ ਪ੍ਰੇਰਕ
ਬਠਿੰਡਾ, 9 ਦਸੰਬਰ
ਇਥੇ ਪਿੰਡ ਕੋਟਫ਼ੱਤਾ ‘ਚ ਔਲਾਦ ਖ਼ਾਤਰ ਦੋ ਦਲਿਤ ਭੈਣ-ਭਰਾ ਦੀ ਬਲੀ ਦੇਣ ਦੇ ਮਾਮਲੇ ‘ਚ ਅਦਾਲਤ ਨੇ ਐੱਸਐੱਸਪੀ ਦਫ਼ਤਰ ਨੂੰ ਰਿਕਾਰਡ ਪੇਸ਼ ਕਰਨ ਦੇ ਹੁਕਮ ਦਿੰਦਿਆਂ ਅਗਲੀ ਸੁਣਵਾਈ 15 ਦਸੰਬਰ ‘ਤੇ ਪਾ ਦਿੱਤੀ ਹੈ। ਦੂਜੇ ਪਾਸੇ ਭਾਈ ਪਰਨਜੀਤ ਸਿੰਘ ਜੱਗੀ ਬਾਬਾ ਤੇ ਬਲਜਿੰਦਰ ਸਿੰਘ ਕੋਟਭਾਰਾ ਨੇ ਪੁਲੀਸ ਖ਼ਿਲਾਫ਼ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਸਹੀ ਪੱਖ ਪੇਸ਼ ਨਾ ਕਰਨ ‘ਤੇ ਮੁੱਖ ਮੁਲਜ਼ਮ ਤਾਂਤਰਿਕ ਲਖਵਿੰਦਰ ਉਰਫ਼ ਲੱਖੀ ਨੂੰ ਦੋਸ਼ ਮੁਕਤ ਕਰਾਰ ਦੇ ਦਿੱਤਾ ਗਿਆ ਸੀ। ਜ਼ਿਕਰਯੋਗ ਹੈ 8 ਮਾਰਚ 2017 ਨੂੰ ਅੱਠ ਸਾਲਾ ਰਣਜੋਧ ਸਿੰਘ ਤੇ ਉਸ ਦੀ ਤਿੰਨ ਸਾਲਾ ਭੈਣ ਅਨਾਮਿਕਾ ਕੌਰ ਦੀ ਬਲੀ ਦੇ ਦਿੱਤੀ ਗਈ ਸੀ। ਇਹ ਬਲੀ ਉਨ੍ਹਾਂ ਦੀ ਰਿਸ਼ਤੇਦਾਰ ਦੇ ਔਲਾਦ ਨਾ ਹੋਣ ਕਾਰਨ ਦਿੱਤੀ ਗਈ ਸੀ। ਇਸ ਦੂਹਰੇ ਕਤਲ ਕਾਂਡ ‘ਚ ਤਾਂਤਰਿਕ ਲੱਖੀ, ਅਮਨਦੀਪ ਕੌਰ, ਬੱਚਿਆਂ ਦਾ ਪਿਤਾ ਤੇ ਹੋਰਾਂ ਨੂੰ ਮੁਲਜ਼ਮ ਨਾਮਜ਼ਦ ਕੀਤਾ ਹੋਇਆ ਹੈ।