ਭਾਜਪਾ ਤੋਂ ਵੱਖ ਹੋਣਾ ਅਕਾਲੀ ਦਲ ਦਾ ‘ਡਰਾਮਾ ਨੰਬਰ-2’: ਮਨਪ੍ਰੀਤ

ਭਾਜਪਾ ਤੋਂ ਵੱਖ ਹੋਣਾ ਅਕਾਲੀ ਦਲ ਦਾ ‘ਡਰਾਮਾ ਨੰਬਰ-2’: ਮਨਪ੍ਰੀਤ

ਸ਼ਗਨ ਕਟਾਰੀਆ
ਬਠਿੰਡਾ, 27 ਸਤੰਬਰ

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇੱਥੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਕੇਂਦਰ ਵਿਚ ਸੱਤਾ ਦਾ ਸੁੱਖ ਮਾਨਣ ਲਈ ਪੰਜਾਬ ਨਾਲ ਹਰ ਵਿਸ਼ਵਾਸਘਾਤ ਕੀਤਾ, ਫਿਰ ਵੀ ਭਾਜਪਾ ਨੇ ਕੋਈ ਮੁੱਲ ਨਾ ਪਾਇਆ। ਇਸ ਕਰਕੇ ਪਹਿਲਾਂ ਤਾਂ ਅਕਾਲੀਆਂ ਨੇ ਅਸਤੀਫੇ ਦਾ ਡਰਾਮਾ ਕੀਤਾ ਤੇ ਹੁਣ ਐੱਨਡੀਏ ਤੋਂ ਵੱਖ ਹੋ ਕੇ ਡਰਾਮੇ ਦਾ ਭਾਗ ਦੂਜਾ ਸ਼ੁਰੂ ਕਰ ਲਿਆ।

ਉਨ੍ਹਾਂ ਆਖਿਆ ਕਿ ਅਕਾਲੀ ਦਲ ਦੇ ਜਹਾਜ਼ ਨੂੰ ਉਸ ਦੇ ਆਪਣੇ ਮਲਾਹਾਂ ਨੇ ਹੀ ਡੁੱਬਣ ਲਈ ਮਜਬੂਰ ਕਰ ਦਿੱਤਾ ਹੈ। ਖੇਤੀ ਬਿੱਲਾਂ ਦੇ ਮੁੱਦੇ ’ਤੇ ਅਕਾਲੀ ਦਲ ਦੇ ਪੰਜਾਬ ਅਤੇ ਕਿਸਾਨ ਵਿਰੋਧੀ ਸਟੈਂਡ ਕਾਰਨ ਅੱਜ ਅਕਾਲੀ ਦਲ ਦਾ ਹਰੇਕ ਵਰਕਰ ਪਾਰਟੀਆਂ ਦੀਆਂ ਨੀਤੀਆਂ ਕਾਰਨ ਸ਼ਰਮਿੰਦਗੀ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਪਾਰਲੀਮੈਂਟ ਵਿਚ ਖੇਤੀ ਬਿੱਲ ਦਾ ਮੁੱਦਾ ਆਇਆ ਤਾਂ ਉਸ ਸਮੇਂ ਅਕਾਲੀ ਮੰਤਰੀ ਕੇਂਦਰੀ ਵਜ਼ਾਰਤ ਦੇ ਫ਼ੈਸਲਿਆਂ ਵਿਚ ਬਰਾਬਰ ਦੇ ਭਾਈਵਾਲ ਸਨ, ਇਸ ਕਰਕੇ ਪੰਜਾਬ ਦਾ ਕਿਸਾਨ ਅਕਾਲੀ ਦਲ ਨੂੰ ਕਦੇ ਮੁਆਫ਼ ਨਹੀਂ ਕਰੇਗਾ।

ਮਨਪ੍ਰੀਤ ਬਾਦਲ ਨੇ ਕਿਹਾ ਕਿ ਅਤਿਵਾਦ ਦੇ ਸੇਕ ’ਚੋਂ ਮੁਸ਼ਕਲ ਨਾਲ ਨਿਕਲੇ ਬਦਕਿਸਮਤ ਪੰਜਾਬ ਲਈ ਅਕਾਲੀ-ਭਾਜਪਾ ਦਾ ਢਾਈ ਦਹਾਕਿਆਂ ਦਾ ਦੌਰ ਵੀ ਸਰਾਪਿਆ ਹੋਇਆ ਰਿਹਾ। ਪ੍ਰਧਾਨ ਮੰਤਰੀ ਹੁੰਦਿਆਂ ਅਟਲ ਬਿਹਾਰੀ ਵਾਜਪਾਈ ਨੇ ਪੰਜਾਬ ਦੇ ਗੁਆਂਢੀ ਰਾਜਾਂ ਹਿਮਾਚਲ ਅਤੇ ਜੰਮੂ ਕਸ਼ਮੀਰ ’ਚ ਸਨਅਤੀ ਪੂੰਜੀ ਨਿਵੇਸ਼ ਕਰਨ ਵਾਲੇ ਸਨਅਤਕਾਰਾਂ ਨੂੰ ਪਹਿਲੇ ਦਸ ਸਾਲਾਂ ਲਈ ਇਨਕਮ ਟੈਕਸ ਦੀ ਮੁਆਫ਼ੀ ਦੇ ਪੈਕੇਜ ਦਿੱਤੇ ਤੇ ਪੰਜਾਬ ਕੰਨੀ ਦੇ ਕਿਨਾਰੇ ਵਾਂਗ ਸੁੱਕਾ ਰਹਿ ਗਿਆ। ਵਿੱਤ ਮੰਤਰੀ ਨੇ ਕਿਹਾ ਕਿ ਜੀਐੱਸਟੀ ਦੇ ਮੁੱਦੇ ’ਤੇ ਐੱਨਡੀਏ ਸਰਕਾਰ ਨੇ ਰਾਜਾਂ ਦੀ ਪਿੱਠ ’ਚ ਛੁਰਾ ਮਾਰਿਆ। ਉਨ੍ਹਾਂ ਦੱਸਿਆ ਕਿ ਮਾਰਚ ਤੋਂ ਹੁਣ ਸਤੰਬਰ ਤੱਕ ਦੇ ਛੇ ਮਹੀਨਿਆਂ ਵਿਚ ਜੀਐੱਸਟੀ ਕਾਰਨ ਪੰਜਾਬ ਨੂੰ 9 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਪੰਜਾਬ ਨੂੰ ਤੀਜਾ ਵੱਡਾ ਝਟਕਾ ਕੇਂਦਰ ਨੇ ਕਿਸਾਨਾਂ ਨੂੰ ਮਿਲਦੇ ਐੱਮਐੱਸਪੀ ਬਾਰੇ ਗ਼ਲਤ ਫ਼ੈਸਲਾ ਲੈ ਕੇ ਕੀਤਾ ਹੈ। ਇਸ ਮੌਕੇ ਉਨ੍ਹਾਂ ਨਾਲ ਅਰੁਨ ਵਧਾਵਨ, ਜਗਰੂਪ ਸਿੰਘ ਗਿੱਲ, ਕੇ.ਕੇ ਅਗਰਵਾਲ, ਮੋਹਣ ਲਾਲ ਝੁੰਬਾ, ਮਾਸਟਰ ਹਰਿਮੰਦਰ ਸਿੰਘ ਤੇ ਹੋਰ ਹਾਜ਼ਰ ਸਨ।

ਬਠਿੰਡਾ ’ਚ ਫਾਰਮਾਸਿਊਟੀਕਲ ਪਾਰਕ ਬਣਾਉਣ ਦਾ ਦਾਅਵਾ

ਵਿੱਤ ਮੰਤਰੀ ਨੇ ਖੁਲਾਸਾ ਕੀਤਾ ਬਠਿੰਡਾ ਥਰਮਲ ਵਾਲੀ ਜਗ੍ਹਾ ’ਤੇ ਫ਼ਾਰਮਾਸਿਊਟੀਕਲ ਪਾਰਕ ਬਣਾਇਆ ਜਾਵੇਗਾ। ਇਸ ’ਤੇ 1800 ਕਰੋੜ ਰੁਪਏ ਖ਼ਰਚੇ ਜਾਣਗੇ ਤੇ ਇਕ ਲੱਖ ਵਿਅਕਤੀਆਂ ਨੂੰ ਸਿੱਧੇ ਰੂਪ ’ਚ ਰੁਜ਼ਗਾਰ ਮਿਲੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਰਹਿੰਦ ਦੇ ਮਕਬਰੇ

ਸਰਹਿੰਦ ਦੇ ਮਕਬਰੇ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਕਿਸਾਨ ਅੰਦੋਲਨ ਦੀ ਪ੍ਰਾਪਤੀ

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪੰਜਾਬ ਵੱਲ ਵੇਖ ਰਿਹੈ ਸਾਰਾ ਦੇਸ਼

ਪਰਵਾਸੀ ਕਾਵਿ

ਪਰਵਾਸੀ ਕਾਵਿ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਸੁਰਖ਼ ਮੌਸਮਾਂ ਦੀ ਉਡੀਕ ਦਾ ਕਵੀ: ਕੁਲਵਿੰਦਰ

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਲੰਡਨ ਬਰਿੱਜ ਇਜ਼ ਫਾਲਿੰਗ ਡਾਊਨ...

ਮੁੱਖ ਖ਼ਬਰਾਂ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

ਕਿਸਾਨਾਂ ਨੇ ਰੇਲ ਮਾਰਗ ਖੋਲ੍ਹੇ

28 ਥਾਵਾਂ ’ਤੇ ਮੋਰਚੇ 15 ਦਿਨਾਂ ਲਈ ਮੁਲਤਵੀ; ਅੰਮ੍ਰਿਤਸਰ ਰੇਲ ਮਾਰਗ ’ਤ...

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਭਾਜਪਾ ਦੀ ‘ਦਲਿਤ ਇਨਸਾਫ਼ ਯਾਤਰਾ’ ਪੁਲੀਸ ਨੇ ਰੋਕੀ

ਅਸ਼ਵਨੀ ਸ਼ਰਮਾ ਤੇ ਸਾਂਪਲਾ ਸਮੇਤ ਦਰਜਨਾਂ ਭਾਜਪਾ ਆਗੂ ਹਿਰਾਸਤ ’ਚ ਲਏ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਘਾਟੇ ਤੋਂ ਪ੍ਰੇਸ਼ਾਨ ਵਪਾਰੀ ਵੱਲੋਂ ਤਿੰਨ ਜੀਆਂ ਦੀ ਹੱਤਿਆ ਮਗਰੋਂ ਖ਼ੁਦਕੁਸ਼ੀ

ਪੁਲੀਸ ਵੱਲੋਂ ਖ਼ੁਦਕੁਸ਼ੀ ਨੋਟ ਬਰਾਮਦ; ਕਰਜ਼ੇ ਤੇ ਕੰਮ ਨਾ ਚੱਲਣ ਕਾਰਨ ਰਹ...

ਸ਼ਹਿਰ

View All