ਬਠਿੰਡਾ: ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਸ੍ਰੀ ਸ਼ੌਕਤ ਅਹਿਮਦ ਪਰੇ ਨੂੰ ਰੋਟਰੀ ਕਲੱਬ ਬਠਿੰਡਾ ਕੈਂਟ ਵਲੋਂ ਲੋੜਵੰਦਾਂ ਲਈ ਇੱਕ ਫ਼ਰੂਟ ਰੇਹੜੀ ਅਤੇ 10 ਵ੍ਹੀਲਚੇਅਰਾਂ ਭੇਟ ਕੀਤੀਆਂ ਗਈਆਂ। ਡੀਸੀ ਸ਼ੌਕਤ ਅਹਿਮਦ ਪਰੇ ਨੇ ਰੋਟਰੀ ਕਲੱਬ ਬਠਿੰਡਾ ਕੈਂਟ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਅਤੇ ਰੋਟਰੀ ਕਲੱਬ ਵਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੀ ਸ਼ਲਾਘਾ ਕਰਦਿਆਂ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਸ਼੍ਰੀ ਰਾਹੁਲ, ਸੈਕਟਰੀ ਰੈੱਡ ਕਰਾਸ ਦਰਸ਼ਨ ਕੁਮਾਰ, ਰੋਟਰੀ ਕਲੱਬ ਪ੍ਰਧਾਨ ਮੇਘ ਰਾਜ ਗੋਇਲ, ਸੈਕਟਰੀ ਲਖਵੀਰ ਸਿੰਘ, ਦੇਸ ਰਾਜ ਗੋਇਲ, ਜੀਡੀ ਗੋਇਲ, ਮੁਕੇਸ਼ ਬਾਂਸਲ, ਪ੍ਰਸ਼ੋਤਮ ਬਾਂਸਲ, ਦੀਪਕ ਸਿੰਗਲਾ, ਭੁਪਿੰਦਰ ਕੁਮਾਰ ਤੇ ਸੁਸ਼ੀਲ ਗੋਇਲ ਆਦਿ ਕਲੱਬ ਦੇ ਨੁਮਾਇੰਦੇ ਹਾਜ਼ਰ ਸਨ। -ਪੱਤਰ ਪ੍ਰੇਰਕ